ਬਸਪਾ ਉਮੀਦਵਾਰ ਲਛਮਣ ਚੌਧਰੀ ਦਾ ਦੇਹਾਂਤ

Bsp, Candidate, Laxman, Singh, Chaudhary, Dies

ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

ਅਲਵਰ, ਸੱਚ ਕਹੂੰ ਨਿਊਜ਼। ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਵਿਧਾਨ ਸਭਾ ਖੇਤਰ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਉਮੀਦਵਾਰ ਲਛਮਣ ਸਿੰਘ ਚੌਧਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸ੍ਰੀ ਚੌਧਰ 62 ਸਾਲ ਦੇ ਸਨ। ਰਾਮਗੜ੍ਹ ਤੋਂ ਬਸਪਾ ਉਮੀਦਵਾਰ Laxman Singh ਚੌਧਰੀ ਮੂਲ ਤੌਰ ‘ਤੇ ਅਲਵਰ ਦੇ ਲਛਮਣਗੜ੍ਹ ਤਹਿਸੀਲ ਦੇ ਸੂਰਜਗੜ੍ਹ ਪਿੰਡ ਦੇ ਨਿਵਾਸੀ ਹਨ। ਉਹਨਾਂ ਦੇ ਦੇਹਾਂਤ ਤੋਂ ਬਾਅਦ ਹੁਣ ਰਾਮਗੜ ਵਿਧਾਨ ਸਭਾ ਸੀਟ ‘ਤੇ ਚੋਣ ਮੁਲਤਵੀ ਹੋਣ ਦੀ ਸੰਭਾਵਨਾ ਹੈ। ਰਾਮਗੜ੍ਹ ਤੋਂ ਲਗਾਤਾਰ ਦੋ ਚੋਣਾਂ ਹਾਰਨ ਦੇ ਬਾਅਦ ਫਜਰੂ ਖਾਂ ਦਾ ਟਿਕਟ ਕੱਟ ਕੇ ਬਸਪਾ ਨੇ ਇਸ ਵਾਰ ਲਛਮਣ ਸਿੰਘ ਚੌਧਰੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਰਾਮਗੜ੍ਹ ਵਿਧਾਨ ਸਭਾ ‘ਚ ਭਾਰਤੀ ਜਨਤਾ ਪਾਰਟੀ ਤੋਂ ਸੁਖਵੰਤ ਸਿੰਘ ਅਤੇ ਕਾਂਗਰਸ ਤੋਂ ਸਾਫੀਆ ਖਾਨ ਸਮੇਤ 20 ਉਮੀਦਵਾਰ ਚੋਣ ਮੈਦਾਨ ‘ਚ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here