ਪਿੰਡ ਕਲਰਖੇੜਾ ‘ਚ ਘਰ ਦੀ ਛੱਤ ‘ਤੇ ਡਿੱਗੀ ਬੰਬਨੁਮਾ ਚੀਜ਼

Bunk, Cheese, Kalarkhera

ਮੌਕੇ ‘ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਖੇਤਾਂ ‘ਚ ਲਿਜਾ ਕੇ ਕੀਤਾ ਡਿਫਿਊਜ਼

ਅਬੋਹਰ (ਸੁਧੀਰ ਅਰੋੜਾ ) | ਅਬੋਹਰ-ਸ੍ਰੀ ਗੰਗਾਨਗਰ ਰੋਡ ‘ਤੇ ਰਾਜਸਥਾਨ ਪਾਕਿਸਤਾਨ ਸਰਹੱਦ ਤੋਂ ਕਰੀਬ 15 ਕਿੱਲੋਮੀਟਰ ਦੀ ਦੂਰੀ ‘ਤੇ ਵੱਸੇ ਪਿੰਡ ਕਲਰਖੇੜਾ ‘ਚ ਪਿਛਲੀ ਰਾਤ ਹਰਦੇਵ ਸਿੰਘ ਦੇ ਘਰ ਦੇ ਇੱਕ ਕਮਰੇ ਦੀ ਛੱਤ ਨੂੰ ਚੀਰਦੀ ਹੋਈ ਬੰਬਨੁਮਾ ਚੀਜ਼ ਉਨ੍ਹਾਂ ਦੇ ਘਰ ਆ ਡਿੱਗੀ ਸੂਚਨਾ ਮਿਲਣ ‘ਤੇ ਪੁਲਿਸ ਤੇ ਪ੍ਰਬੰਧਕੀ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਅਤੇ ਉਕਤ ਸਥਾਨ ਨੂੰ ਸੀਲ ਕਰਦੇ ਹੋਏ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਜਦੋਂ ਉਹ ਪਰਿਵਾਰ ਸਹਿਤ ਵਿਹੜੇ ‘ਚ ਖਾਣਾ ਖਾ ਰਹੇ ਸਨ ਤਾਂ ਇਸ ਦੌਰਾਨ ਅਸਮਾਨ ਤੋਂ ਇੱਕ ਸ਼ੱਕੀ ਚੀਜ਼ ਘਰ ਦੇ ਇੱਕ ਕਮਰੇ ਦੀ ਛੱਤ ਨੂੰ ਤੋੜਦੀ ਹੋਈ ਸੰਦੂਕ ਤੇ ਸੂਟਕੇਸ ‘ਤੇ ਆ ਡਿੱਗੀ

ਇਸ ਤੋਂ ਬਾਅਦ ਅਚਾਨਕ ਕਮਰੇ ਤੋਂ ਅਜੀਬ ਜਿਹੀ ਅਵਾਜ਼ ਆਉਣ ਲੱਗੀ ਤੇ ਕਮਰੇ ‘ਚ ਧੁੰਆ ਫੈਲ ਗਿਆ, ਜਿਸ ਨਾਲ ਉਹ ਸਾਰੇ ਘਬਰਾ ਗਏ ਤੇ ਉਨ੍ਹਾਂ ਇਸ ਬਾਰੇ ਆਪਣੇ ਗੁਆਂਢੀਆਂ ਨੂੰ ਦੱਸਿਆ ਜਿਨ੍ਹਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਚੌਂਕੀ ਇੰਚਾਰਜ ਏਐੱਸਆਈ ਰਵਿੰਦਰ ਸਿੰਘ, ਖੁਈਆਂ ਸਰਵਰ ਥਾਣਾ ਇੰਚਾਰਜ਼ ਸੁਨੀਲ ਕੁਮਾਰ ਪਹੁੰਚੇ ਜਿਨ੍ਹਾਂ ਇਸ ਦੀ ਸੂਚਨਾ ਪੁਲਿਸ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸਪੀ, ਐੱਸਡੀਐੱਮ ਪੂਨਮ ਸਿੰਘ ਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਸਰਹੱਦ ‘ਤੇ ਜ਼ੋਰਦਾਰ ਧਮਾਕਿਆਂ ਤੇ ਗੋਲੀਬਾਰੀ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ ਤੇ ਲੰਘੀ ਰਾਤ ਡਿੱਗੀ ਇਸ ਸ਼ੱਕੀ ਵਸਤੂ ਨਾਲ ਉਨ੍ਹਾਂ ਨੂੰ ਲੱਗਿਆ ਜਿਵੇਂ ਇਸ ਵਿਸਫੋਟਕ ਨੂੰ ਪਾਕਿਸਤਾਨ ਵੱਲੋਂ ਸੁੱਟਿਆ ਗਿਆ ਹੈ

ਇੱਧਰ ਸੋਮਵਾਰ ਸਵੇਰੇ ਬੀਐੱਸਐੱਫ ਦੇ ਅਧਿਕਾਰੀ ਤੇ ਆਰਮੀ ਦੇ ਕਰਨਲ ਵਿਕਰਮਜੀਤ ਸਿੰਘ ਦੀ ਅਗਵਾਈ ‘ਚ ਬੰਬ ਨਿਰੋਧਕ ਦਸਤਾ ਹਰਦੇਵ ਸਿੰਘ ਦੇ ਘਰ ਪੁੱਜਾ ਤੇ ਬੰਬਨੁਮਾ ਚੀਜ਼ ਨੂੰ ਚੁੱਕ ਕੇ ਦੂਰ ਖੇਤਾਂ ‘ਚ ਲੈ ਗਏ, ਜਿੱਥੇ ਉਨ੍ਹਾਂ ਵਿਜੈ ਕੁਮਾਰ ਦੇ ਖੇਤ ‘ਚ ਉਕਤ ਬੰਬਨੁਮਾ ਚੀਜ਼ ਨੂੰ ਆਪਣੀ ਤਕਨੀਕ ਨਾਲ ਡਿਫਿਊਜ ਕਰ ਦਿੱਤਾ ਆਰਮੀ ਦੇ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਮੌਕੇ ‘ਤੇ ਮੌਜੂਦ ਐੱਸਡੀਐੱਮ ਪੂਨਮ ਸਿੰਘ ਨੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਫੈਲਾਇਆ ਨਾ ਜਾਵੇ ਕਿਉਂਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਮਾਮਲੇ ‘ਚ ਜੁਟਿਆ ਹੋਇਆ ਹੈ ਤੇ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ ਪ੍ਰਸ਼ਾਸਨ ਨੇ ਵੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਸ-ਪਾਸ ਦੇ ਇਲਾਕੇ ‘ਚ ਕੋਈ ਵੀ ਸ਼ੱਕੀ ਚੀਜ਼ ਮਿਲੇ ਤਾਂ ਪੁਲਿਸ ਤੇ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰੋ ਇੱਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਬਿਲਕੁਲ ਡਰੇ ਨਹੀਂ ਹਨ ਤੇ ਉਹ ਦੇਸ਼ ਦੀ ਆਰਮੀ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।