ਚੋਣ ਲੜਨ ਵਾਲੇ ਉਮੀਦਵਾਰਾਂ ਦਾ ਹੋਵੇਗਾ ‘ਡੋਪ ਟੈਸਟ’

Candidates, Contest, Election, Doped test

ਚੰਡੀਗੜ੍ਹ । ਪੰਜਾਬ ਸਰਕਾਰ ਵੱਲੋਂ ਜਿਵੇਂ ਅਸਲਾ ਲਾਈਸੈਂਸ, ਸਰਕਾਰੀ ਮੁਲਾਜ਼ਮਾਂ, ਪੰਜਾਬ ਪੁਲਸ ਅਤੇ ਮੈਡੀਕਲ ਦੀ ਪ੍ਰੀਖਿਆ ਲਈ ‘ਡੋਪ ਟੈਸਟ’ ਜ਼ਰੂਰੀ ਕੀਤਾ ਗਿਆ ਹੈ, ਉਸੇ ਤਰ੍ਹਾਂ ਲੋਕ ਸਭਾ ਦੇ ਚੋਣ ਮੈਦਾਨ ‘ਚ ਉਤਰਨ ਵਾਲੇ ਉਮੀਦਵਾਰਾਂ ਦੇ ਵੀ ‘ਡੋਪ ਟੈਸਟ’ ਦੀ ਮੰਗ ਉੱਠਣ ਲੱਗੀ ਹੈ। ਜਾਣਕਾਰੀ ਮੁਤਾਬਕ ‘ਮੀਡੀਆ ਐਕਸ਼ਨ ਫਾਰ ਹਿਊਮਨ ਰਾਈਟ ਪ੍ਰੋਟੈਕਸ਼ਨ’ ਸੰਸਥਾ ਵਲੋਂ ਮੰਗ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੌਰਾਨ ਜਿਹੜਾ ਵੀ ਉਮੀਦਵਾਰ ਚੋਣ ਮੈਦਾਨ ‘ਚ ਉਤਰਦਾ ਹੈ, ਉਸ ਦੀ ‘ਡੋਪ ਟੈਸਟ’ ਰਿਪੋਰਟ ਨਾਲ ਲੱਗੀ ਹੋਣੀ ਚਾਹੀਦੀ ਹੈ। ਇਸ ਸਬੰਧੀ ਸੰਸਥਾ ਵਲੋਂ ਮੁੱਖ ਚੋਣ ਅਧਿਕਾਰੀ, ਪੰਜਾਬ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ‘ਚ ਉਮੀਦਵਾਰਾਂ ਦੇ ਡੋਪ ਟੈਸਟ ਦੀ ਮੰਗ ਕੀਤੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਉਮੀਦਵਾਰ ਨਸ਼ਾ ਕਰਦਾ ਹੈ ਅਤੇ ਕੌਣ ਨਸ਼ੇ ਤੋਂ ਬਿਨਾਂ ਜਨਤਾ ‘ਚ ਵਿਚਰ ਰਿਹਾ ਹੈ। ਸੰਸਥਾ ਵਲੋਂ ਕੀਤੀ ਗਈ ਇਹ ਪਹਿਲ ਕਾਬਿਲੇ ਤਾਰੀਫ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਵਲੋਂ ਇਸ ਸਬੰਧੀ ਕੀ ਪ੍ਰਤੀਕਿਆ ਰਹਿੰਦੀ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਚੋਣਾਂ ‘ਚ ਡੋਪ ਟੈਸਟ ਦਾ ਮੁੱਦਾ ਗਰਮਾਉਮਦਾ ਹੋਇਆ ਜ਼ਰੂਰ ਦਿਖਾਈ ਦੇਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।