ਚੈਂਪੀਅੰਜ਼ ਟਰਾਫ਼ੀ : ਭਾਰਤ ਦਾ ਫਿਰ ਟੁੱਟਿਆ ਦਿਲ ਫਾਈਨਲ ਵਿੱਚ ਫਿਰ ਹਾਰਿਆ ਆਸਟਰੇਲੀਆ ਹੱਥੋਂ

BREDA - Rabobank Hockey Champions Trophy Netherlands - Australia Photo: Australia celebrate the equaliser. COPYRIGHT WORLDSPORTPICS FRANK UIJLENBROEK

ਆਸਟਰੇਲੀਆ ਹੱਥੋਂ ਪੈਨਲਟੀ ਸਟਰੋਕ ਵਿੱਚ ਹੀ 3-1 ਦੀ  ਹਾਰ ਮਿਲੀ ਸੀ | Champions Trophy

ਬਰੇਡਾ (ਏਜੰਸੀ)। ਇੱਥੇ ਚੱਲ ਰਹੇ ਚੈਂਪੀਂਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਅੱਜ ਆਸਟਰੇਲੀਆ ਵਿਰੁੱਧ ਖੇਡੇ ਗਏ ਫਾਈਨਲ ਮੁਕਾਬਲੇ ‘ਚ ਪੈਨਲਟੀ ਸਟਰੋਕ ਦੁਆਰਾ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤਰ੍ਹਾਂ ਲਗਾਤਾਰ ਦੂਸਰੀ ਵਾਰ ਆਸਟਰੇਲੀਆ ਨੇ ਚੈਂਪੀਅੰਜ਼ ਟਰਾਫ਼ੀ ਦਾ ਖ਼ਿਤਾਬ ਜਿੱਤ ਕੇ ਨੰਬਰ 1 ਟੀਮ ਹੋਣ ਦਾ ਦਾਅਵਾ ਪੁਖ਼ਤਾ ਕੀਤਾ ਹਾਲਾਂਕਿ ਭਾਰਤ ਨੇ ਵੀ ਇਸ ਮੈਚ ਸਮੇਤ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸ ਕੋਲ ਚੈਂਪਿਅਨ ਬਣਨ ਦੇ ਮੌਕੇ ਵੀ ਬਣੇ।

ਪਰ ਪੈਨਲਟੀ ਸ਼ੂਟਆਊਟ ‘ਚ ਉਹ ਇਤਿਹਾਸ ਨੂੰ ਬਦਲਣ ‘ਚ ਨਾਕਾਮ ਰਹੀ ਅਤੇ ਇੱਕ ਵਾਰ ਫਿਰ ਭਾਰਤ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਦਾ ਘੁੱਟ ਭਰਨਾ ਪਿਆ ਭਾਰਤ ਨੂੰ ਪਿਛਲੀ ਚੈਂਪੀਅੰਜ਼ ਟਰਾਫ਼ੀ 2016 ‘ਚ ਵੀ ਆਸਟਰੇਲੀਆ ਹੱਥੋਂ ਹੀ ਪੈਨਲਟੀ ਸਟਰੋਕ ਦੁਆਰਾ ਹੀ 3-1 ਦੀ ਮਾਤ ਮਿਲੀ ਸੀ ਇਸ ਤਰ੍ਹਾਂ ਇਹ ਮੁਕਾਬਲਾ ਦੋ ਸਾਲ ਪਹਿਲਾਂ ਦੇ ਮੁਕਾਬਲੇ ਦੀ ਕਾੱਪੀ ਵਾਂਗ ਰਿਹਾ ਦੋਵੇਂ ਟੀਮਾਂ ਨਿਰਧਾਰਤ ਸਮੇਂ ‘ਚ 1-1 ਨਾਲ ਬਰਾਬਰ ਰਹੀਆਂ ਜਿਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸਟਰੋਕ ਰਾਹੀਂ ਕੀਤਾ ਗਿਆ। 6ਵੇਂ ਨੰਬਰ ਦੀ ਭਾਰਤੀ ਟੀਮ ਨੇ ਵਿਸ਼ਵ ਦੀ ਨੰਬਰ ਇੱਕ ਟੀਮ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਪਰ ਟੀਮ ਚੰਗੇ ਮੌਕਿਆਂ ਨੂੰ ਚੰਗੇ ਅੰਜ਼ਾਮ ਤੱਕ ਪਹੁੰਚਾਉਣ ‘ਚ ਕਾਮਯਾਬ ਨਾ ਹੋ ਸਕੀ। (Champions Trophy)

ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ | Champions Trophy

ਨਿਰਧਾਰਤ ਸਮੇਂ ਦੌਰਾਨ ਆਸਟਰੇਲੀਆ ਨੇ ਮੈਚ ਦੇ ਦੂਸਰੇ ਅੱਧ ‘ਚ 24ਵੇਂ ਮਿੰਟ ‘ਚ ਬਲੇਕ ਵੱਲੋਂ ਪੈਨਲਟੀ ਕਾਰਨਰ ‘ਤੇ ਕੀਤੇ ਗੋਲ ਨਾਲ ਵਾਧਾ ਬਣਾਇਆ ਜਦੋਂਕਿ ਭਾਰਤ ਦੇ ਵਿਵੇਕ ਪ੍ਰਸ਼ਾਦ ਨੇ ਤੀਸਰੇ ਕੁਆਰਟਰ ‘ਚ ਭਾਰਤ ਲਈ ਮੈਦਾਨੀ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ ਚੌਥੇ ਕੁਆਰਟਰ ‘ਚ ਕੋਈ ਟੀਮ ਗੋਲ ਕਰਨ ‘ਚ ਕਾਮਯਾਬ ਨਾ ਹੋ ਸਕੀ ਅਤੇ ਨਿਰਧਾਰਤ ਸਮੇਂ ਤੱਕ ਦੋਵਾਂ ਟੀਮਾਂ ਦੇ 1-1 ਨਾਲ ਬਰਾਬਰ ਰਹਿਣ ਤੇ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਤੇ ਜਾ ਪਿਆ।

ਪੈਨਲਟੀ ਸਟਰੋਕ ਚ ਖਾਧੀ ਮਾਤ | Champions Trophy

ਸ਼ੁਟਆਊਟ ‘ਚ ਆਸਟਰੇਲੀਆ ਨੇ ਪਹਿਲੇ ਦੋ ਗੋਲ ਕਰਕੇ ਭਾਰਤ ਦੇ ਦਬਾਅ ਬਣਾ ਦਿੱਤਾ ਭਾਰਤ ਵੱਲੋਂ ਤਜ਼ਰਬੇਕਾਰ ਸਰਦਾਰ ਸਿੰਘ ਨੇ ਪਹਿਲਾ ਅਤੇ ਹਰਮਨਪ੍ਰੀਤ ਸਿੰਘ ਨੇ ਦੂਸਰੀ ਕੋਸ਼ਿਸ਼ ਗੁਆਈ ਆਸਟਰੇਲੀਆਈ ਗੋਲਕੀਪਰ ਟਾਈਲਰ ਲੋਵੇਲ ਨੇ ਚੰਗੇ ਬਚਾਅ ਕੀਤੇ ਹਾਲਾਂਕਿ ਭਾਰਤੀ ਕਪਤਾਨ ਅਤੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਮੈਥਿਊ ਸਵਾਨ ਦੀ ਤੀਸਰੀ ਕੋਸ਼ਿਸ਼ ਰੋਕ ਕੇ ਭਾਰਤ ਲਈ ਆਸਾਂ ਜਗਾਈਆਂ ਪਰ ਲਲਿਤ ਉਪਾਧਿਆਏ ਤੀਸਰੀ ਕੋਸ਼ਿਸ਼ ‘ਚ ਖੁੰਝ ਗਏ ਸ਼੍ਰੀਜੇਸ਼ ਨੇ ਫਿਰ ਟਾੱਮ ਕ੍ਰੈਗ ਦੀ ਕੋਸ਼ਿਸ਼ ਨੂੰ ਬਚਾ ਲਿਆ ਜਦੋਂਕਿ ਮਨਪ੍ਰੀਤ ਸਿੰਘ ਨੇ ਭਾਰਤ ਦਾ ਇੱਕੋ ਇੱਕ ਗੋਲ ਕੀਤਾ ਜੇਰੇਮੀ ਐਡਵਰਡਜ਼ ਨੇ ਆਖ਼ਰੀ ਕੋਸ਼ਿਸ਼ ਗੋਲ ‘ਚ ਬਦਲ ਕੇ ਜਿੱਤ ਅਤੇ ਖ਼ਿਤਾਬ ਆਸਟਰੇਲੀਆ ਦੀ ਝੋਲੀ ‘ਚ ਪਾ ਦਿੱਤਾ।