ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਨੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Water Supply

ਫਿਰੋਜ਼ਪੁਰ (ਸਤਪਾਲ ਥਿੰਦ) ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ (Water Supply) ਦੇ ਚੇਅਰਮੈਨ ਚੰਡੀਗੜ੍ਹ ਡਾ: ਸੰਨੀ ਆਹਲੂਵਾਲੀਆ ਵਲੋ ਫਿਰੋਜ਼ਪੁਰ ਅਤੇ ਫਿਰੋ਼ਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸ਼ਹਿਰਾਂ ਦੇ ਵਾਟਰ ਸਪਲਾਈ ਅਤੇ ਸੀਵਰੇਜ਼ ਦੀ ਦੇਖਭਾਲ ਸਬੰਧੀ ਵਿਭਾਗ ਦੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਨਵੇਂ ਐਸ.ਟੀ.ਪੀਸ ਲਈ ਨਵੀਆਂ ਪ੍ਰੋਪੋਜਲਾਂ ਸਬੰਧੀ ਵੀ ਵਿਸਥਾਰ ਪੂਰਵਕ ਵਿਚਾਰ ਵਿਟਾਂਦਰਾ ਕੀਤਾ।

ਜ਼ਿਲ੍ਹੇ ਵਿੱਚ ਚੱਲ ਰਹੇ ਅਤੇ ਨਵੇਂ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮਾਂ ਬਾਰੇ ਕੀਤੀ ਵਿਚਾਰ ਚਰਚਾ | Water Supply

ਮੀਟਿੰਗ ਦੌਰਾਨ ਡਾ: ਸੰਨੀ ਆਹਲੂਵਾਲੀਆ ਵਲੋਂ ਫਿਰੋਜ਼ਪੁਰ, ਫਿਰੋਜ਼ਪੁਰ ਕੈਂਟ, ਜ਼ੀਰਾ, ਤਲਵੰਡੀ ਭਾਈ, ਮੱਖੂ, ਮੱਲਾਂਵਾਲਾ, ਮਮਦੋਟ ਅਤੇ ਮੁੱਦਕੀ ਸ਼ਹਿਰਾਂ ਵਿੱਚ ਹੋ ਚੁੱਕੇ ਅਤੇ ਬਕਾਇਆ ਰਹਿੰਦੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮਾਂ ਸਮੇਤ ਲੋੜੀਂਦੇ ਐਸ.ਟੀ.ਪੀਸ ਬਣਾਉਣ ਲਈ ਡੀ.ਪੀ.ਆਰਸ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮਾਂ ਨਾਲ ਸਬੰਧਿਤ ਜੋ ਵੀ ਕੰਮ ਰਹਿੰਦੇ ਹਨ ਜਲਦੀ ਪੂਰੇ ਕਰਾਏ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।

ਇਹ ਵੀ ਪੜ੍ਹੋ : ਸਮਾਜ ਅੰਦਰ ਵਧਦੀ ਸੰਵੇਦਨਹੀਣਤਾ

ਇਸ ਮੌਕੇ ਪੰਜਾਬ ਵ/ਸ ਅਤੇ ਸੀਵਰੇਜ਼ ਹਲਕਾ ਬਠਿੰਡਾ ਦੇ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਰੋਮਾਣਾ, ਕਾਰਜਕਾਰੀ ਇੰਜੀਨੀਅਰ ਪੰਜਾਬ ਵ/ਸ ਅਤੇ ਸੀਵਰੇਜ਼ ਮੰਡਲ ਫਿਰੋਜਪੁਰ ਹਰਸ਼ਰਨਜੀਤ ਸਿੰਘ, ਉਪ ਮੰਡਲ ਇੰਜੀਨੀਅਰ ਪੰਜਾਬ ਵ/ਸ ਅਤੇ ਸੀਵਰੇਜ਼ ਉਪ ਮੰਡਲ ਨੰਬਰ 1 ਫਿਰੋਜ਼ਪੁਰ ਲੱਖਪੱਤ ਰਾਏ ਸੱਚਦੇਵਾ, ਉਪ ਮੰਡਲ ਇੰਜੀਨੀਅਰ ਪੰਜਾਬ ਵ/ਸ ਅਤੇ ਸੀਵਰੇਜ਼ ਉਪ ਮੰਡਲ ਨੰਬਰ 2 ਫਿਰੋਜ਼ਪੁਰ ਗੁਲਸ਼ਨ ਕੁਮਾਰ, ਜੂਨੀਅਰ ਇੰਜੀਨੀਅਰ ਪੰਜਾਬ ਵ/ਸ ਅਤੇ ਸੀਵਰੇਜ਼ ਉਪ ਮੰਡਲ ਨੰਬਰ 2 ਫਿਰੋਜ਼ਪੁਰ ਗੁਰਵਿੰਦਰ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ : ਉਡੀਸਾ : ਬਾਲਾਸੋਰ ’ਚ ਹੋਏ ਵੱਡੇ ਟਰੇਨ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 233 ਪਹੁੰਚੀ