ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ

Punjabi Mother Tongue

ਪੰੰਡਤ ਰਾਓ ਧਰੇਨਵਰ ਬਾਰੇ ਕਿਸੇ ਲੇਖਕ ਨੇ ਲੇਖ ਲਿਖਿਆ, ਉਸਦਾ ਸਿਰਲੇਖ ਸੀ, ‘ਰੱਬ ਵਰਗਾ ਬੰਦਾ ਧਰੇਨਵਰ ਰਾਓ’ ਸਿਰਲੇਖ ਪੜ੍ਹ ਕੇ ਮੈਂ ਸੋਚਣ ਲੱਗਿਆ ਕਿ ਇਹੋ ਸਿਰਲੇਖ ਤਾਂ ਮੈਂ ਰੱਖਣਾ ਸੀ ਰਾਓ ਬਾਰੇ ਲੇਖ ਲਿਖਦਿਆਂ ਸਚਮੁੱਚ ਹੀ ਕਿੰਨਾ ਢੁੱਕਵਾਂ ਤੇ ਸਾਰਥਿਕ ਸਿਰਲੇਖ ਹੈ ਜਿਹੜੇ ਪੰਡਤ ਰਾਓ ਨੂੰ ਜਾਣਦੇ ਨੇ, ਉਨ੍ਹਾਂ ਨੂੰ ਪਤੈ, ਉਹ ਕਿੰਨਾ ਚੰਗਾ ਬੰਦਾ ਹੈ ਕਦੇ-ਕਦੇ ਉਹਦੇ ਬਾਰੇ ਸੋਚ ਕੇ ਮੈਂ ਬਹੁਤ ਹੈਰਾਨ ਹੁੰਦਾ ਹਾਂ ਮੇਰੇ ਮੂੰਹੋਂ ਨਿੱਕਲਦਾ ਹੈ, ਮਾਂ ਬੋਲੀਏ ਪੰਜਾਬੀਏ, ਤੂੰ ਕਿੰਨੇ ਚੰਗੇ ਕਰਮਾਂ,

ਭਾਗਾਂ ਵਾਲੀ ਏਂ, ਇੱਕ ਕਰਨਾਟਕੀ ਪੁੱਤਰ ਵੇਖ ਲੈ, ਤੇਰੇ ਸਿਰ ਕਿਵੇਂ ਸਿਹਰੇ ਸਜਾ ਰਿਹਾ ਹੈ,ਤੇਰੀ ਮਹਿਮਾ ਤੋਂ ਬਲਿਹਾਰੇ ਜਾ ਰਿਹਾ ਹੈ ਤੇਰੇ ਆਪਣੇ ਸਕੇ-ਸੋਧਰੇ ਤੇਰੇ ਤੋਂ ਮੂੰਹ ਭੁਆ ਰਹੇ ਨੇ, ਤੇ ਕਈ ਵਾਰੀ ਤੈਨੂੰ Àੁੱਚੀਆਂ ਥਾਵਾਂ ‘ਤੇ ਬੋਲਣ ‘ਤੇ ਹੇਠੀ ਸਮਝਦੇ ਨੇ, ਤੇ ਇਹ ਮਾਂ ਦਾ ਸ਼ੇਰ ਰਾਓ, ਇਹਦੇ ਤਾਂ ਕਹਿਣੇ ਹੀ ਕੀ ਨੇ! ਅਖੌਤੀ ਸਾਹਿਤ ਸਭੀਏ ਚੌਧਰਾਂ ਦੇ ਭੁੱਖੇ ਤੇ ਮਾਂ ਬੋਲੀ ਦੇ ਝੰਡਾ ਬਰਦਾਰ ਬਣੀਂ ਫਿਰਦੇ ਕ ਦੇ ਨਹੀਂ ਸੋਚਦੇ ਕਿ ਪੰਡਤ ਰਾਏ ਨੂੰ ਦੋ ਧੰਨਵਾਦੀ ਸ਼ਬਦ ਹੀ ਕਹਿ ਦੇਈਏ, ਨਹੀਂ ਕਹਿੰਦੇ, ਨਾ ਕਹਿਣ ਉਹਨੂੰ ਕੋਈ ਫ਼ਰਕ ਨਹੀਂ ਪੈਂਦਾ। (Punjabi Mother Tongue)

ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ

ਡਾ. ਰਾਓ ਚੰਡੀਗੜ੍ਹ ਸਰਕਾਰੀ ਕਾਲਜ ‘ਚ ਅਧਿਆਪਕ ਹੈ ਉਹਨੂੰ ਮਸ਼ਹੂਰੀ ਦੀ ਲੋੜ ਨਹੀਂ, ਉਹ ‘ਪੰਜਾਬੀ ਪੁੱਤਰ’ ਕਰਕੇ ਮਸ਼ਹੂਰ ਹੋ ਚੁੱਕੈ ਉਹਦੇ ਸਾਈਕਲ ਮੂਹਰੇ ਊੜਾ, ਆੜਾ ਈੜੀ ਸੱਸਾ’ ਵਾਲਾ ਫੱਟਾ ਟੰਗਿਆ ਹਮੇਸ਼ਾ ਮਿਲੇਗਾ, ਭਾਵੇਂ ਸਾਈਕਲ ‘ਤੇ ਜਾ ਰਿਹਾ ਹੈ, ਭਾਵੇਂ ਆਟੋ ਵਿੱਚ ਹੈ, ਭਾਵੇਂ ਬੱਸ ਵਿਚ ਜਾ ਰਿਹਾ ਹੈ ਤੇ ਭਾਵੇਂ ਕਿਸੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਬੈਠਾ ਹੈ, ਇਹ ਫੱਟਾ ਉਹ ਹੱਥੋਂ ਨਹੀਂ ਛੱਡਦਾ, ਵਾਰੇ-ਵਾਰੇ ਜਾਈਏ ਤੇਰੇ ਪਿਆਰੇ ਮਿੱਤਰਾ!

ਡੇਢ ਦਰਜਨ ਤੋਂ ਵੱਧ ਉਸਦੀਆ ਕਿਤਾਬਾਂ ਹਨ, ਜੋ ਉਹਨੇ ਪੰਜਾਬੀ ਤੋਂ ਕੰਨੜ ਤੇ ਕੰਨੜ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ ਜਪੁਜੀ ਸਾਹਿਬ ਤੇ ਸ੍ਰੀ ਜਾਪ ਸਾਹਿਬ ਦੇ ਕੰਨੜ ਵਿੱਚ ਅਨੁਵਾਦ ਵਾਲਾ ਕਾਰਜ ਕਰਕੇ ਉਸਨੇ ਮਾਅਰਕਾ ਮਾਰਿਆ ਇਸ ਤੋਂ ਬਿਨਾਂ ਉਸਦੀਆਂ ਕਈ ਕਿਤਾਬਾਂ  ਜ਼ਿਕਰਯੋਗ ਹਨ ਉਸਨੇ ਲੱਚਰ ਗਾਇਕੀ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਪਾਈ ਹੋਈ ਹੈ ਕਿ ਪੰਜਾਬੀ ਮਾਂ ਬੋਲੀ ਵਿਚ ਗੰਦੇ ਗੀਤ ਤੁਰੰਤ ਰੋਕੇ ਜਾਣ।

ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ

ਉਹ ਜਿਹੜਾ ਵੀ ਦਫ਼ਤਰ ਦੇਖਦਾ ਹੈ ਕਿ ਇੱਥੇ ਫੱਟਾ ਅੰਗਰੇਜ਼ੀ ਵਿੱਚ ਲੱਗਿਆ ਹੈ, ਤੁਰੰਤ ਅਪੀਲਾਂ-ਦਲੀਲਾਂ ਦੇ ਕੇ ਪੰਜਾਬੀ ਵਿੱਚ ਲਿਖਵਾਉਂਦਾ ਹੈ ਤੇ ਚੰਡੀਗੜ੍ਹ ਦੇ ਸਾਰੇ ਥਾਣਿਆਂ ਦੇ ਫੱਟੇ ਉਸੇ ਨੇ ਹੀ ਪੰਜਾਬੀ ਵਿੱਚ ਲਿਖਵਾਏ ਹਨ ਸੋ, ਸਾਡੇ ਕਵੀ-ਲਿਖਾਰੀ ਤਾਂ ਸਿਰਫ ਕਵਿਤਾਵਾਂ ਗਜਲਾਂ ਲਿਖਣ ਜੋਗੇ ਤੇ ਇੱਕ ਦੂਜੇ ਨੂੰ ਸੁਣਾ ਕੇ ਪਿੱਠ ਥਾਪੜ ਕੇ ਆਪਣਾ ਆਪਣਾ ਝਾਸਾ ਪੂਰਾ ਕਰਨ ਜੋਗੇ ਹੀ ਹਨ।

ਕਰਨਾਟਕਾ ਪ੍ਰਾਂਤ ਦੇ ਜ਼ਿਲ੍ਹਾ ਵਿਜਾਪੁਰ ਵਿੱਚ ਪੈਂਦੇ ਪਿੰਡ ਸਿਰਸਾਡ ਦੇ ਸ੍ਰੀ ਚੰਦਰ ਸ਼ੇਖਰ ਅਤੇ ਸ੍ਰੀਮਤੀ ਕਮਲਾ ਦੇਵੀ ਦੇ ਘਰ ਪੈਦਾ ਹੋਏ ਪੰਡਤ ਰਾਓ ਧਰੇਨਵਰ ਵੱਲੋਂ ਪੰਜਾਬੀ ਬੋਲੀ ਅਤੇ ਸਾਹਿਤ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾ ਅਤੇ ਡਾਹਢਾ ਮਾਣ ਕਰਨਯੋਗ ਹਨ ਉਸਨੇ ਹੁਣ ਤੱਕ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫ਼ਰਨਾਮਾ, ਭਾਈ ਜੈਤਾ ਜੀ ਦੀ ਗੁਰੂ ਕਥਾ, ਸ੍ਰੀ ਜਾਪੁ ਸਾਹਿਬ, ਆਸਾ ਜੀ ਦੀ ਵਾਰ ਸਮੇਤ ਕਈ ਹੋਰ ਪੁਸਤਕਾਂ ਦਾ ਕੰਨੜ ਵਿਚ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾ ਚੁੱਕੇ ਹਨ ਇਸੇ ਤਰ੍ਹਾਂ ਹੀ ਉਸਨੇ ਕੰਨੜ ਤੋਂ ਪੰਜਾਬੀ ਵਿਚ ਸੱਤ ਪੁਸਤਕਾਂ ਦਾ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾਇਆ ਅਤੇ ਹੋਰਨਾਂ ਵੱਖ-ਵੱਖ ਭਾਸ਼ਾਵਾਂ ਵਿੱਚ ਛੇ ਪੁਸਤਕਾਂ ਭਾਰਤੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਹਨ। Punjabi Mother Tongue

ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ

ਪੰਜਾਬੀ ਬੋਲੀ ਪ੍ਰਤੀ ਉਸਦੀ ਬੇਮਿਸਾਲ ਨਿਸ਼ਠਾ ਅਤੇ ਭਾਵਨਾ ਇਸ ਗੱਲ ਤੋਂ ਵੀ ਭਲੀਭਾਂਤ ਉਜਾਗਰ ਹੁੰਦੀ ਹੈ, ਜਦੋਂ ਦੱਖਣੀ ਖਿੱਤੇ ‘ਚੋਂ ਆ ਕੇ ਪੀ.ਜੀ.ਆਈ ‘ਚ ਕੰਮ ਕਰ ਰਹੇ ਡਾਕਟਰਾਂ ਨੂੰ ਇਨ੍ਹਾਂ ਨੇ ਪੰਜਾਬੀ ਭਾਸ਼ਾ ਸਿਖਾਈ, ਤਾਂ ਕਿ ਉਹ ਪੰਜਾਬੀ ਮਰੀਜ਼ਾਂ ਨਾਲ ਪੰਜਾਬੀ ‘ਚ ਹੀ ਗੱਲਬਾਤ ਕਰ ਕੇ ਉਨ੍ਹਾਂ ਦਾ ਬੇਹਤਰ ਇਲਾਜ ਕਰ ਸਕਣ ਪੰਡਤ ਰਾਓ ਧਰੇਨਵਰ ਕੰਨੜ, ਪੰਜਾਬੀ, ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ ਤੇ ਮਲਿਆਲਮ ਭਾਸ਼ਾਵਾਂ ਦੇ ਵੀ ਗੂੜ੍ਹ-ਗਿਆਤਾ ਹਨ ਅਤੇ ਉਹ ਸਾਰੀਆਂ ਭਾਸ਼ਵਾਂ ਵਿਚ ਲਗਾਤਾਰ ਕੰਮ ਕਰ ਰਹੇ ਹਨ।

ਵੱਡੀ ਗੱਲ ਜਦੋਂ ਉਹ ਪੀ.ਜੀ.ਆਈ. ਵਿੱਚ ਸਾਊਥ ਦੇ ਡਾਕਟਰ ਜੋ ਪੰਜਾਬੀ ਤੋਂ ਅਣਜਾਣ ਹਨ, ਆਥਣ ਵੇਲੇ ਉਨ੍ਹਾਂ ਨੂੰ ਸੇਵਾ ਦੇ ਤੌਰ ‘ਤੇ ਪੰਜਾਬੀ ਸਿਖਾ ਰਿਹਾ ਹੁੰਦੈ ਤਾਂ ਕਿ ਪੰਜਾਬ ਤੋਂ ਆਏ ਪੇਂਡੂ ਮਰੀਜ਼ਾਂ ਨਾਲ ਉਹ ਪੰਜਾਬੀ ‘ਚ ਸੌਖੀ ਤਰ੍ਹਾਂ ਗਲਬਾਤ ਕਰ ਸਕਣ ਕਦੇ ਉਹ ਚੰਡੀਗੜ੍ਹ ਨੇੜੇ ਥਾਣਿਆਂ ਚੌਕੀਆਂ ਤੇ ਹੋਰ ਦਫ਼ਤਰਾਂ ‘ਚ ਆਪਣਾ ਸਾਈਕਲ ਲਿਆ ਖਲ੍ਹਾਰਦਾ ਹੈ ਤੇ ਪ੍ਰੇਰਿਤ ਕਰਦਾ ਹੈ ਕਿ ਪੰਜਾਬੀ ਬੋਰਡ ਲਾਓ, ਅਜਿਹੇ ਯਤਨਾਂ ਲਈ ਉਹਨੂੰ ਕੋਈ ਨਾਂਹ ਨਹੀਂ ਕਰਦਾ ਕੇਂਦਰੀ ਖ਼ਜਾਨਾ ਯੂ.ਟੀ. ਚੰਡੀਗੜ੍ਹ ਦਾ ਬੋਰਡ ਹਿੰਦੀ-ਅੰਗਰੇਜ਼ੀ ‘ਚ ਸੀ, ਇਹ ਜਾ ਉਥੇ ਕੁਰਲਾਇਆ ਤੇ ਸਭ ਤੋਂ ਉੱਪਰ ਪੰਜਾਬੀ ‘ਚ ਲਿਖਵਾਇਆ ਇੱਕ ਦਿਨ ਉਸਨੂੰ ਇੱਕ ਸੰਸਥਾ ਵੱਲੋਂ ਚੈੱਕ ਅੰਗਰੇਜ਼ੀ ‘ਚ ਆਇਆ, ਉਸ ਝਟ ਮੋੜ ਘੱਲਿਆ ਕਿ ਪੰਜਾਬੀ ‘ਚ ਲਿਖੋ ਉਸਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਪਣੇ ਵੱਲੋਂ ਚੈੱਕ ਭੇਜਿਆ ਤੇ ਨਾਲ ਲਿਖਿਆ ਕਿ ਖੇਤੀਬਾੜੀ ਯੂਨੀਵਰਸਿਟੀ ਬੋਰਡ ਪੰਜਾਬੀ ‘ਚ ਲਿਖਵਾਉਣ ਲਈ ਸੇਵਾ ਫਲ ਹੈ।

ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ

ਕਦੇ ਉਹ ਗੈਰ ਪੰਜਾਬੀ ਇੰਜੀਨੀਅਰਾਂ ਨੂੰ ਪੰਜਾਬੀ ਸਿਖਾਉਂਦਾ ਹੈ, ਕਦੇ ਪੰਜਾਬੀ ਬਚਾਓ ਕਾਰਵਾਂ ਕਢਦਾ ਹੈ, ਕਦੇ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਚਿੰਤਾਤੁਰ ਹੋ ਕੇ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਭੁੱਖਣ ਭਾਣਾ ਤੁਰਿਆ ਫਿਰਦਾ ਹੈ ਸਾਈਕਲ ‘ਤੇ ਲੰਮੀਆਂ ਯਾਤਰਾਵਾਂ ਕਰਦਾ ਹੈ ਸਾਰੇ-ਸਾਰੇ ਪੰਜਾਬੀ ਬੋਲੀ ਦੇ ਮਾਣ ਲਈ ਕੂਕਦਾ ਹੈ ਪੰਜਾਬੀ ਨਾਲ ਉਹਦਾ ਡਾਹਢਾ ਪਿਆਰ ਵੇਖ ਕੇ ਰਸ਼ਕ ਹੁੰਦਾ ਹੈ ਨਿਮਰਤਾ ਏਨੀ ਕਿ ਰਹੇ ਰੱਬ ਦਾ ਨਾਂਅ, ਕਿਸੇ ਤੋਂ ਇੱਕ ਚੁਆਨੀ ਦਾ ਵੀ ਰਵਾਦਾਰ ਨਹੀਂ, ਸਭ ਕੁਝ ਜੇਬ ‘ਚੋਂ ਖਰਚਦਾ-ਖਾਂਦਾ ਹੈ।

ਇਸੇ ਸਾਲ ਦੇ ਆਰੰਭ ਵਿੱਚ ਟੋਰਾਂਟੋ ਤੋਂ ਰੇਡੀਓ ਪ੍ਰੋਗਰਾਮ ‘ਪੰਜਾਬ ਦੀ ਗੂੰਜ’ ਦੇ ਸੰਚਾਲਕ ਸ੍ਰੀ ਕੁਲਦੀਪ ਦੀਪਕ ਆਪਣੀ ਪਤਨੀ ਸ਼ਰਨ ਦੀਪਕ ਨਾਲ ਪੰਜਾਬ ਆਏ ਸਨ ਇਸ ਤੋਂ ਪਹਿਲਾਂ ਉਹ ਰਾਓ ਨਾਲ ਰੇਡੀਓ ‘ਤੇ ਟੋਰਾਂਟੋ ਗੱਲਬਾਤ ਕਰ ਚੁੱਕੇ ਸਨ ਇਸ ਵਾਰ ਰੇਡੀਓ ‘ਪੰਜਾਬ ਦੀ ਗੂੰਜ’ ਵੱਲੋਂ ‘ਸਾਹਿਤਕ ਪੁਰਸਕਾਰ-2017’ ਡਾ. ਰਾਓ ਨੂੰ ਪ੍ਰਦਾਨ ਕਰਨ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ‘ਚ ਪ੍ਰੋਗਰਾਮ ਰੱਖ ਲਿਆ ਗਿਆ ਪ੍ਰੋਗਰਾਮ ਦੇ ਮੁਖ ਮਹਿਮਾਨ ਕਾਹਨ ਸਿੰਘ ਪਨੂੰ ਆਈ ਏ ਐਸ, ਸੈਸ਼ਨ ਜੱਜ ਜੇ.ਐਸ ਖੁਸ਼ਦਿਲ, ਪ੍ਰੋ. ਯੋਗਰਾਜ, ਐਸਪੀ. ਜੋਸ਼ੀ ਆਈ.ਪੀ.ਐਸ, ਤੇ ਡਾ. ਆਰ ਕੇ ਸ਼ਰਮਾ ਵਰਗੀਆਂ ਹਸਤੀਆਂ ਆਣ ਕੇ ਹਾਲ ਵਿੱਚ ਸਜ ਗਈਆਂ ਪਰ ਡਾ. ਰਾਓ ਨਹੀਂ ਸੀ ਬਹੁੜਿਆ ਹਾਲੇ ਮੈਂ ਫ਼ਿਕਰ ਵਿਚ ਸਾਂ, ਫੋਨ ਕੀਤਾ ਤਾਂ ਆਵਾਜ਼ ਆਈ, ਬਾਰਿਸ਼ ਬਹੁਤ ਹੈ, ਮੈਂ ਆਟੋ ‘ਤੇ ਆ ਰਿਹਾ ਹਾਂ” ਫਿਰ ਫੋਨ ਆਇਆ, ਬਾਰਿਸ਼ ਥੰਮ ਗਈ ਹੈ, ਮੈਂ ਸਾਈਕਲ ‘ਤੇ ਆ ਰਿਹਾ ਹਾਂ’ ਮੈਂ ਹੇਠਾਂ ਵਰਾਂਡੇ ਵਿੱਚ ਲੈਣ ਚਲਾ ਗਿਆ।

ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ

ਉਹ ਭਿਜਦਾ ਹੋਇਆ, ਨਾਲ ਇੱਕ ਵਿਦਿਆਰਥੀ, ਜੋ ਸਾਈਕਲ ਪਿੱਛੇ ਬੈਠਾ ਸੀ, ਆ ਪੁੱਜਾ ਪੰਜਾਬੀ ਵਾਲਾ ਫੱਟਾ ਸਾਈਕਲ ਮੂਹਰੇ ਲਟਕ ਰਿਹਾ ਸੀ, ਮੇਰੇ ਮੂੰਹੋਂ ਨਿੱਕਲਿਆ, ਤੇਰਾ ਦੇਣਾ ਕਿੱਥੇ ਦੇਵਾਂਗੇ ਡਾ. ਰਾਓ, ਧੰਨ ਹੈਂ ਤੂੰ ਮੇਰੇ ਮਿੱਤਰਾ” ਮੇਰੀਆਂ ਅੱਖਾਂ ਨਮ ਹੋ ਗਈਆਂ ਸਮਾਗਮ ਸਿਖਰਦਾ ਹੋ ਨਿੱਬੜਿਆ ਤੇ ਸਨਮਾਨ ਵਿੱਚ ਦਿੱਤੀ ਰਾਸ਼ੀ ਵਾਪਸ ਮੋੜਦਾ ਉਹ ਬੋਲਿਆ, ਕਿਸੇ ਲੋੜਵੰਦ ਨੂੰ ਦੇ ਦੇਣਾ, ਮੈਂ ਸੋਚਣ ਲੱਗਿਆ ਕਿ ਇਹਦੀ ਤਾਂ ‘ਤੇ ਜੇ ਸਾਡਾ ਕੋਈ ਰੱਜਿਆ-ਪੁੱਜਿਆ ਪੰਜਾਬੀ ਲੇਖਕ ਹੁੰਦਾ, ਉਸਨੇ ਸਗੋਂ ਕਹਿਣਾ ਸੀ ਕਿ ਰਾਸ਼ੀ ਘੱਟ ਹੈ
ਪੰਡਤ ਰਾਓ ਬਾਰੇ ਗੱਲਾਂ ਬਹੁਤ ਹਨ ਕਰਨ ਵਾਲੀਆਂ ਪਰ ਵਕਤ ਆਗਿਆ ਨਹੀਂ ਦਿੰਦਾ।
ਏਧਰ-ਓਧਰ
ਨਿੰਦਰ ਘਿਗਆਣਵੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ