ਬਸਪਾ ਨੇ ਐਲਾਨੇ ਆਪਣੇ 14 ਉਮੀਦਵਾਰ

Bsp (2), BSP Announces Candidates

ਬਸਪਾ (BSP) ਨੇ ਐਲਾਨੇ ਆਪਣੇ 14 ਉਮੀਦਵਾਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ। ਜਿਸ ਦੇ ਤਹਿਤ ਬਹੁਜਨ ਸਮਾਜ ਪਾਰਟੀ (BSP) ਨੇ ਵੀ ਆਪਣੇ 14 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਸਪਾ ਨੇ ਫਗਵਾੜਾ ਤੋਂ ਸਰਦਾਰ ਜਸਵੀਰ ਸਿੰਘ ਗੜ੍ਹੀ ਨੂੰ ਟਿਕਟ ਦਿੱਤੀ ਹੈ।

ਇਸ ਤੋਂ ਇਲਾਵਾ ਨਵਾਂ ਸ਼ਹਿਰ ਤੋਂ ਡਾ. ਨਛੱਤਰ ਪਾਲ, ਪਾਇਸ ਤੋਂ ਡਾ. ਜਸਪ੍ਰੀਤ ਸਿੰਘ, ਪਠਾਨਕੋਟ ਤੋਂ ਜਯੋਤੀ ਭੀਮ, ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ ਆਦਿ ਨੂੰ ਉਮੀਦਵਾਰ ਐਲਾਨਿਆ ਹੈ। ਜਿਕਰਯੋਗ ਹੈ ਕਿ ਬਸਪਾ ਤੇ ਅਕਾਲੀ ਦਲ ਦਾ ਗੱਠਜੋੜ ਹੈ ਤੇ ਦੋਵੇਂ ਪਾਰਟੀਆ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰਲ ਕੇ ਲੜ ਰਹੀਆਂ ਹਨ।

bsp

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here