ਚੋਣਾਂ ‘ਚ ਉਮੀਦਵਾਰ ਹੁਣ ਸੋਚਕੇ ਪਵਾਉਣਗੇ ਵੋਟਰਾਂ ਤੋਂ ਹਾਰ

Candidates, Elections,Chance, Voters

ਚੋਣ ਕਮਿਸ਼ਨ ਵੱਲੋਂ ਲੱਡੂ, ਜਲੇਬੀਆਂ ਸਮੇਤ ਹੋਰ ਵਸਤਾਂ ਦੇ ਭਾਅ ਤੈਅ

ਮਾਨਸਾ(ਸੁਖਜੀਤ ਮਾਨ) | ਲੋਕ ਸਭਾ ਚੋਣਾਂ ਮੌਕੇ ਚੋਣ ਕਮਿਸ਼ਨ ਦੀ ਅੱਖ ਉਮੀਦਵਾਰਾਂ ਦੇ ਲੱਡੂ/ਜਲੇਬੀਆਂ ‘ਤੇ ਵੀ ਰਹੇਗੀ ਕੌਣ ਕਿੰਨੇ ਲੱਡੂ ਵੰਡਦਾ ਹੈ ਤੇ ਕਿੰਨੇ ਪਕੌੜੇ ਕਿਸ ਉਮੀਦਵਾਰ ਵੱਲੋਂ ਤਲੇ ਗਏ ਇਹ ਸਭ ਦਾ ਖਰਚਾ ਉਮੀਦਵਾਰਾਂ ਦੇ ਖਾਤੇ ‘ਚ ਚੜ੍ਹੇਗਾ ਵੋਟਰਾਂ ਅਤੇ ਸਮਰਥਕਾਂ ਵੱਲੋਂ ਉਮੀਦਵਾਰਾਂ ਨੂੰ ਪਾਏ ਜਾਂਦੇ ਹਾਰ ਵੀ ਖਰਚੇ ‘ਚ ਗਿਣੇ ਜਾਣਗੇ ਚੋਣ ਜਾਬਤਾ ਲਾਗੂ ਹੋਣ ਦੇ ਨਾਲ ਚੋਣ ਕਮਿਸ਼ਨ ਨੇ ਵੱਖ-ਵੱਖ ਚੀਜ਼ਾਂ ਦੇ ਰੇਟਾਂ ਦੀ ਸੂਚੀ ਵੀ ਬਕਾਇਦਾ ਤੌਰ ‘ਤੇ ਜਾਰੀ ਕਰ ਦਿੱਤੀ ਹੈ

171 ਵਸਤਾਂ ਦੀ ਜਾਰੀ ਕੀਤੀ ਇਸ ਸੂਚੀ ‘ਚ ਪੀਣ ਵਾਲੇ ਪਾਣੀ ਤੋਂ ਲੈ ਕੇ ਇਕੱਠ ਜੁਟਾਉਣ ਵਾਲੇ ਕਲਾਕਾਰਾਂ ਦਾ ਖਰਚਾ ਵੀ ਦਰਸਾਇਆ ਗਿਆ ਹੈ ਸੂਚੀ ਮੁਤਾਬਿਕ ਸਿਰੋਪੇ ਦੀ ਕੀਮਤ 90 ਰੁਪਏ ਰੱਖੀ ਗਈ ਹੈ ਚੋਣਾਂ ਸਬੰਧੀ ਇਕੱਠ ‘ਚ ਨਾਮਜ਼ਦਗੀ ਮਗਰੋਂ ਉਮੀਦਵਾਰ ਦੀ ਹਾਜ਼ਰੀ ਵਿਚ ਮੋਹਤਬਰਾਂ ਦੇ ਸਿਰੋਪੇ ਪਾਏ ਜਾਣਗੇ ਤਾਂ ਉਨ੍ਹਾਂ ਦਾ ਪ੍ਰਤੀ ਸਿਰੋਪਾ 90 ਰੁਪਏ ਉਮੀਦਵਾਰ ਦੇ ਚੋਣ ਖਰਚੇ ਵਿੱਚ ਜੁੜ ਜਾਵੇਗਾ
ਇਸ ਤੋਂ ਇਲਾਵਾ ਫੁੱਲਾਂ ਦੇ ਹਾਰ ਦੀ ਕੀਮਤ 10 ਰੁਪਏ ਤੇ 15 ਰੁਪਏ ਤੈਅ ਕੀਤੀ ਹੈ ਖੁਰਾਕੀ ਪਦਾਰਥਾਂ ‘ਚੋਂ ਵੇਸਨ ਦੀ ਬਰਫ਼ੀ 200 ਰੁਪਏ ਪ੍ਰਤੀ ਕਿੱਲੋ, ਖੋਏ ਦੀ ਬਰਫ਼ੀ ਦਾ ਭਾਅ 250 ਰੁਪਏ ਤੈਅ ਕੀਤਾ ਹੈ ਜਦੋਂਕਿ ਜਲੇਬੀ 140 ਰੁਪਏ ਤੇ ਪਕੌੜੇ 150 ਰੁਪਏ ਕਿੱਲੋ ਹੋਣਗੇ

ਸਾਦੀ ਰੋਟੀ ਵਾਲੀ ਥਾਲ਼ੀ ਦੀ ਕੀਮਤ 70 ਰੁਪਏ ਰੱਖੀ ਗਈ ਹੈ ਜਦੋਂਕਿ ਚਾਹ ਦੇ ਕੱਪ ਦੀ ਅੱਠ ਰੁਪਏ ਤੇ ਕੌਫੀ ਦੇ ਕੱਪ ਦੀ ਕੀਮਤ 12 ਰੁਪਏ ਹੈ ਟਰਾਂਸਪੋਰਟ ਸਬੰਧੀ ਵੱਡੀ ਬੱਸ ਦੇ 4500 ਰੁਪਏ ਤੇ ਮਿੰਨੀ ਬੱਸ ਦੇ 3000 ਰੁਪਿਆ ਕਿਰਾਇਆ ਰੱਖਿਆ ਗਿਆ ਹੈ ਰੇਹੜੇ ਦਾ ਇੱਕ ਚੱਕਰ 60 ਰੁਪਏ ‘ਚ ਪਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।