ਸਰਸਾ ‘ਚ ਝੋਲਾਛਾਪ ਡਾਕਟਰਾਂ ‘ਤੇ ਮਾਮਲਾ ਦਰਜ

Case, Registered, Fround, Doctors, Health, Department

ਦਵਾਈਆਂ ਜ਼ਬਤ

ਸੱਚ ਕਹੂੰ ਨਿਊਜ਼, ਚੰਡੀਗੜ੍ਹ: ਸਿਹਤ ਵਿਭਾਗ, ਹਰਿਆਣਾ ਦੀ ਟੀਮ ਨੇ ਸਰਸਾ ਜ਼ਿਲ੍ਹੇ ‘ਚ ਛਾਪੇਮਾਰੀ ਕਰਦੇ ਹੋਏ 2 ਝੋਲਾਛਾਪ ਡਾਕਟਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਇੱਕ ਹੋਰ ਮਾਮਲੇ ‘ਚ 59 ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਹਨ।

ਇਹ ਜਾਣਕਾਰੀ ਦਿੰਦੇ ਹੋਏ ਖਾਧ ਤੇ ਦਵਾਈ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਸਿਵਲ ਹਸਪਤਾਲ ਚੱਤਰਗੜ੍ਹ ਪੱਟੀ ਤੇ ਸਰਸਾ ‘ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਉੱਚਿਤ ਯੋਗਤਾ ਤੇ ਰਜਿਸਟ੍ਰੇਸ਼ਨ ਤੋਂ ਬਿਨਾਂ ਹੀ ਡਾਕਟਰਾਂ ਵੱਲੋਂ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਇਸਦੇ ਚੱਲਦੇ ਹਸਪਤਾਲ ਦੇ ਮਾਲਕ ਚੰਦਰਭਾਨ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ

ਇਸੇ ਤਰ੍ਹਾਂ ਇੱਕ ਹੋਰ ਝੋਲਾਛਾਪ ਡਾਕਟਰ ਪ੍ਰਵੀਨ ਕੁਮਾਰ ਪਾਰਿਕ ਵੀ ਸਰਸਾ ਦੇ ਮਲੇਕਾਂ ‘ਚ ਇਲਾਜ  ਕਰ ਰਿਹਾ ਸੀ ਇਨ੍ਹਾਂ ਦੋਵਾਂ ਖਿਲਾਫ਼ ਆਈਪੀਸੀ ਦੀ ਧਾਰਾ 15 (2), 15 (3), 420 ਤੇ 336 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ‘ਚ ਸਰਸਾ ‘ਚ ਬਿਨਾਂ ਲਾਈਸੈਂਸ ਦੇ ਚੱਲ ਰਹੀ ਕਾਸਮੈਟਿਕ ਦੁਕਾਨ ਤੋਂ 4 ਨਮੂਨੇ ਇਕੱਠੇ ਕੀਤੇ ਤੇ 59 ਤਰ੍ਹਾਂ ਦੀਆਂ ਐਲੋਪੈਥਿਕ ਦਵਾਈਆਂ ਤੇ ਐੱਮਟੀਪੀ ਕਿੱਟ ਜ਼ਬਤ ਕੀਤੀਆਂ।

ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ : ਵਿੱਜ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅਜਿਹੇ ਝੋਲਾ ਛਾਪ ਡਾਕਟਰਾਂ ਨੂੰ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਇਸ ਲਈ ਅਧਿਕਾਰੀਆਂ ਨੂੰ ਸਖ਼ਤੀ ਨਾਲ ਪੇਸ਼ ਆਉਣ ਦੀ ਹਿਦਾਇਤ ਦਿੱਤੀ ਗਈ ਹੈ ਤਾਂ ਕਿ ਆਮ ਆਦਮੀ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ‘ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਵਧੀਆ ਇਲਾਜ ਦੀਆਂ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ