Punjab
World Animal Welfare Day: ਵਰਲਡ ਐਨੀਮਲ ਵੈਲਫੇਅਰ ਡੇਅ ਮੌਕੇ ਐੱਮਐੱਸਜੀ ਆਈਟੀ ਵਿੰਗ ਵੱਲੋਂ 2 ਕੁਇੰਟਲ ਹਰਾ ਚਾਰਾ ਪਾ ਕੇ ਕੀਤੀ ਪਸ਼ੂ ਸੇਵਾ
ਬੇਸਹਾਰਾ ਪਸ਼ੂਆਂ ਅਤੇ ਗਊਆਂ ਨੂੰ ਚਾਰਾ ਪਾ ਕੇ ਦਿੱਤਾ ਮਨੁੱਖਤਾ ਅਤੇ ਜੀਵ ਦਇਆ ਦਾ ਸੰਦੇਸ਼
World Animal Welfare Day: (ਮਨੋਜ) ਮਲੋਟ। ਵਰਲਡ ਐਨੀਮਲ ਵੈਲਫੇਅਰ ਡੇਅ ਮੌਕੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਲੋਟ ਦੇ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਵੱਲੋਂ ਪਸ਼ੂ ਸੇਵਾ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਨੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੇ ਨਾਲ-ਨਾਲ ਗਊਸ਼ਾਲਾ ਵਿਖੇ ਗਊਆਂ ਲਈ ਕਰੀਬ 2 ਕੁਇੰਟਲ ਹਰਾ ਚਾਰਾ ਪਾਇਆ।
ਐਮਐਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਮੈਂਬਰ ਅਤੁਲ ਇੰਸਾਂ ਨੇ ਦੱਸਿਆ ਕਿ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੇ ਹਮੇਸ਼ਾਂ ਹੀ ਸਾਨੂੰ ਮਾਨਵਤਾ ਦਾ ਪਾਠ ਪੜ੍ਹਾਇਆ ਹੈ ਅਤੇ ਪੂਰੀ ਮਨੁੱਖਤਾ ਲਈ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਮੰਤਵ ਨੂੰ ਧਿਆਨ ਵਿੱਚ ਰੱਖਦਿਆਂ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਵਰਲਡ ਐਨੀਮਲ ਵੈੱਲਫੇਅਰ ਡੇਅ ਮੌਕੇ ਬੇਸਹਾਰਾ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ। ਸੇਵਾਦਾਰਾਂ ਨੇ ਗਲੀਆਂ ਵਿੱਚ ਘੁੰਮ ਰਹੇ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਤੋਂ ਇਲਾਵਾ ਗਊਸ਼ਾਲਾ ਵਿੱਚ ਪਹੁੰਚ ਕੇ ਉੱਥੇ ਮੌਜੂਦ ਗਊਆਂ ਨੂੰ ਵੀ ਚਾਰਾ ਖੁਆਇਆ।
ਇਹ ਵੀ ਪੜ੍ਹੋ: Bribery Case Delhi : ਸੀਬੀਆਈ ਨੇ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ
ਇਸ ਮੌਕੇਸੇਵਾਦਾਰਾਂ ਨੇ ਕਿਹਾ ਕਿ ਬੇਜ਼ੁਬਾਨ ਪਸ਼ੂ ਆਪਣੀ ਭੁੱਖ ਅਤੇ ਤਕਲੀਫ਼ ਨੂੰ ਮਨੁੱਖਾਂ ਵਾਂਗ ਬਿਆਨ ਨਹੀਂ ਕਰ ਸਕਦੇ। ਇਸ ਲਈ ਸਮਾਜ ਦਾ ਫਰਜ਼ ਬਣਦਾ ਹੈ ਕਿ ਬੇਸਹਾਰਾ ਪਸ਼ੂਆਂ ਦੀ ਸੰਭਵ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸੇਵਾ ਅਤੇ ਜੀਵਾਂ ਪ੍ਰਤੀ ਦਇਆ ਦਾ ਭਾਵ ਸਮਾਜ ਵਿੱਚ ਆਪਸੀ ਪਿਆਰ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਸ ਸੇਵਾ ਕਾਰਜ ਦੌਰਾਨ ਐਮਐਸਜੀ ਆਈਟੀ ਵਿੰਗ ਦੇ ਬਲਾਕ ਮੈਂਬਰ ਰਿਤਿਕ ਇੰਸਾਂ, ਹਰਸ਼ ਇੰਸਾਂ, ਕਰਨ ਇੰਸਾਂ, ਅਰਸ਼ਦੀਪ ਇੰਸਾਂ, ਲਵੀਸ਼ ਇੰਸਾਂ, ਨੀਰਜ ਇੰਸਾਂ, ਅੰਕੁਸ਼ ਇੰਸਾਂ, ਸਾਗਰ ਇੰਸਾਂ, ਅਜੇ ਇੰਸਾਂ, ਅਨਮੋਲ ਇੰਸਾਂ ਅਤੇ ਸਤਯਜੀਤ ਇੰਸਾਂ ਨੇ ਸੇਵਾ ਵਿੱਚ ਯੋਗਦਾਨ ਪਾਇਆ। ਇਸ ਤੋਂ ਇਲਾਵਾ ਟੀਮ ਮੈਂਬਰ ਮਾਸਟਰ ਗੁਲਸ਼ਨ ਇੰਸਾਂ, ਜੁਬਿਨ ਇੰਸਾਂ, ਗੁਰਸਾਹਿਬ ਇੰਸਾਂ, ਮੌਂਟੀ ਇੰਸਾਂ, ਸੰਨੀ ਇੰਸਾਂ, ਸੰਦੀਪ ਇੰਸਾਂ, ਨਮਨ ਇੰਸਾਂ, ਜੈਪਾਲ ਇੰਸਾਂ, ਰਾਜੇਸ਼ ਇੰਸਾਂ, ਸੌਰਵ ਇੰਸਾਂ, ਵਾਸੂ ਇੰਸਾਂ, ਸੰਜੀਵ ਇੰਸਾਂ, ਲੱਕੀ ਇੰਸਾਂ, ਅਕਸ਼ ਇੰਸਾਂ, ਅਜੇ ਇੰਸਾਂ ਅਤੇ ਅਰੁਣ ਇੰਸਾਂ ਵੀ ਮੌਜ਼ੂਦ ਰਹੇ।