Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਜੇਲ੍ਹ ‘ਚੋਂ ਭੱਜੇ 400 ਕੈਦੀ

Sach Kahoon Punjabi Desk Picture
Published On

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਵਾਪਰੀ ਘਟਨਾ

ਤ੍ਰਿਪੋਲੀ, ਏਜੰਸੀ।

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਵਿਦਰੋਹੀ ਗੁਟਾਂ ‘ਚ ਜਾਰੀ ਹਿੰਸਕ ਸੰਘਰਸ਼ ਦਰਮਿਆਨ ਇੱਕ ਜੇਲ੍ਹ ‘ਚੋਂ ਐਤਵਾਰ ਨੂੰ 400 ਕੈਦੀ ਫਰਾਰ ਹੋ ਗਏ। ਇੱਕ ਨਿਆਂਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਨਿਆਂਇਕ ਪੁਲਿਸ ਦੇ ਬਿਆਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੈਦੀਆਂ ਨੇ ਆਇਨ ਜਾਰਾ ਜੇਲ੍ਹ ਦੇ ਦਰਵਾਜੇ ਨੂੰ ਜਬਰਦਸ਼ਤੀ ਖੋਲ੍ਹ ਦਿੱਤਾ ਅਤੇ ਜੇਲ੍ਹ ਦੇ ਗਾਰਡ ਉਹਨਾਂ ਨੂੰ ਰੋਕਣ  ‘ਚ ਅਸਮਰਥ ਰਹੇ। ਆਇਨ ਜਾਰਾ ਜੇਲ੍ਹ ‘ਚ ਰੱਖੇ ਗਏ ਜ਼ਿਆਦਾਤਰ ਕੈਦੀਆਂ ਨੂੰ ਲੀਬੀਆ ਦੇ ਸਾਬਕਾ ਨੇਤਾ ਮੁਅੰਮਰ ਗੱਦਾਫੀ ਦਾ ਸਮਰਥਕ ਮੰਨਿਆ ਜਾਂਦਾ ਹੈ।

ਸਾਲ 2011 ‘ਚ ਗੱਦਾਫੀ ਦੀ ਸਰਕਾਰ ਖਿਲਾਫ ਹੋਏ ਵਿਦਰੋਹ ‘ਚ ਇਹਨਾਂ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਪਾਇਆ ਗਿਆ ਸੀ। ਇਹ ਜੇਲ੍ਹ ੱਦੱਖਣੀ ਤ੍ਰਿਪੋਲੀ ‘ਚ ਸਥਿਤ ਹੈ ਜਿਸ ਇਲਾਕੇ ‘ਚ ਪਿਛਲੇ ਇੱਕ ਹਫਤੇ ਤੋਂ ਵਿਰੋਧੀ ਸਮੂਹਾਂ ਦਰਮਿਆਨ ਭਾਰੀ ਲੜਾਈ ਜਾਰੀ ਹੈ। ਲੀਬੀਆ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਲੜਾਈ ਨੂੰ ਸਮਾਪਤ ਕਰਨ ਅਤੇ ਸੁਰੱਖਿਆ ਦੀ ਸਥਿਤੀ ‘ਤੇ ਤੁਰੰਤ ਗੱਲਬਾਤ ਲਈ ਵੱਖ-ਵੱਖ ਸਬੰਧਿਤ ਪੱਖਾਂ ਦੀ ਮੰਗਲਵਾਰ ਦੁਪਹਿਰ ਨੂੰ ਇੱਕ ਬੈਠਕ ਵੀ ਬੁਲਾਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts