ਵਿਦੇਸ਼ ਜਾਓ ਪਰ ਸੋਚ-ਸਮਝ ਕੇ

Abroad

ਬਹਿਰੀਨ ਤੋਂ ਪਰਤੀਆਂ ਮੋਗਾ ਦੀਆਂ ਤਿੰਨ ਲੜਕੀਆਂ ਨੇ ਜਿਸ ਤਰ੍ਹਾਂ ਦੀ ਆਪਣੀ ਦਾਸਤਾਨ ਬਿਆਨ ਕੀਤੀ ਹੈ ਉਹ ਚਿੰਤਾਜਨਕ ਤੇ ਸਬਕ ਲੈਣ ਲਈ ਕਾਫ਼ੀ ਹੈ ਇਨ੍ਹਾਂ ਲੜਕੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਉੱਥੇ ਕੁੱਟਮਾਰ ਕੀਤੀ ਜਾਂਦੀ ਸੀ ਤੇ ਗੁਲਾਮਾਂ ਵਾਂਗ ਰੱਖਿਆ ਜਾਂਦਾ ਸੀ ਉਨ੍ਹਾਂ ਨੂੰ ਭੁੱਖੇ ਰਹਿਣ ਲਈ ਵੀ ਮਜ਼ਬੂਰ ਕੀਤਾ ਜਾਂਦਾ ਸੀ ਲੜਕੀਆਂ ਨਾਲ ਮਾੜੇ ਵਿਹਾਰ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਰਬ ਮੁਲਕਾਂ ਤੋਂ ਪਰਤੀਆਂ ਲੜਕੀਆਂ ਨੇ ਅਜਿਹੇ ਹੀ ਕਈ ਖੁਲਾਸੇ ਕੀਤੇ ਸਨ ਅਜਿਹੀਆਂ ਕਈ ਲੜਕੀਆਂ ਨੇ ਬੜੀ ਮੁਸ਼ਕਲ ਨਾਲ ਕਿਵੇਂ ਨਾ ਕਿਵੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤੇ ਸਿਆਸੀ ਪਹੁੰਚ ਨਾਲ ਇਨ੍ਹਾਂ ਨੂੰ ਵਾਪਸ ਲਿਆਂਦਾ ਗਿਆ ਪਿਛਲੇ ਮਹੀਨਿਆਂ ’ਚ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਦਾ ਵੀ ਇਹ ਬਿਆਨ ਸਾਹਮਣੇ ਆਇਆ ਸੀ। (Abroad)

ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਕੀਤਾ ਮਾਲ ਬਰਾਮਦ

ਕਿ ਉਨ੍ਹਾਂ ਨੇ 60 ਲੜਕੀਆਂ ਨੂੰ ਅਰਬ ਮੁਲਕਾਂ ’ਚੋਂ ਵਾਪਸ ਲਿਆਂਦਾ ਸੀ ਜ਼ਿਆਦਾਤਰ ਅਜਿਹੇ ਮਾਮਲੇ ਅਰਬ ਮੁਲਕਾਂ ਦੇ ਹੀ ਸਾਹਮਣੇ ਆ ਰਹੇ ਹਨ ਅਸਲ ’ਚ ਥੋੜ੍ਹੇ ਪੈਸਿਆਂ ’ਚ ਵੀਜ਼ਾ ਮਿਲ ਜਾਣ ਕਰਕੇ ਖਾਸ ਕਰਕੇ ਨਿਮਨ ਮੱਧ ਵਰਗ ਦੀਆਂ ਔਰਤਾਂ ਅਰਬ ਦੇਸ਼ਾਂ ਨੂੰ ਤਰਜ਼ੀਹ ਦਿੰਦੀਆਂ ਹਨ ਤੇ ਇੱਥੇ ਲਾਲਚੀ ਲੋਕਾਂ ਦੇ ਘਰ ਕੰਮ ਕਰਦੀਆਂ ਹਨ ਇਸ ਮਾਮਲੇ ’ਚ ਉਹ ਏਜੰਟ ਵੀ ਦੋਸ਼ੀ ਹਨ ਜੋ ਲੜਕੀਆਂ ਨਾਲ ਧੋਖਾ ਕਰਕੇ ਫਸਾ ਦਿੰਦੇ ਹਨ ਸਰਕਾਰ ਨੂੰ ਧੋਖੇਬਾਜ਼ ਏਜੰਟਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਦੂਜੇ ਪਾਸੇ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਉਹ ਸਬੰਧਿਤ ਦੇਸ਼ ਦੇ ਹਾਲਾਤਾਂ ਦਾ ਪਤਾ ਕਰ ਲੈਣ ਤੇ ਏਜੰਟਾਂ ਬਾਰੇ ਸਹੀ ਜਾਣਕਾਰੀ ਲੈਣ ਬਾਅਦ ਹੀ ਲੜਕੀਆਂ ਨੂੰ ਵਿਦੇਸ਼ ਭੇਜਣ ਜ਼ਿੰਦਗੀ ਪੈਸੇ ਨਾਲੋਂ ਕਿਤੇ ਵੱਡੀ ਹੈ। (Abroad)