ਤਰਸੇਮ ਕਪੂਰ ਤੇ ਫੌਜਾ ਸਿੰਘ ਸਰਾਰੀ ਦੀ ਚੰਡੀਗੜ੍ਹ ਦੀ ਮਿਲਣੀ ਤੋਂ ਬਾਅਦ ਗੁਰੂਹਰਸਹਾਏ ’ਚ ਬਦਲਣ ਲੱਗੇ ਸਮੀਕਰਨ

Fauja Singh Sarari

ਜੋਨੀ ਕਪੂਰ ਜਮਾਨਤ ’ਤੇ ਰਿਹਾਅ

(ਸਤਪਾਲ ਥਿੰਦ) ਫਿਰੋਜਪੁਰ। ਗੱਡੀ ’ਤੇ ਰਾਸ਼ਟਰੀ ਝੰਡੇ ਵਾਲੀ ਗੱਡੀ ਸਮੇਤ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜੋਨੀ ਕਪੂਰ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਤੋਂ ਰਿਹਾਅ ਕਰ ਦਿੱਤਾ ਗਿਆ। ਜੋਨੀ ਦੇ ਸਮਰਥਕ ਵੱਡੀ ਗਿਣਤੀ ਚ ਕੇਂਦਰੀ ਜ਼ੇਲ੍ਹ ਫ਼ਿਰੋਜ਼ਪੁਰ ਵਿਖੇ ਉਨ੍ਹਾਂ ਨੂੰ ਲੈਣ ਲਈ ਪੁੱਜੇ ਪਰ ਮੌਕੇ ’ਤੇ ਮੀਡੀਆ ਦਾ ਵੱਡਾ ਇਕੱਠ ਹੋਣ ਕਾਰਨ ਫਿਲਮੀ ਢੰਗ ਨਾਲ ਉਨ੍ਹਾਂ ਨੂੰ ਲੈ ਕੇ ਆ ਗਏ ਅਤੇ ਇੱਕ ਜੇਤੂ ਨਿਸ਼ਾਨ ਵਾਲੀ ਫੋਟੋ ਜੋਨੀ ਕਪੂਰ ਦੇ ਫੇਸਬੁੱਕ ਅਕਾਊਂਟ ’ਤੇ ਪਾਈ ਗਈ ਜਿਸ ਤੋਂ ਬਾਅਦ ਮੀਡੀਆ ਨੂੰ ਪਤਾ ਲੱਗਿਆ।

ਦੱਸਣਯੋਗ ਹੈ ਕਿ ਜੋਨੀ ਕਪੂਰ ਤਰਸੇਮ ਸਿੰਘ ਕਪੂਰ ਦਾ ਸਕਾ ਭਤੀਜਾ ਹੈ ਅਤੇ ਤਰਸੇਮ ਸਿੰਘ ਕਪੂਰ ਫੌਜਾ ਸਿੰਘ ਸਰਾਰੀ (Fauja Singh Sarari) ਦੇ ਓਐਸਡੀ ਹਨ ਜਿਨ੍ਹਾਂ ਦੀ ਇੱਕ ਕਥਿਤ ਆਡੀਓ ਸੌਦੇਬਾਜ਼ੀ ਕਰਨ ਦੀ ਵਾਇਰਲ ਹੋਈ ਸੀ ਜਿਸ ਕਾਰਨ ਪੰਜਾਬ ਦੀ ਸਿਆਸਤ ਵਿਚ ਵੱਡਾ ਭੂਚਾਲ ਆਇਆ ਪਰ ਬੀਤੇ ਰਾਤ ਚੰਡੀਗੜ੍ਹ ਵਿਖੇ ਦੋਵਾਂ ਪਰਿਵਾਰਾਂ ’ਚ ਸੈਟਿੰਗ ਹੋਣ ਦੀਆਂ ਖਬਰਾਂ ਸਾਹਮਣੇ ਆ ਜਾਣ ਤੋਂ ਬਾਅਦ ਜਦ ਅੱਜ ਜੋਨੀ ਕਪੂਰ ਨੂੰ ਕੇਂਦਰੀ ਜ਼ੇਲ੍ਹ ਫ਼ਿਰੋਜ਼ਪੁਰ ਤੋਂ ਰਿਹਾਅ ਕੀਤਾ ਗਿਆ ਤਾਂ ਉਨ੍ਹਾਂ ਦੇ ਹਮਾਇਤੀਆਂ ’ਚ ਭਾਰੀ ਖੁਸ਼ੀ ਦੇਖੀ ਗਈ।

ਭਰੋਸੇਯੋਗ ਸੂਤਰ ਦੱਸਦੇ ਹਨ ਕਿ ਕਪੂਰ ਪਰਿਵਾਰ ਅਤੇ ਫੌਜਾ ਸਿੰਘ ਸਰਾਰੀ ਦੇ ਵਿੱਚ ਬੀਤੇ ਰਾਤ ਲੰਬੀ ਚੱਲੀ ਮੀਟਿੰਗ ਤੋਂ ਬਾਅਦ ਸਮਝੌਤਾ ਹੋ ਗਿਆ ਹੈ ਅਤੇ ਸਮਝੌਤਾ ਕਰਾਉਣ ਲਈ ਪਾਰਟੀ ਦਾ ਦਿੱਲੀ ਵਾਲਾ ਇੱਕ ਵੱਡਾ ਆਗੂ ਗੁਜਰਾਤ ਤੋਂ ਚੰਡੀਗੜ੍ਹ ਸਪੈਸ਼ਲ ਪਹੁੰਚਿਆ ਸੀ ਉਨ੍ਹਾਂ ਨੇ ਸੂਰਤ ਵਿੱਚ ਇੱਕ ਫੌਜਾ ਸਿੰਘ ਸਰਾਰੀ ਦੇ ਨੇੜਲੇ ਸਾਥੀ ਨਾਲ ਮੁਲਾਕਾਤ ਕੀਤੀ ਸੀ ਜਿਸ ਨੇ ਉਨ੍ਹਾਂ ਨੂੰ ਕੋਈ ਕਾਰਵਾਈ ਨਾ ਕਰਨ ਅਤੇ ਦੋਵਾਂ ਪਾਰਟੀਆਂ ਵਿੰਚ ਸਮਝੌਤਾ ਕਰਾਉਣ ਦੀ ਗੱਲ ਆਖੀ, ਜਿਸ ਦੇ ਸਾਰਥਿਕ ਨਤੀਜੇ ਬੀਤੀ ਰਾਤ ਦੇਖਣ ਨੂੰ ਮਿਲੇ।

ਮਾਮਲੇ ਵਿੱਚ ਫਿਰੋਜ਼ਪੁਰ ਦੇ ਇੱਕ ਜ਼ਿਲ੍ਹਾ ਆਗੂ ਦੀ ਵੀ ਵੱਡੀ ਭੂਮਿਕਾ ਦੱਸੀ

ਇਸ ਮਾਮਲੇ ਵਿੱਚ ਫਿਰੋਜ਼ਪੁਰ ਦੇ ਇੱਕ ਜ਼ਿਲ੍ਹਾ ਆਗੂ ਦੀ ਵੀ ਵੱਡੀ ਭੂਮਿਕਾ ਦੱਸੀ ਜਾ ਰਹੀ ਹੈ ਜੋ ਸਾਰਾਗੜ੍ਹੀ ਦੇ ਸਮਾਗਮ ਤੋਂ ਬਾਅਦ ਕਪੂਰ ਪਰਿਵਾਰ ਦੇ ਘਰ ਆ ਕੇ ਬੈਠ ਗਏ ਤੇ ਲਗਾਤਾਰ ਕਪੂਰ ਪਰਿਵਾਰ ਰਾਜ਼ੀ ਕਰਨ ਤੋਂ ਬਾਅਦ ਪਾਰਟੀ ਵਿੱਚ ਉਨ੍ਹਾਂ ਦਾ ਪੂਰਾ ਰੁਤਬਾ ਕਾਇਮ ਕਰਨ ਦੀ ਭਰੋਸੇ ਪਾਰਟੀ ਆਗੂਆਂ ਨਾਲ ਮੀਟਿੰਗ ਹੋਈ ਉਸ ਮੀਟਿੰਗ ’ਚੋਂ ਭਰੋਸੇ ਤੋਂ ਬਾਅਦ ਬੀਤੀ ਰਾਤ ਫੌਜਾ ਸਿੰਘ ਸਰਾਰੀ ਨਾਲ ਮੀਟਿੰਗ ਤੋਂ ਬਾਅਦ ਦੋਵਾਂ ਪਰਿਵਾਰਾਂ ’ਚ ਸਹਿਮਤੀ ਬਣਨ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਮੀਟਿੰਗ ਵਿੱਚ ਕੀ ਹੋਇਆ ਹੈ ਇੱਕ ਕਥਿਤ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਪੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੇਕਰ ਇਸ ਤਰ੍ਹਾਂ ਦੀ ਸੈਟਿੰਗ ਹੋਈ ਹੈ ਤਾਂ ਗੁਰੂ ਹਰਸਹਾਏ ’ਚੋਂ ਲਗਾਤਾਰ ਆਉਣ ਵਾਲੇ ਦਿਨਾਂ ’ਚ ਹੋਰ ਖਬਰਾਂ ਸਾਹਮਣੇ ਆ ਸਕਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ