Budget : ਸੰਵੇਦਨਸ਼ੀਲ ਸਮਾਜ ਦੀ ਭਾਵਨਾ ‘ਤੇ ਕੇਂਦਰਿਤ ਬਜ਼ਟ

Defense Budget

Budget 2020 : ਸੰਵੇਦਨਸ਼ੀਲ ਸਮਾਜ ਦੀ ਭਾਵਨਾ ‘ਤੇ ਕੇਂਦਰਿਤ ਬਜ਼ਟ

ਨਵੀਂ ਦਿੱਲੀ (ਏਜੰਸੀ)। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤ ਨੂੰ ਦੁਨੀਆਂ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣਾਉਂਦੇ ਹੋਏ ਸ਼ਨਿੱਚਰਵਾਰ ਨੂੰ ਕਿਹਾ ਕਿ ਸਾਡੀ ਅਰਥਵਿਵਸਥਾ ਦੀ ਨੀਂਹ ਮਜ਼ਬੂਤ ਹੈ ਅਤੇ 2020-21 ਦਾ ਬਜ਼ਟ ਅਕਾਂਕਸ਼ੀ ਭਾਰਤ, ਆਰਥਿਕ ਵਿਕਾਸ ਤੇ ਸੰਵੇਦਨਸ਼ੀਲ ਸਮਾਜ ਦੀ ਭਾਵਨਾ ‘ਤੇ ਕੇਂਦਰਿਤ ਹੈ। ਸ੍ਰੀਮਤੀ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਆਪਣਾ ਦੂਜਾ ਬਜ਼ਟ ਪੇਸ਼ ਕਰਦੇ ਹੋਏ ਸਵ: ਅਰੁਣ ਜੇਤਲੀ ਨੂੰ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਦਾ ਸ਼ਿਲਪ ਤੇ ਵਾਸਤੂਕਾਰ ਦੱਸਦੇ ਹੋਏ ਕਿਹਾ ਕਿ ਜੀਐੱਸਟੀ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਈ ਹੈ ਅਤੇ ਇਸ ਨਾਲ ਇੰਸਪੈਕਟਰ ਰਾਜ ਸਮਾਪਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਸਰਲ ਜੀਐੱਸਟੀ ਰਿਟਰਨ ਪ੍ਰਕਿਰਿਆ ਆਉਂਦੀ ਇੱਕ ਅਪਰੈਲ ਤੋਂ ਲਾਗੂ ਕੀਤੀ ਜਾਵੇਗੀ। ਜੀਐੱਸਟੀ ਦੇ ਤਹਿਤ ਖ਼ਪਤਕਾਰਾਂ ਨੂੰ ਇੱਕ ਲੱਖ ਕਰੋੜ ਰੁਪਏ ਦੇ ਲਾਭ ਦਿੱਤੇ ਗਏ ਹਨ। ਵੱਖ-ਵੱਖ ਉਤਪਾਦਾਂ ‘ਤੇ ਜੀਐੱਸਟੀ ‘ਚ ਕਮੀ ਕੀਤੇ ਜਾਣ ਨਾਲ ਹਰੇਕ ਪਰਿਵਾਰ ਨੂੰ ਮਹੀਨਾਵਰ ਲਾਭ ‘ਚ ਚਾਰ ਫ਼ੀਸਦੀ ਦੀ ਬੱਚਤ ਹੋਈ ਹੈ। ਜੀਐੱਸਟੀ ਲਾਗੂ ਹੋਣ ਨਾਲ 16 ਲੱਖ ਨਵੇਂ ਟੈਕਸਦਾਤਾ ਜੁੜੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਨੀਤੀਆਂ ਨੂੰ ਲਾਗੂ ਕਰਨ ਵਾਲੇ ਸੂਬਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਾਰੇ ਦੇਸ਼ ਵਾਸੀਆਂ ਦੇ ਗੁਜ਼ਾਰਾ ਕਰਨ ਨੂੰ ਸੌਖਾ ਕਰਨ ਦੀ ਨੀਤ ਜਾਹਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਨੂੰ ਅਕਾਂਕਸ਼ੀ ਅਰਥਵਿਵਸਥਾ ਬਣਾਉਣ ਲਈ 16 ਬਿੰਦੂ ਚੁਣੇ ਹਨ।

20 ਲੱਖ ਕਿਸਾਨਾਂ ਨੂੰ ਸੌਰ ਪੰਪ ਲਾਉਣ ‘ਚ ਮੱਦਦ

ਉਨ੍ਹਾਂ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਰਕਾਰ ਦੇ ਵਾਅਦੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਸ ਲਈ ਉਪਾਅ ਕੀਤੇ ਗਏ ਹਨ। ਪ੍ਰਧਾਨ ਮੰਤਰੀ ਊਰਜਾ ਸੁਰੱਖਿਆ ਅਤੇ ਉੱਥਾਨ ਮਹਾਂਅਭਿਆਨ ਰਾਹੀਂ 20 ਲੱਖ ਕਿਸਾਨਾਂ ਨੂੰ ਸੌਰ ਪੰਪ ਲਾਉਣ ‘ਚ ਮੱਦਦ ਦਿੱਤੀ ਜਾਵੇਗੀ। ਜਲਦੀ ਖ਼ਰਾਬ ਹੋਣ ਵਾਲੇ ਖੇਤੀਬਾੜੀ ਉਤਪਾਦਾਂ ਦੀ ਢੇਆ-ਢੁਆਈ ਲਈ ਕਿਸਾਨ ਰੇਲ ਸ਼ੁਰੂ ਕਰਨ ਦਾ ਅਲਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਨਾਬਾਰਡ 2020-21 ‘ਚ 15 ਲੱਖ ਕਰੋੜ ਰੁਪਏ ਕਰਜ਼ਾ ਦੇਵੇਗਾ।

  • ਵਿੱਤ ਮੰਤਰੀ ਨੇ ਖੇਤੀਬਾੜੀ ਤੇ ਗ੍ਰਾਮੀਣ ਵਿਕਾਸ ਲਈ 2.83 ਲੱਖ ਕਰੋੜ ਵੰਡਣ ਦਾ ਐਲਾਨ ਕੀਤਾ।
  • ਸਿਹਤ ਲਈ 69 ਹਜ਼ਾਰ ਕਰੋੜ ਰੁਪਏ।
  • ਸਵੱਛ ਭਾਰਤ ਮਿਸ਼ਾਨ ਲਈ 12 ਹਜ਼ਾਰ 300 ਕਰੋੜ ਰੁਪਏ ਦੀ ਤਜ਼ਵੀਜ ਕੀਤੀ ਗਈ ਹੈ।
  • ਸਿੱਖਿਆ ਲਈ 99 ਹਜ਼ਾਰ 300 ਕਰੋੜ ਰੁਪਏ ਕੌਸ਼ਲ ਵਿਕਾਸ ਲਈ 3000 ਕਰੋੜ ਰੁਪਏ।
  • ਰਾਸ਼ਟਰੀ ਕੱਪੜਾ ਮਿਸ਼ਨ ਲਈ 1080 ਕਰੋੜ ਰੁਪਏੇ।
  • ਉਦਯੋਗਾਂ ਦੇ ਵਿਕਾਸ ਲਈ 27 ਹਜ਼ਾਰ 300 ਕਰੋੜ ਰੁਪਏ ਵੰਡੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।