ਦਲੇਰ ਬੰਦਾ

ਦਲੇਰ ਬੰਦਾ

Brave man | ਜਿਹੜਾ ਵੀ ਬੰਦਾ ਅਪਣੇ-ਆਪ ਨੂੰ ਦਲੇਰ ਹੋਣ ਦਾ ਵਿਖਾਵਾ ਕਰਦਾ ਹੈ ਉਹ ਅਸਲ ਵਿਚ ਦਲੇਰ ਨਹੀਂ ਹੁੰਦਾ ਉਹ ਬੰਦਾ ਡਰਪੋਕ ਈ ਏ ਇਸ ਦੀਆਂ ਤੁਹਾਨੂੰ ਕਈ ਮਿਸਾਲਾਂ ਤੁਹਾਡੇ ਆਲੇ-ਦੁਆਲੇ ਹੀ ਮਿਲ ਜਾਣਗੀਆਂ, ਜਿਵੇਂ ਕਿ ਆਮ ਹੀ ਲੋਕ ਮੁੱਛਾਂ ਚਾੜ੍ਹਕੇ ਬੁਲਟ ਤੇ ਬੰਦੂਕ ਦੀਆਂ ਫੋਟੋਆਂ ਫੇਸਬੁੱਕ ‘ਤੇ ਪਾ ਕੇ ਵਿਖਾਉਦੇ ਹਨ ਕਿ ਅਸੀ ਕਿੰਨੇ ਦਲੇਰ ਹਾਂ, ਅਸਲ ਵਿੱਚ ਉਹ ਚਲਾਨ ਕੱਟਣ ਵਾਲੀ ਪੁਲਿਸ ਅੱਗੇ ਹੱਥ ਜੋੜ ਕੇ ਖੜ੍ਹੇ ਵੇਖੇ ਜਾ ਸਕਦੇ ਹਨ ਜਿਹੜਾ ਬੰਦਾ ਪਿੰਡ ਵਿੱਚ ਜਣੇ-ਖਦੇ ਨਾਲ ਖਹਿਬੜਕੇ ਦਲੇਰ ਹੋਣ ਦਾ ਸਬੂਤ ਦੇਵੇ ਉਹ ਬੈਂਕ ਦੀ ਕਿਸ਼ਤ ਲੈਣ ਆਏ ਦੀਆਂ ਮਿੰਨਤਾਂ ਕਰਦਾ ਵੀ ਵੇਖ ਲਿਓ ਜਿਹੜਾ ਬੰਦਾ ਦੋ ਕੁ ਪੈਗ ਲਾ ਕੇ ਲਲਕਾਰੇ ਮਾਰ ਕੇ ਦਲੇਰੀ ਵਿਖਾਵੇ ਉਹ ਬਿਜਲੀ ਵਾਲੇ ਕਰਮਚਾਰੀ ਦੇ ਹਾੜੇ ਕੱਢਦਾ ਵੀ ਮਿਲਜੂ ਜਾਂ ਕੋਈ ਬਹੁਤਾ ਹੀ ਦਲੇਰ ਹੋਵੇ

ਉਸ ਨੂੰ ਵੀ ਆਪÎਣੀ ਔਲਾਦ ਵਾਸਤੇ ਡਰਪੋਕ ਹੋਣਾ ਪੈ ਜਾਂਦਾ ਹੈ ਫਿਰ ਭਾਵੇਂ ਔਲਾਦ ਵਾਸਤੇ ਆਪÎਣੀ ਹੀ ਔਰਤ ਦੀਆਂ ਝਿੜਕਾਂ ਕਿਉਂ ਸਹਿਣੀਆਂ ਨਾ ਪੈਣ ਦਲੇਰੀ ਅਤੇ ਡਰਪੋਕਤਾ ਮੌਕੇ ਸਿਰ ਹੀ ਬੰਦੇ ਵਿੱਚ ਉਪਜਦੇ ਹਨ ਇਹੋ-ਜਿਹੇ ਇੱਕ ਵਾਕਿਆ ਮੇਰੇ ਨਾਲ ਵੀ ਹੋਇਆ ਪਰ ਸੁਪਨੇ ‘ਚ ਹੀ ਮੈ ਆਪਣੇ ਸੁਪਨੇ ‘ਚ ਆਪÎਣੀ ਗੱਡੀ (ਛੋਟਾ ਹਾਥੀ) ਚਲਾ ਰਿਹਾ ਸੀ, ਇੱਕਦਮ ਹੀ ਕੀਤਿਓਂ ਗੋਲੀ ਚੱਲਣ ਦੀ ਆਵਾਜ ਆਈ ਮੈਂ ਡੈੱਕ ਦੀ ਆਵਾਜ ਬੰਦ ਕਰਕੇ ਇੱਧਰ-ਉੱਧਰ ਵੇਖਿਆ! ਇਹ ਕੀ ਗੋਲੀ ਤਾਂ ਮੇਰੇ ਉੱਪਰ ਹੀ ਚੱਲੀ ਸੀ ਮੇਰੇ ਬਰਾਬਰ ਕਾਰ ਵਿੱਚੋਂ ਇੱਕ ਕੁੜੀ ਨੇ ਲੰਮੀ ਬਾਂਹ ਕੱਢ ਕੇ ਪਿਸਤੌਲ ਮੇਰੇ ਵੱਲ ਕੀਤਾ ਹੋਇਆ ਸੀ ਮੈਂ ਰੁਕ ਗਿਆ ਕਾਰ ਵੀ ਰੁਕੀ ਤੇ ਵਿੱਚੋਂ ਨੀਗਰੋ ਕੁੜੀਆਂ ਨਿੱਕਲੀਆਂ ਜੀਂਸ-ਪੈਂਟ ਤੇ ਸਫੇਦ ਟੀ ਸ਼ਰਟਾਂ, ਬਾਹਵਾਂ ਕਾਲੇ ਨਾਗਾਂ ਵਾਂਗ ਚਮਕ ਰਹੀਆਂ ਸਨ, ਦੋਨਾਂ ਦੇ ਹੱਥ ਪਿਸਤੌਲ ਦੋਵੇਂ ਮੇਰੇ ਵੱਲ, ਇੱਕ ਕਹਿੰਦੀ, ‘ਮਾਰਦੇ ਗੋਲੀ ਵੇਖਦੀ ਕੀ ਏਂ?’

ਮੈਂ ਦਲੇਰੀ ਨਾਲ ਪੁੱਛਿਆ, ‘ਮੇਰਾ ਕਸੂਰ ਕੀ ਏ?’

ਇੱਕ ਕਹਿੰਦੀ, ‘ਘੰਟਾ ਹੋ ਗਿਆ ਤੇਰੇ ਪਿੱਛੇ ਹਾਰਨ ਵਜਾਉਂਦੀ ਨੂੰ ਸਾਈਡ ਨਹੀਂ ਦਿੰਦਾ!’ ਮੈਂ ਫਿਰ ਦਲੇਰੀ ਨਾਲ ਗਰਜਿਆ, ‘ਜਗ੍ਹਾ ਹੋਊ ਤਾਂ ਸਾਈਡ ਦਊਂ!’  ਉਹ ਫੇਰ ਬੋਲੀ, ‘ਮਾਰ ਗੋਲੀ ਇਹਨੂੰ ਇਹਨੇ ਐਂ ਨ੍ਹੀਂ ਸਾਈਡ ਦੇਣੀ!’ ਪਹਿਲਾਂ ਤਾਂ ਮੈਂ ਦਲੇਰੀ ਵਿਖਾਈ ਫਿਰ ਅਗਲੇ ਹੀ ਪਲ ਮੈਂ ਉਹਨਾਂ ਦੇ ਪੈਰੀਂ ਪੈ ਗਿਆ ਤੇ ਗਿੜਗਿੜਾਉਣ ਲੱਗਾ, ‘ਮੈਨੂੰ ਗੋਲੀ ਨਾ ਮਾਰਿਓ ਮੇਰਾ ਇੱਕੋ-ਇੱਕ ਪੁੱਤ ਏ! ਮੇਰਾ ਬੱਚਾ ਰੂਲਜੂ, ਨਾ ਮਾਰਿਓ ਮੈਨੂੰ, ਲਓ ਮੈਂ ਗੱਡੀ ਸਾਈਡ ‘ਤੇ ਹੀ ਲਾ ਲੈਨਾ, ਲੰਘ ਜੋ ਤੁਸੀਂ’ ਮੈਂ ਗੱਡੀ ਸਾਈਡ ‘ਤੇ ਲਾ ਕੇ ਆਪਣੇ ਬੱਚੇ ਨੂੰ ਯਾਦ ਕਰਦਾ ਹੋਇਆ ਸਟੇਰਿੰਗ ਥੱਲੇ ਹੀ ਲੁਕਿਆ ਰਿਹਾ, ਤੇ ਉਹ ਗੋਲੀਆਂ ਚਲਾਉਂਦੀਆਂ ਫਾਟਕ ਪਾਰ ਕਰ ਗਈਆਂ ਗੋਲੀ ਦਾ ਖੜਕਾ ਸੁਣ ਕੇ ਦੋ ਮੋਟਰਸਾਈਕਲ ਸਵਾਰ ਪੁਲਿਸ ਵਾਲੇ ਮੇਰੇ ਕੋਲ ਆਏ ਤੇ ਮੇਰੇ ‘ਤੇ ਹੱਸਣ ਲੱਗੇ, ‘ਵਾਹ ਭਾਊ! ਬੰਦਾ ਹੋ ਕੇ ਕੁੜੀਆਂ ਤੋਂ ਡਰ ਗਿਆ!

ਅਸੀਂ Àੁੱਥੋਂ ਵੇਖ ਰਹੇ ਸੀ ਤੈਨੂੰ ਡਰਪੋਕ ਨੂੰ ਪੈਰੀਂ ਪੈਂਦੇ ਨੂੰ’ ਮੈਂ ਪੁਲਿਸ ਤੋਂ ਡਰਦਾ ਬੋਲਿਆ ਤਾਂ ਨਾ ਪਰ ਸੋਚਿਆ ਕਿ ਤੁਸੀਂ ਵੀ ਕਿੰਨੇ ਦਲੇਰ ਹੋ ਜਿਹੜੇ ਉੱਥੇ ਖੜ੍ਹ ਕੇ ਵੇਖਦੇ ਰਹੇ ਪਰ ਕੋਲ ਨਹੀਂ ਆਏ ਮੈਂ ਅਸਲ ਜਿੰਦਗੀ ‘ਚ ਆਪਣੇ-ਆਪ ਨੂੰ ਬਹੁਤ ਦਲੇਰ ਮੰਨਦਾ ਹਾਂ, ਸ਼ਾਇਦ ਸਭ ਮੰਨਦੇ ਹੋਣਗੇ ਪਰ ਹਾਂ ਅਸਲ ‘ਚ ਡਰਪੋਕ ਹੀ ਅਤੇ ਸਾਰੇ ਹੀ ਡਰਪੋਕ ਹੁੰਦੇ ਹੋਣਗੇ ਦਲੇਰ ਸਿਰਫ਼ ਉਹ ਹੀ ਹੁੰਦਾ ਹੋਏਗਾ ਜਿਸ ਨੂੰ ਕੋਈ ਲੱਥੀ-ਚੜ੍ਹੀ ਦੀ ਨਹੀਂ ਹੁੰਦੀ ਹੋਏਗੀ
ਗੁਰਵਿੰਦਰ ਸਿੰਘ ਖਾਲਸਾ,
ਮੋਰੀਵਾਲਾ, ਸਰਸਾ ਮੋ. 98968-12309

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।