Shakib Al Hasan: ਬੰਗਲਾਦੇਸ਼ੀ ਕ੍ਰਿਕੇਟਰ ਸ਼ਾਕਿਬ ਅਲ ਹਸਨ ਖਿਲਾਫ ਕਤਲ ਦਾ ਮਾਮਲਾ ਦਰਜ਼, ਜਾਣੋ ਕਾਰਨ

Shakib Al Hasan
Shakib Al Hasan: ਬੰਗਲਾਦੇਸ਼ੀ ਕ੍ਰਿਕੇਟਰ ਸ਼ਾਕਿਬ ਅਲ ਹਸਨ ਖਿਲਾਫ ਕਤਲ ਦਾ ਮਾਮਲਾ ਦਰਜ਼, ਜਾਣੋ ਕਾਰਨ

ਸਪੋਰਟਸ ਡੈਸਕ। Shakib Al Hasan: ਬੰਗਲਾਦੇਸ਼ ਦੇ ਦਿੱਗਜ ਆਲਰਾਊਂਡਰ ਸ਼ਾਕਿਬ ਅਲ ਹਸਨ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਅਦਾਕਾਰ ਫਿਰਦੌਸ ਅਹਿਮਦ ਤੇ ਓਬੈਦੁਲ ਕਾਦਰ ਅੇ 154 ਹੋਰ ਵੀ ਮੁਲਜ਼ਮ ਹਨ। ਇਸ ਤੋਂ ਇਲਾਵਾ 400 ਤੋਂ ਵੱਧ ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਸ਼ਾਕਿਬ ਅਲ ਹਸਨ ਪਾਕਿਸਤਾਨ ਦੌਰੇ ’ਤੇ ਹਨ। ਉਹ ਬੰਗਲਾਦੇਸ਼ ਦੀ ਟੈਸਟ ਟੀਮ ਦਾ ਹਿੱਸਾ ਹਨ ਤੇ ਇਸ ਸਮੇਂ ਰਾਵਲਪਿੰਡੀ ’ਚ ਸੀਰੀਜ ਦਾ ਪਹਿਲਾ ਟੈਸਟ ਮੈਚ ਖੇਡ ਰਹੇ ਹਨ।

ਕੀ ਹੈ ਪੂਰਾ ਮਾਮਲਾ? | Shakib Al Hasan

ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਸਾਰਿਆਂ ’ਤੇ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਰੂਬੇਲ ਨਾਂਅ ਦੇ ਵਿਅਕਤੀ ਦੇ ਕਤਲ ਦਾ ਦੋਸ਼ ਹੈ। 5 ਅਗਸਤ ਨੂੰ, ਰੂਬਲ ਨੇ ਐਡਬਰ ’ਚ ਰਿੰਗ ਰੋਡ ’ਤੇ ਇੱਕ ਰੋਸ ਮਾਰਚ ’ਚ ਹਿੱਸਾ ਲਿਆ। ਰੈਲੀ ਦੌਰਾਨ ਕਿਸੇ ਨੇ ਸੋਚੀ ਸਮਝੀ ਸਾਜਿਸ਼ ਤਹਿਤ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ ਰੂਬੇਲ ਦੀ ਛਾਤੀ ਤੇ ਪਿੱਠ ’ਚ ਗੋਲੀ ਲੱਗੀ ਸੀ। ਇਸ ਕਾਰਨ 7 ਅਗਸਤ ਨੂੰ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

Read This : Cricket ਦਾ ਇੱਕ ਅਜਿਹਾ ਨਿਯਮ, ਜਿਸ ਦਾ ਸ਼ਿਕਾਰ ਹੋਇਆ ਸ਼੍ਰੀਲੰਕਾ ਦਾ ਇਹ ਬੱਲੇਬਾਜ਼

ਸ਼ਾਕਿਬ ਦਾ ਅੰਤਰਰਾਸ਼ਟਰੀ ਕਰੀਅਰ | Shakib Al Hasan

37 ਸਾਲਾਂ ਦੇ ਅਨੁਭਵੀ ਬੰਗਲਾਦੇਸ਼ੀ ਖਿਡਾਰੀ ਸ਼ਾਕਿਬ ਨੇ ਹੁਣ ਤੱਕ ਬੰਗਲਾਦੇਸ਼ ਲਈ 67 ਟੈਸਟ, 247 ਇੱਕਰੋਜ਼ਾ ਤੇ 129 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਸ਼ਾਕਿਬ ਨੇ ਟੈਸਟ ’ਚ 4505 ਦੌੜਾਂ ਬਣਾਈਆਂ ਹਨ ਤੇ 237 ਵਿਕਟਾਂ ਹਾਸਲ ਕੀਤੀਆਂ ਹਨ। ਉਥੇ ਹੀ ਇੱਕਰੋਜ਼ਾ ’ਚ ਸ਼ਾਕਿਬ ਦੇ ਨਾਂਅ 7570 ਦੌੜਾਂ ਤੇ 317 ਵਿਕਟਾਂ ਹਨ। ਜਦਕਿ ਟੀ-20 ਇੰਟਰਨੈਸ਼ਨਲ ’ਚ ਉਸ ਨੇ 2551 ਦੌੜਾਂ ਤੇ 149 ਵਿਕਟਾਂ ਹਾਸਲ ਕੀਤੀਆਂ ਹਨ। Shakib Al Hasan