‘ਨੈੱਟ ਜ਼ੀਰੋ’ ਕਾਰਬਨ ਨਿਕਾਸੀ ਦੇ ਰਾਹ ’ਚ ਚੁਣੌਤੀਆਂ

Carbon Tax

ਭਾਰਤ ਨੇ ਨੈੱਟ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ 2070 ਤੱਕ ਹਾਸਲ ਕਰਨ ਦਾ ਲਿਆ ਸੰਕਲਪ | Carbon Tax

ਦੱਖਣ-ਪੂਰਬ ਏਸ਼ਿਆਈ ਦੇਸ਼ ਇੰਡੋਨੇਸ਼ੀਆ ਨੇ ‘ਕਾਰਬਨ ਟੈਕਸ’ ਲਾਗੂ ਕਰਕੇ 2060 ਤੱਕ ਸਿਫ਼ਰ ਕਾਰਬਨ ਨਿਕਾਸੀ ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ ਇੰਡੋਨੇਸ਼ੀਆ ’ਚ ਕਾਰਬਨ ਨਿਕਾਸੀ ਕਰਨ ਵਾਲੀਆਂ ਇਕਾਈਆਂ ਨੂੰ ਹੁਣ ਹਰੇਕ ਇੱਕ ਟਨ ਕਾਰਬਨ ਨਿਕਾਸੀ ’ਤੇ 30 ਹਜ਼ਾਰ ਇੰਡੋਨੇਸ਼ਿਆਈ ਰੁਪਏ ਚੁਕਾਉਣੇ ਹੋਣਗੇ ਇੰਡੋਨੇਸ਼ੀਆ ਦਾ ਨਵਾਂ ‘ਕਾਰਬਨ ਟੈਕਸ’ ਥਰਮਲ ਪਲਾਂਟਾਂ, ਆਵਾਜਾਈ, ਲੁਗਦੀ ਤੇ ਕਾਗਜ, ਪੈਟ੍ਰੋ ਕੈਮੀਕਲਸ, ਸੀਮਿੰਟ ਤੇ ਨਿਰਮਾਣ ਸਮੱਗਰੀ ਵਰਗੇ ਖੇਤਰਾਂ ’ਤੇ ਲਾਇਆ ਜਾਵੇਗਾ ਜੀਵਾਸ਼ਮ ਈਂਧਨਾਂ ਦੇ ਇਸਤੇਮਾਲ ਨੂੰ ਸੀਮਤ ਕਰਨ, ਸਵੱਛ ਊਰਜਾ ਸਰੋਤਾਂ ਦੇ ਇਸਤੇਮਾਲ ਨੂੰ ਵਧਾਉਣ ਤੇ ਦੁਨੀਆ ਨੂੰ ਪੌਣ-ਪਾਣੀ ਬਦਲਾਅ ਦੇ ਖਤਰੇ ਤੋਂ ਬਚਾਉਣ ਨਮਿੱਤ ਇੰਡੋਨੇਸ਼ੀਆ ਦਾ ਇਹ ਕਦਮ ਸ਼ਲਾਘਾਯੋਗ ਹੈ। (Carbon Tax)

ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਕੀਤਾ ਮਾਲ ਬਰਾਮਦ

‘ਕਾਰਬਨ ਟੈਕਸ’ ਲਾਗੂ ਕਰਨ ਵਾਲਾ ਇੰਡੋਨੇਸ਼ੀਆ ਦੁਨੀਆ ਦਾ 28ਵਾਂ ਦੇਸ਼ ਹੈ ਇਸ ਧਾਰਨਾ ਨੂੰ ਸਭ ਤੋਂ ਪਹਿਲਾਂ ਡੇਵਿਡ ਗਾਰਡਨ ਵਿਲਸਨ ਨੇ 1973 ’ਚ ਸਥਾਪਿਤ ਕੀਤਾ ਸੀ ਜਦੋਂਕਿ 1990 ’ਚ ਫਿਨਲੈਂਡ ‘ਕਾਰਬਨ ਟੈਕਸ’ ਲਾਗੂ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ ਮੌਜ਼ੂਦਾ ਸਮੇਂ ’ਚ ਇਹ ਨਵੀਨ ਆਰਥਿਕ ਧਾਰਨਾ ਅਲੱਗ-ਅਲੱਗ ਦਰਾਂ ਨਾਲ ਅਰਜ਼ਨਟੀਨਾ, ਕੈਨੇਡਾ, ਚਿੱਲੀ, ਜਪਾਨ, ਕੋਲੰਬੀਆ, ਡੈਨਮਾਰਕ ਵਰਗੇ ਦੇਸ਼ਾਂ ’ਚ ਚੱਲ ਰਹੀ ਹੈ ਅਸਲ ’ਚ ਪੌਣ-ਪਾਣੀ ਬਦਲਾਅ ਦੇ ਬੁਰੇ ਅਸਰਾਂ ਨੂੰ ਦਖਦਿਆਂ ਹੁਣ ਦੁਨੀਆ ਵੱਖ-ਵੱਖ ਤਰੀਕਿਆਂ ਨਾਲ ਕਾਰਬਨ ਨਿਕਾਸੀ ’ਤੇ ਰੋਕ ਲਾਉਣ ਸਬੰਧੀ ਸੰਜ਼ੀਦਾ ਹੁੰਦੀ ਦਿਸ ਰਹੀ ਹੈ ਗਲਾਸਗੋ ’ਚ ਸਮਾਪਤ ਕਾਪ-26 ਪੌਣ-ਪਾਣੀ ਸਿਖ਼ਰ ਸੰਮੇਲਨ ’ਚ ਵੀ ਦੁਨੀਆ ਦੇ ਕਈ ਦੇਸ਼ਾਂ ਨੇ ‘ਨੈੱਟ ਜ਼ੀਰੋ’ ਦਾ ਟੀਚਾ ਤੈਅ ਕੀਤਾ। (Carbon Tax)

ਉਰੂਗਵੇ ਨੇ ‘ਨੈੱਟ ਜ਼ੀਰੋ’ ਕਾਰਬਨ ਨਿਕਾਸੀ ਦਾ ਟੀਚਾ 2030, ਫਿਨਲੈਂਡ ਨੇ 2035, ਅਸਟਰੀਆ ਨੇ 2040, ਜਰਮਨੀ ਤੇ ਸਵੀਡਨ ਨੇ 2045, ਅਮਰੀਕਾ ਨੇ 2050, ਚੀਨ, ਰੂਸ ਅਤੇ ਇੰਡੋਨੇਸ਼ੀਆ ਨੇ 2060 ਜਦੋਂਕਿ ਭਾਰਤ ਨੇ ਇਸ ਨੂੰ 2070 ਤੱਕ ਹਾਸਲ ਕਰਨ ਦਾ ਸੰਕਲਪ ਲਿਆ ਹੈ ‘ਨੈੱਟ ਜ਼ੀਰੋ’ ਕਾਰਬਨ ਐਮਿਸ਼ਨ ਤੋਂ ਮਤਲਬ ਕਾਰਬਨ ਨਿਕਾਸੀ ਦੇ ਪੱਧਰ ਨੂੰ ਸਿਫ਼ਰ ਤੱਕ ਲਿਆਉਣ ਦੀ ਬਜਾਇ ਇਸ ਦੀ ਭਰਪਾਈ ਉਨ੍ਹਾਂ ਕੋਸ਼ਿਸ਼ਾਂ ’ਤੇ ਜ਼ੋਰ ਦੇ ਕੇ ਕਰਨੀ ਹੈ, ਜੋ ਕਾਰਬਨ ਸੋਖਦੀਆਂ ਹਨ ਇਸ ਧਾਰਨਾ ’ਤੇ ਕਾਰਬਨ ?ਨਿਕਾਸੀ ਇੱਕਦਮ ਬੰਦ ਕਰਨ ਦੀ ਬਜਾਇ ਵਾਯੂਮੰਡਲ ’ਚ ਗੀ੍ਰਨ ਹਾਊਸ ਗੈਸਾਂ ਦੀ ਨਿਕਾਸੀ ’ਚ ਆਪਣੀ ਹਿੱਸੇਦਾਰੀ ਨੂੰ ਲੜੀਵਾਰ ਤਰੀਕੇ ਨਾਲ ਘੱਟ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। (Carbon Tax)

ਘੱਗਾ ’ਚ ਲੁੱਟ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ, ਰੋਸ ’ਚ ਦੁਕਾਨਦਾਰਾਂ ਨੇ ਰੱਖਿਆ ਬਾਜ਼ਾਰ ਬੰਦ

ਇਸ ਦੇ ਨਾਲ ਹੀ ਉਨ੍ਹਾਂ ਪ੍ਰੋਗਰਾਮਾਂ ਨੂੰ ਵਧਾਉਣਾ ਹੁੰਦਾ ਹੈ ਜੋ ਵਾਤਾਵਰਨ ’ਚੋਂ ਕਾਰਬਨ ਨੂੰ ਸੋਖਣ ’ਚ ਸਮਰੱਥ ਹਨ ਇਸ ਤਰ੍ਹਾਂ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕੀਤੇ ਬਿਨਾ ਪੌਣ-ਪਾਣੀ ਬਦਲਾਅ ਦੇ ਖਤਰੇ ਤੋਂ ਬਚਣ ਨਮਿੱਤ ਵੱਖ-ਵੱਖ ਕੋਸ਼ਿਸ਼ਾਂ ’ਤੇ ਜ਼ੋਰ ਦਿੱਤਾ ਜਾਂਦਾ ਹੈ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਤੇ ਅਵਸ਼ੋਸ਼ਣ ’ਚ ਸੰਤੁਲਨ ਦੀ ਅਵਸਥਾ ਨੂੰ ਹੀ ‘ਕਾਰਬਨ ਨਿਊਟ੍ਰੈਲਿਟੀ’ ਕਿਹਾ ਜਾਂਦਾ ਹੈ ਵਿਕਾਸਸ਼ੀਲ ਤੇ ਗੈਰ-ਵਿਕਸਿਤ ਦੇਸ਼ਾਂ ਦੇ ਨਾਲ-ਨਾਲ ਵਿਕਸਿਤ ਦੇਸ਼ ਵੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਣ ਤਾਂ ਪੌਣ-ਪਾਣੀ ਬਦਲਾਅ ਦਾ ਠ੍ਹੀਕਰਾ ਇੱਕ-ਦੂਜੇ ’ਤੇ ਭੰਨ੍ਹਣ ਦੀ ਨੌਬਤ ਹੀ ਨਹੀਂ ਆਵੇਗੀ ਵਾਤਾਵਰਨ ਨੂੰ ਆਰਥਿਕ ਵਿਕਾਸ ਦੀ ਪ੍ਰਕਿਰਿਆ ’ਚ ਹਾਸ਼ੀਏ ’ਤੇ ਨਹੀਂ ਰੱਖਿਆ ਜਾ ਸਕਦਾ ਹੈ ਵਾਤਾਵਰਨ ਨੂੰ ਨਜ਼ਰਅੰਦਾਜ਼ ਕਰਕੇ ਭੌਤਿਕ ਵਿਕਾਸ ਦੀ ਤਮੰਨਾ ਦਾ ਮਤਲਬ ਤਬਾਹੀ ਨੂੰ ਵਧਾਉਣਾ ਹੈ।

ਅਜਿਹਾ ਨਾ ਹੋਵੇ ਕਿ ਜਦੋਂ ਹਾਲਾਤ ਬਦਤਰ ਹੋ ਜਾਣ ਉਦੋਂ ਦੁਨੀਆ ਜਾਗੇ ਹਾਲਾਂਕਿ ‘ਨੈੱਟ ਜ਼ੀਰੋ’ ਦਾ ਟੀਚਾ ਪਾਉਣਾ ਉਦੋਂ ਤੱਕ ਮੁਮਕਿਨ ਨਹੀਂ ਹੋਵੇਗਾ, ਜਦੋਂ ਤੱਕ ਦੁਨੀਆ ਜੀਵਾਸ਼ਮ ਈਂਧਣਾਂ ਦੇ ਇਸਤੇਮਾਲ ’ਤੇ ਰੋਕ, ਜੰਗਲ ਕਟਾਈ ’ਤੇ ਪਾਬੰਦੀ ਤੇ ਨਵੀਨੀਕਰਨ ਊਰਜਾ ਵਸੀਲਿਆਂ ਨੂੰ ਵਧਾਉਣ ਦੀ ਦਿਸ਼ਾ ’ਚ ਸਖਤ ਕਦਮ ਨਹੀਂ ਚੁੱਕਦੀ ਹੈ ਜੀਵਾਸ਼ਮ ਈਂਧਣਾਂ ਦੇ ਇਸਤੇਮਾਲ ਨੂੰ ਘੱਟ ਕਰਨਾ ਇਸ ਰਾਹ ’ਚ ਇੱਕ ਵੱਡੀ ਚੁਣੌਤੀ ਹੈ ਕੁੱਲ ਊਰਜਾ ਜ਼ਰੂਰਤਾਂ ਦਾ ਲਗਭਗ 80 ਫੀਸਦੀ ਹਿੱਸਾ ਜਿਹੜੇ ਜੀਵਾਸ਼ਮ ਈਂਧਣਾਂ ਤੋਂ ਪ੍ਰਾਪਤ ਹੁੰਦਾ ਹੈ, ਉਨ੍ਹਾਂ ਦੇ ਇਸਤੇਮਾਲ ਦੀ ਮਨੁੱਖਤਾ ਤੇ ਵਾਤਾਵਰਨ ਨੂੰ ਕਈ ਮੋਰਚਿਆਂ ’ਤੇ ਭਾਰੀ ਕੀਮਤ ਵੀ ਚੁਕਾਉਣੀ ਪੈਂਦੀ ਹੈ। (Carbon Tax)

Fazilka : ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਦਰਅਸਲ ਜਲਵਾਯੂ ਬਦਲਾਅ ਦੀ ਡੂੰਘੀ ਸਮੱਸਿਆ ਨੂੰ ਦੇਖਦਿਆਂ ਜੀਵਾਸ਼ਮ ਈਂਧਣਾਂ ਦੇ ਇਸਤੇਮਾਲ ਘੱਟ ਕਰਨ ਸਬੰਧੀ ਕਾਫ਼ੀ ਚਰਚਾਵਾਂ ਹੋ ਰਹੀਆਂ ਹਨ। ਜੀਵਾਸ਼ਮ ਈਂਧਣਾਂ ’ਚ ਕਾਰਬਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹ ਪੌਦਿਆਂ ਤੇ ਜੀਵਾਂ ਦੇ ਅਵਸ਼ੇਸ਼ਾਂ ਨਾਲ ਬਣੇ ਹੁੰਦੇ ਹਨ ਜੀਵਾਸ਼ਮ ਈਂਧਣ ਜਿਵੇਂ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਗੈਰ-ਨਵਿਆਉਣਯੋਗ ਊਰਜਾ ਦੇ ਸ੍ਰੋਤ ਹਨ ਇਨ੍ਹਾਂ ਨੂੰ ਕਿਸੇ ਪ੍ਰਯੋਗਸ਼ਾਲਾ ’ਚ ਤਿਆਰ ਨਹੀਂ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾ ਉਤਪਾਦਨ ਕੁਦਰਤੀ ਤੌਰ ’ਤੇ ਲੱਖਾਂ-ਕਰੋੜਾਂ ਸਾਲਾਂ ਦੀ ਜੈਵਿਕ ਪ੍ਰਕਿਰਿਆ ਦੇ ਨਤੀਜੇ ਵਜੋਂ ਹੁੰਦਾ ਹੈ। (Carbon Tax)

ਇਸ ਲਈ ਇਸ ਦੀ ਸੀਮਤ ਵਰਤੋਂ ’ਤੇ ਜੋਰ ਦਿੱਤਾ ਜਾਂਦਾ ਹੈ ਮੌਜ਼ੂਦਾ ਪੀੜ੍ਹੀ ਜੇਕਰ ਸੰਭਲ ਕੇ ਜੀਵਾਸ਼ਮ ਈਂਧਣਾਂ ਦੀ ਵਰਤੋਂ ਨਹੀਂ ਕਰੇਗੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਊਰਜਾ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋਣਗੀਆਂ ਇਸ ਲਈ ਜ਼ਰੂਰੀ ਹੈ ਕਿ ਲੋਕ ਜੀਵਾਸ਼ਮ ਈਂਧਣਾਂ ਦੇ ਇਸਤੇਮਾਲ ਦੇ ਖਤਰੇ ਨੂੰ ਜਾਣਨ ਤੇ ਨਵਿਆਉਣਯੋਗ ਊਰਜਾ ਦਾ ਪੱਲਾ ਫੜਨ ਵੱਲ ਕਦਮ ਵਧਾਉਣ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਜੈਵਿਕ ਈਂਧਣਾ ’ਤੇ ਆਪਣੀ ਨਿਰਭਰਤਾ ਨੂੰ ਗੇੜਬੱਧ ਤਰੀਕੇ ਨਾਲ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਵਿਆਉਣਯੋਗ ਊਰਜਾ ਜੈਵਿਕ ਈਂਧਣਾਂ ਦਾ ਸਰਵੋਤਮ ਬਦਲ ਹੈ ਊਰਜਾ ਦੇ ਇਹ ਵਸੀਲੇ ਨਾ ਸਮਾਪਤ ਹੋਣ ਵਾਲੇ ਹਨ ਤੇ ਇਹ ਪੂਰੀ ਤਰ੍ਹਾਂ ਨਾਲ ਵਾਤਾਵਰਨ ਦੇ ਅਨੁਕੂਲ ਵੀ ਹਨ। (Carbon Tax)