ਬਜਟ ਨਾਲ ਅਰਥ ਵਿਵਸਥਾ ਨੂੰ ਮਿਲੇਗੀ ਬੂਸਟਰ ਡੋਜ਼

Budget will boost economy with booster dose

ਬਜਟ ਨਾਲ ਅਰਥ ਵਿਵਸਥਾ ਨੂੰ ਮਿਲੇਗੀ ਬੂਸਟਰ ਡੋਜ਼

Budget | ਅਰਥ ਵਿਵਸਥਾ ਦੀਆਂ ਚੁਣੌਤੀਆਂ ਵਿਚਕਾਰ ਮੋਦੀ ਸਰਕਾਰ ਨੇ ਸ਼ਨਿੱਚਵਾਰ ਨੂੰ ਆਪਣੇ ਪੰਜ ਸਾਲਾ ਕਾਰਜਕਾਲ ਦੇ ਪਹਿਲੇ ਬਜ਼ਟ ਦਾ ਆਗਾਜ਼ ਕਰ ਦਿੱਤਾ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਫ਼ਰਵਰੀ ਨੂੰ ਲੋਕ ਸਭਾ ‘ਚ ਪੇਸ਼ ਕੀਤੇ ਆਪਣੇ ਸਾਲ 2020-2021 ਦੇ ਸਾਲਾਨਾ ਬਜ਼ਟ ‘ਚ ਜਿਵੇਂ ਦੀ ਉਮੀਦ ਕੀਤੀ ਜਾ ਰਹੀ ਸੀ, ਅਰਥ ਵਿਵਸਥਾ ਦੀ ਸੁਸਤੀ ਦੇ ਵਿਚਕਾਰ ਮੋਦੀ ਸਰਕਾਰ ਨੇ ਕੁਝ ਕਰਕੇ ਦਿਖਾਉਣਾ ਸੀ ਦੇ ਅਨੂਰੂਪ ਰਾਹਤਾਂ ਦੀ ਝੜੀ ਲਾ ਕੇ ਬਜਟ ‘ਚ ਮੋਦੀ ਸਰਕਾਰ ਨੇ ਜਨਤਾ ਦਾ ਦਿਲ ਜਿੱਤਣ ਦਾ ਯਤਨ ਕੀਤਾ ਹੈ

ਮੋਦੀ ਦੇ ਦੂਜੇ ਕਾਰਜਕਾਲ ਦੇ ਪਹਿਲੇ ਬਜਟ ਨੂੰ ਅਰਥ-ਵਿਵਸਥਾ ਨੂੰ ਬਿਹਤਰ ਕਰਨ ਦੀ ਦਿਸ਼ਾ ‘ਚ ਕ੍ਰਾਂਤੀਕਾਰੀ ਦੱਸਿਆ ਜਾ ਰਿਹਾ ਹੈ ਆਸ਼ਾ ਕੀਤੀ ਜਾ ਰਹੀ ਹੈ, ਗਰੋਥ ਰੇਟ ‘ਚ ਲਗਾਤਾਰ ਆ ਰਹੀ ਗਿਰਾਵਟ ਨਾਲ ਪੇਸ਼ ਬਜ਼ਟ ‘ਚ ਪੇਂਡੂ ਅਰਥ ਵਿਵਸਥਾ ਨੂੰ ਬੂਸਟਰ ਡੋਜ਼ ਇਹ ਅਰਥ ਵਿਵਸਥਾ ਨੂੰ ਪਟੜੀ ‘ਤੇ ਲਿਆਉਣ ਲਈ ਸਰਕਾਰ ਵੱਲੋਂ ਚੁੱਕਿਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਹੈ ਮੋਦੀ ਸਰਕਾਰ ਨੇ ਆਪਣੇ ਬਜ਼ਟ ਦਾ ਫੌਕਸ ਪਿੰਡ, ਗਰੀਬ, ਕਿਸਾਨ, ਮਜ਼ਦੂਰ ਅਤੇ ਮੱਧ ਵਰਗ ‘ਤੇ ਰੱਖਿਆ ਹੈ ਇਨ੍ਹਾਂ ਸਾਰਿਆਂ ਵਰਗਾਂ ਦੇ ਕਲਿਆਣ ਦਾ ਐਲਾਨ ਕੀਤਾ ਗਿਆ ਹੈ

ਵਿੱਤ ਮੰਤਰੀ ਨੇ ਨਵੀਆਂ ਟੈਕਸ ਦਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ  ਮੱਧ ਵਰਗ ਨੂੰ ਰਾਹਤ ਮਿਲੀ ਹੈ ਉੱਥੇ ਸਰਕਾਰ ਨੇ ਐਲਆਈਸੀ ‘ਚ ਆਪਣੀ ਪੂੰਜੀ ਦਾ ਇੱਕ ਹਿੱਸਾ ਅਤੇ ਆਈਡੀਬੀਆਈ ਦਾ ਪੂਰਾ ਹਿੱਸਾ ਵੇਚਣ ਦਾ ਐਲਾਨ ਕੀਤਾ ਹੈ ਹੁਣ ਬੈਂਕ ਡੁੱਬਿਆ ਤਾਂ ਪੰਜ ਲੱਖ ਤੱਕ ਦੀ ਰਕਮ ਸੁਰੱਖਿਅਤ ਰਹੇਗੀ ਪਹਿਲਾਂ ਇਹ ਰਾਸ਼ੀ ਇੱਕ ਲੱਖ ਰੁਪਏ ਸੀ ਵਿੱਤ ਮੰਤਰੀ ਨੇ 2020-21 ਲਈ ਜੀਡੀਪੀ ਦਾ ਅਨੂਮਾਨ 10 ਫੀਸਦੀ ਦਾ ਲਾਇਆ ਹੈ

ਇਸ ਵਿੱਤੀ ਸਾਲ ‘ਚ ਖਰਚ ਦਾ ਅਨੁਮਾਨ 26 ਲੱਖ ਕਰੋੜ ਰੁਪਏ ਦਾ ਹੈ ਪੌਣੇ ਤਿੰਨ ਘੰਟੇ ਦੇ ਬਜ਼ਟ ਭਾਸ਼ਣ ‘ਚ ਵਿੱਤ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ ਹਨ, ਹਲਾਂਕਿ, ਬਜ਼ਾਰ ਨੂੰ ਬਜ਼ਟ ਪਸੰਦ ਨਹੀਂ ਆਇਆ ਅਤੇ ਇਸ ‘ਚ ਭਾਰੀ ਗਿਰਾਵਟ ਆਈ ਸੱਤਾ ਪੱਖ ਨੇ ਬਜ਼ਟ ਦਾ ਸਵਾਗਤ ਕਰਦੇ ਹੋਏ ਇਸ ਨੂੰ ਪਿੰਡ, ਗਰੀਬ ਅਤੇ ਕਿਸਾਨ ਦੇ ਲਈ ਸਰਵੋਤਮ ਦੱਸਿਆ ਉੱਥੇ ਵਿਰੋਧੀ ਧਿਰ ਨੇ ਦਿਸ਼ਾਹੀਣ ਦੱਸਿਆ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਰੋਜ਼ਗਾਰ ਲਈ ਬਜ਼ਟ ‘ਚ ਕੁਝ ਨਹੀਂ ਹੈ

ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਅਰਥ ਵਿਵਸਥਾ ਦੀ ਬੁਨਿਆਦੀ ਮਜ਼ਬੂਤ ਹੈ ਮਹਿੰਗਾਈ ਕਾਬੂ ‘ਚ ਹੈ ਅਤੇ ਬੈਂਕਾਂ ‘ਚ ਵੀ ਸੁਧਾਰ ਹੋਇਆ ਹੈ ਭਾਰਤ ਨੇ 27.1 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਹੈ ਇਹ ਬਜ਼ਟ ਤਿੰਨ ਥੀਮ ‘ਤੇ ਖੜਾ ਹੈ ਅਸਪਾਇਰੇਸ਼ਨਲ ਇੰਡੀਆ, ਇਕੋਨਾਮਿਕ ਡੇਵਲਪਮੈਂਟ ਫਾਰ ਆਲ ਅਤੇ ਕੇਅਰਿੰਗ ਸੁਸਾਇਟੀ ਸਰਕਾਰ ਕਿਸਾਨਾਂ ਦੀ ਅਮਦਨੀ ਦੁੱਗਣੀ ਕਰਨ ਲਈ ਵਚਨਬੱਧ ਹੈ ਅਸੀਂ 6.11 ਕਰੋੜ ਕਿਸਾਨਾਂ ਤੇ ਫੌਕਸ ਕੀਤਾ ਹੈ ਖੇਤੀ ਨਾਲ ਜੁੜੀਆਂ ਗਤੀਵਿਧੀਆਂ, ਸਿੰਚਾਈ ਅਤੇ ਪੇਂਡੂ ਵਿਕਾਸ ਅਤੇ 2.83 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ

27 ਹਜ਼ਾਰ ਕਰੋੜ ਰੁਪਏ ਇੰਡਸਟਰੀ ਅਤੇ ਕਾਮਰਸ ਦੇ ਪ੍ਰਮੋਸ਼ਨ ‘ਤੇ ਖਰਚ ਹੋਣਗੇ ਦੇਸ਼ ਭਰ ‘ਚ ਡੇਟਾ ਸੈਂਟਰ ਪਾਰਕ ਬਣਾਏ ਜਾਣਗੇ ਆਂਗਣਵਾੜੀ, ਡਾਕਘਰ, ਪੁਲਿਸ ਸਟੇਸ਼ਨ, ਗ੍ਰਾਮ ਪੰਚਾਇਤਾਂ ਨੂੰ ਡਿਜੀਟਲ ਕਨੇਕਿਟਵਿਟੀ ਮਿਲੇਗੀ ਭਾਰਤ ਨੈਟ ਦੇ ਜਰੀਏ ਇਸ ਸਾਲ ਇੱਕ ਲੱਖ ਗ੍ਰਾਮ ਪੰਚਾਇਤਾਂ ਨੂੰ ਡਿਜੀਟਲ ਕਨੈਕਿਟਵਿਟੀ ਮਿਲੇਗੀ ਬਜ਼ਟ ‘ਚ ਸਰਕਾਰ ਨੇ ਨਵੇਂ ਟੈਕਸ ਸਲੈਬ ‘ਚ ਬਦਲਾਅ ਕਰਕੇ ਮੱਧ ਵਰਗ ਦੇ ਦਰਦਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ

5 ਲੱਖ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ 5 ਤੋਂ 7.5 ਲੱਖ ਤੱਕ ਆਮਦਨ ‘ਤੇ 10 ਫੀਸਦੀ ਦਾ ਟੈਕਸ ਲੱਗੇਗਾ ਪਹਿਲਾਂ 10 ਫੀਸਦੀ ਦਾ ਸਲੈਬ ਨਹੀਂ ਸੀ 7.5 ਲੱਖ ਤੋਂ 10 ਲੱਖ ਦੀ ਆਮਦਨ ‘ਤੇ 15 ਫੀਸਦੀ ਟੈਕਸ ਹੋਵੇਗਾ 10 ਲੱਖ ਤੋਂ 12.5 ਲੱਖ ਦੀ ਆਮਦਨ ‘ਤੇ 20 ਫੀਸਦੀ ਟੈਕਸ ਹੋਵੇਗਾ ਸਲੈਬ ‘ਚ ਕੀਤੇ ਗਏ ਬਦਲਾਅ ਤੋਂ ਬਾਅਦ ਹੁਣ ਬਚਤ ‘ਚ ਗਿਰਾਵਟ ਵਧੇਗੀ ਕਿਉਂਕਿ ਜੋ ਰਿਆਇਤਾਂ ਵਾਪਸ  ਲਈ ਗਈ ਹੈ ਉਸ ਤਹਿਤ ਬੀਮਾ, ਮੈਡੀਕਲੇਮ, ਛੋਟੀ ਬਚਤ ‘ਤੇ ਉਲਟ ਪਵੇਗਾ

ਮੋਦੀ ਸਰਕਾਰ ਦੇ ਬਜਟ ‘ਚ ਨੌਜਵਾਨਾਂ ਨੂੰ ਨੌਕਰੀਆਂ ਨੂੰ ਲੈ ਕੇ ਕਾਫ਼ੀ ਉਮੀਦਾਂ ਸਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਉਸ ਨੂੰ ਪੂਰਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਬਜ਼ਟ ‘ਚ ਵੱਡੇ ਐਲਾਨ ਕਰਦੇ ਹੋਏ ਰੁਜ਼ਗਾਰ ਦੇ ਨਵੇਂ ਰਸਤੇ ਖੋਲੇ ਹਨ ਬਜਟ ਦੀ ਸ਼ੁਰੂਆਤ ‘ਚ ਹੀ ਉਨ੍ਹਾਂ ਨੇ ਕਿਹਾ ਕਿ ਸਾਡਾ ਵਤਨ ਨੌਜਵਾਨਾਂ ਦੇ ਗਰਮ ਖੂਨ ਵਰਗਾ ਹੈ ਨਿਰਮਲਾ ਨੇ ਕਿਹਾ ਕਿ ਹੁਣ ਸਿੱਖਿਆ ਅਤੇ ਨਰਸਿੰਗ ਦੇ ਖੇਤਰ ‘ਚ ਸਭ ਤੋਂ ਜਿਆਦਾ ਨੌਕਰੀਆਂ ਆਉਣਗੀਆਂ

ਇਸ ਤੋਂ ਇਲਾਵਾ ਸਰਕਾਰੀ ਬੈਂਕਾਂ ਲਈ ਰਾਸ਼ਟਰੀ ਭਰਤੀ ਏਜੰਸੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ ਸਕਿੱਲ ਇੰਡੀਆ ਦੇ ਜਰੀਏ ਰੁਜ਼ਗਾਰ ‘ਤੇ ਜੋਰ ਦਿੱਤਾ ਜਾਵੇਗਾ ਕੌਸ਼ਲ ਵਿਕਾਸ ਲਈ 3000 ਕਰੋੜ ਦਾ ਬਜ਼ਟ ਤਜਵੀਜ਼ ਕੀਤਾ ਗਿਆ ਹੈ ਪੇਂਡੂ ਨੌਜਵਾਨਾਂ ਨੂੰ ਇੰਟਰਸ਼ਿਪ ਕਰਾਈ ਜਾਵੇਗੀ ਭਵਿੱਖ ‘ਚ ਸਰਕਾਰ ਪਿੰਡ ‘ਚ ਰੁਜ਼ਗਾਰ ਦੇਵੇਗੀ  ਸਰਕਾਰ ਘਰੇਲੂ ਉਤਪਾਦ ‘ਤੇ ਜ਼ੋਰ ਦੇ ਰਹੀ ਹੈ ਖਾਸ ਕਰਕੇ ਮੋਬਾਇਲ ਫੋਨ ‘ਤੇ ਜੋਰ ਰਹੇਗਾ ਅਤੇ ਭਾਰਤ ਨੂੰ ਮੋਬਾਇਲ ਹੱਬ ਬਣਾਇਆ ਜਾਵੇਗਾ

ਸੈਮੀ ਕੰਡਕਟਰ ਅਤੇ ਮੈਡੀਕਲ ਡਿਵਾਇਸ ਬਣਾਉਣ ‘ਤੇ ਵੀ ਫੌਕਸ ਕੀਤਾ ਜਾਵੇਗਾ ਹਰ ਜਿਲ੍ਹੇ ਨੂੰ ਐਕਸਪੋਰਟ ਹੱਬ ਦੇ ਰੂਪ ‘ਚ ਵਿਕਸਿਤ ਕਰਨਗੇ 27 ਹਜ਼ਾਰ ਕਰੋੜ ਦੀ ਵੰਡ ਉਦਯੋਗ ਅਤੇ ਵਣਜ ਵਿਕਾਸ ਲਈ ਕੀਤਾ ਗਈ ਹੈ ਬਜ਼ਟ ‘ਚ ਐਲਾਨ ਕੀਤਾ ਗਿਆ ਹੈ ਕਿ 100 ਲੱਖ ਕਰੋੜ ਇਸਫਾਸਟੱਕਰ ‘ਚ ਨਿਵੇਸ ਹੋਵੇਗਾ 2000 ਕਿਲੋ ਮੀਟਰ ਦੇ ਤੱਟੀ ਇਲਾਕਿਆਂ ‘ਚ ਸੜਕ ਬਣੇਗੀ ਦਿੱਲੀ ਮੁੰਬਈ ਵਿਚਕਾਰ ਹਾਈਵੇ ਬਣੇਗਾ ਇਸ ਲਈ ਇਸਫ਼ਰਾਸਟਕਚਰ ‘ਚ ਵੀ ਕਾਫ਼ੀ ਨੌਕਰੀਆਂ ਆਉਣਗੀਆਂ ਸੈਰ ਸਪਾਟਾ ‘ਚ ਵੀ ਕਾਫ਼ੀ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ, ਕਿਉਂਕਿ ਸਰਕਾਰ ਨੇ ਸੈਰ ਸ਼ਪਾਟੇ ਨੂੰ ਹੱਲਾਸ਼ੇਰੀ ਦੇਣ ਲਈ 2500 ਕਰੋੜ ਖਰਚ ਕਰਨ ਦਾ ਐਲਾਨ ਕੀਤਾ ਹੈ
ਸੁਧੀਰ ਕੁਮਾਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।