ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਵੱਲੋਂ ਸਪੀਕਰ ਸੰਧਵਾਂ ਅਤੇ ਆਪ ਦੀ ਸਮੁੱਚੀ ਟੀਮ ਦਾ ਸਨਮਾਨ

sandhwah s

ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਵੱਲੋਂ ਸਪੀਕਰ ਸੰਧਵਾਂ ਅਤੇ ਆਪ ਦੀ ਸਮੁੱਚੀ ਟੀਮ ਦਾ ਸਨਮਾਨ

ਕੋਟਕਪੂਰਾ, ( ਅਜੈ ਮਨਚੰਦਾ)। ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਵੱਲੋਂ ਸਥਾਨਕ ਸੇਠ ਕੇਦਾਰਨਾਥ ਖੇਮਕਾ ਧਰਮਸ਼ਾਲਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਸਮਾਰੋਹ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਆਪ ਦੀ ਟੀਮ ਦੇ ਮੈਂਬਰ ਜਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ, ਮਨਦੀਪ ਮਿੰਟੂ ਗਿੱਲ, ਗੁਰਮੀਤ ਸਿੰਘ ਆਰੇਵਾਲੇ ਪ੍ਰਧਾਨ ਟਰੇਡਰਜ਼ ਵਿੰਗ, ਮਨਪ੍ਰੀਤ ਧਾਲੀਵਾਲ ਪੀ.ਆਰ.ਓ., ਨਰੇਸ਼ ਸਿੰਗਲਾ, ਬਿੱਟਾ ਨਰੂਲਾ, ਨਰਿੰਦਰ ਰਾਠੌਰ, ਸੰਜੀਵ ਕਾਲੜਾ, ਬੂਟਾ ਸਿੰਘ, ਕਮਲਜੀਤ, ਸਤਪਾਲ ਸ਼ਰਮਾਂ, ਵਿਰਸਾ ਸਿੰਘ ਚੱਕੀ ਵਾਲੇ ਅਤੇ ਸਿਮਰਨ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਨਰਿੰਦਰ ਬੈੜ੍ਹ ਡਾਇਰੈਕਟਰ ਬਾਬਾ ਮਿਲਕ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਟੀਮ ਨੂੰ ਜੀ ਆਇਆਂ ਆਖਦੇ ਹੋਏ ਸ. ਸੰਧਵਾਂ ਵੱਲੋਂ ਲੋਕਾਂ ਦੀ ਅਵਾਜ ਬਣਦੇ ਹੋਏ ਕੀਤੇ ਗਏ ਸੰਘਰਸ਼ ਨੂੰ ਯਾਦ ਕੀਤਾ ਗਿਆ।

ਇਸ ਤੋਂ ਬਾਅਦ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਉਮਕਾਰ ਗੋਇਲ ਨੇ ਕਿਹਾ ਕਿ ਸ. ਕੁਲਤਾਰ ਸਿੰਘ ਸੰਧਵਾਂ ਦੇ ਲਗਾਤਾਰ ਦੋ ਵਾਰ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ‘ਤੇ ਬੈਠਣਾ ਸਮੁੱਚੇ ਇਲਾਕੇ ਲਈ ਬਹੁਤ ਵੱਡੇ ਮਾਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਅਹੁਦੇ ‘ਤੇ ਹੁੰਦਿਆਂ ਜਿੱਥੇ ਕੋਟਕਪੂਰਾ ਦੇ ਇਲਾਕੇ ਦੇ ਲੋਕਾਂ ਦੀਆਂ ਅਹਿਮ ਲੋੜਾਂ ਪੂਰੀਆਂ ਹੋਣਗੀਆਂ ਉੱਥੇ ਇਲਾਕੇ ਦਾ ਵਿਕਾਸ ਵੀ ਹੋ ਸਕੇਗਾ।

Sandhwan

ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵਪਾਰੀ ਵਰਗ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ

ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਰੋਸਾ ਦਿਵਾਇਆ ਕਿ ਉਹ ਲੋਕਾਂ ਵੱਲੋਂ ਪ੍ਰਗਟਾਏ ਗਏ ਵਿਸ਼ਵਾਸ਼ ‘ਤੇ ਹਰ ਸਮੇਂ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਚੈਂਬਰ ਆਫ ਕਾਮਰਸ਼ ਐਂਡ ਇੰਡਸਟਰੀਜ਼ ਜਿਸ ਵਿੱਚ ਸ਼ਹਿਰ ਦੀਆਂ 27 ਦੇ ਕਰੀਬ ਵਪਾਰਕ ਸੰਸਥਾਵਾਂ ਸ਼ਾਮਲ ਹਨ, ਵੱਲੋਂ ਵਪਾਰੀਆਂ ਲਈ ਸ਼ਲਾਘਾਯੋਗ ਕੰਮ ਕੀਤੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਇਲਾਕੇ ਦੇ ਵਿਕਾਸ ਲਈ ਇੰਡਸਟਰੀਜ਼ ਅਤੇ ਵਪਾਰ ਦਾ ਵਧਣਾ-ਫੁੱਲਣਾ ਅਤੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵਪਾਰੀ ਵਰਗ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Speaker Sandhwan

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਰਮਨ ਮਨਚੰਦਾ ਵੱਲੋਂ ਕੀਤਾ ਗਿਆ। ਇਸ ਮੌਕੇ ਹਰੀਸ਼ ਸੇਤੀਆ, ਵਿਸ਼ਾਲ ਗੋਇਲ, ਸ਼ਾਮ ਲਾਲ ਮੈਂਗੀ, ਵਰੁਣ ਗੋਇਲ, ਨਰੇਸ਼ ਮਿੱਤਲ, ਵਿਪਨ ਅਰੋੜਾ, ਜਤਿੰਦਰ ਜਸ਼ਨ, ਕ੍ਰਿਸ਼ਨ ਗੋਇਲ, ਮਨਤਾਰ ਮੱਕੜ, ਸਤੀਸ਼ ਕਟਾਰੀਆ, ਸੰਜੀਵ ਕਟਾਰੀਆ, ਧਰਮਿੰਦਰ ਕਟਾਰੀਆ, ਦਿਨੇਸ਼ ਗੋਇਲ, ਸਤੀਸ਼ ਨਰੂਲਾ, ਜਸਵਿੰਦਰ ਜੋੜਾ, ਰਾਜੂ ਰਾਵਲ, ਅਸ਼ੋਕ ਗੁਪਤਾ, ਸੰਦੀਪ ਗੁਪਤਾ ਤੇ ਸੁਰਿੰਦਰ ਮਨਚੰਦਾ ਆਦਿ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ