ਬੀਐਸਐਫ਼ ਨੇ ਡ੍ਰੋਨ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਕੀਤੇ ਜਬਤ

Pathankot

ਜਲੰਧਰ (ਏਜੰਸੀ)। ਸੀਮਾ ਸੁਰੱਖਿਆ ਬਲ ਲਈ ਸਾਲ 2021 ਉਪਲਬਧੀਆਂ ਨਾਲ ਭਰਪੂਰ ਰਿਹਾ ਹੈ। ਬੀਐਸਐਫ਼ ਪੰਜਾਬ ਫ਼ਰੰਟੀਅਰ, ਪੰਜਾਬ ਦੀ 553 ਕਿੱਲੋਮੀਟਰ ਲੰਬੀ, ਮੁਸ਼ਕਿਲ ਅਤੇ ਚੁਣੌਤੀਪੂਰਨ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਲਈ ਜਿੰਮੇਵਾਰ ਹੈ। ਖ਼ਰਾਬ ਮੌਸਮ ਅਤੇ ਤਸਕਰੀ ਸਮੇਤ ਕਈ ਰੁਕਾਵਟਾਂ ਦੇ ਬਾਵਜ਼ਰੂਦ ਜਵਾਨ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਸਾਲ 2021 ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਾਨਦਾਰ ਚੌਕਸੀ ਦਿਖਾਉਂਦੇ ਹੋਏ ਇੱਕ ਪਾਕਿਸਤਾਨੀ ਡ੍ਰੋਨ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਪੰਜਾਬ ਫ੍ਰੰਟੀਅਰ ਦੇ ਇਲਾਕੇ ਵਿੱਚ ਅਲੱਗ ਅਲੱਗ ਘਟਨਾਵਾਂ ਵਿੱਚ ਕੁੱਲ 484.505 ਕਿਲੋਗ੍ਰਾਮ, 58 ਹਥਿਆਰ ਦੇ ਨਾਲ 3322 ਰੌਂਦ ਜਬਤ ਕੀਤੇ ਗਏ। ਇਸ ਤੋਂ ਬਿਨ੍ਹਾਂ 16 ਪਾਕਿਸਤਾਨੀ ਨਾਗਰਿਕਾਂ ਅਤੇ 01 ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਨਾਲ ਛੇ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਸੀਮਾ ਸੁਰੱਖਿਆ ਬਲਾਂ ਨੇ ਪਾਕਿਸਤਾਨ ਰੇਂਜਰਾਂ ਨੂੰ 14 ਪਾਕਿਸਤਾਨੀ ਨਾਗਰਿਕ ਸੌਂਪੇ, ਜਿੰਨ੍ਹਾਂ ਨੇ ਅਨਜਾਣੇ ਵਿੱਚ ਅੰਤਰਰਾਸ਼ਟਰੀ ਸੀਮਾ ਪਾਰ ਕਰ ਲਈ ਸੀ। ਬੀਐਸਐਫ਼ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਕਰਦਾ ਹੈ ਅਤੇ ਉਹਨਾਂ ਦੇ ਲਾਭ ਲਈ ਵੱਖ-ਵੱਖ ਜਨਤਕ ਸੇਵਾ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਮੁਫ਼ਤ ਮੈਡੀਕਲ ਕੈਂਪ, ਖੇਡ ਟੂਰਨਾਮੈਂਟ , ਸੱਭਿਆਚਰਕ ਪ੍ਰੋਗਰਾਮ ਅਤੇ ਲੋੜਵੰਦਾਂ ਦੀ ਮਦਦ ਲਈ ਯਤਨ ਸ਼ਾਮਿਲ ਹਨ। ਕੋਵਿਡ-19 ਜਿਹੀਆਂ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਗਰੂਕਤਾਂ ਅਤੇ ਰੋਕਥਾਮ ਦੇ ਉਪਾਅ ਬਾਰੇ ਮੁਹਿੰਮ ਚਲਾਈ ਗਈ ਸੀ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਲੋੜ ਅਨੁਸਾਰ ਵਸਤੂਆਂ ਵੰਡ ਕੇ ਉਹਨਾਂ ਦੀ ਮਦਦ ਕਰਨ ਲਈ ਉਪਰਾਲੇ ਕੀਤੇ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ