ਬੰਗਲੌਰ ਹਵਾਈ ਅੱਡੇ ਨੂੰ ਬੰਬ ਨਾਲ ਉੱਡਾਣ ਦੀ ਧਮਕੀ

Bangalore-airport-696x368

ਬੰਗਲੌਰ ਹਵਾਈ ਅੱਡੇ (Bangalore Airport) ਨੂੰ ਬੰਬ ਨਾਲ ਉੱਡਾਣ ਦੀ ਧਮਕੀ

(ਏਜੰਸੀ) ਬੰਗਲੌਰ। ਕਰਨਾਟਕ ਦੀ ਰਾਜਧਾਨੀ ਬੰਗਲੌਰ ’ਚ ਕੇਂਪੇ ਗੌੜਾ ਕੌਮਾਂਤਰੀ ਹਵਾਈ ਅੱਡੇ (Bangalore Airport) ’ਤੇ ਬੰਬ ਹੋਣ ਦੀ ਧਮਕੀ ਭਰਿਆ ਫੋਨ ਆਇਆ, ਜਿਸ ਦੇ ਤੁਰੰਤ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਰੇ ਕੰਪਲੈਕਸ ’ਚ ਜਾਂਚ ਅਭਿਆਨ ਸ਼ੁਰੂ ਕੀਤਾ। ਹਵਾਈ ਅੱਡੇ ਦੇ ਅਥਾਰਟੀ ਨੇ ਕਿਹਾ, ਹਵਾਈ ਅੱਡਾ ਪੁਲਿਸ ਕੰਟਰੋਲ ਰੂਮ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਨਕਲੀ ਬੰਬ ਧਮਕੀ ਨਾਲ ਭਰਿਆ ਫੋਨ ਕੀਤਾ, ਜਿਸ ਦੇ ਤੁਰੰਤ ਬਾਅਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਤੇ ਪੁਲਿਸ ਨੇ ਸਵੇਰੇ ਸੱਤ ਵਜੇ ਤੱਕ ਹਵਾਈ ਅੱਡੇ ਦਾ ਤੁਰੰਤ ਨਿਰਖਣ ਕੀਤਾ।

ਪੁਲਿਸ ਨੇ ਕਿਹਾ ਕਿ ਇੱਕ ਅਣਪਛਾਤੇ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਨੂੰ ਅੱਜ ਸਵੇਰੇ ਤਿੰਨ ਵਜੇ ਹਵਾਈ ਅੱਡੇ ’ਤੇ ਬੰਬ ਰੱਖਣ ਦੀ ਧਮਕੀ ਦਿੱਤੀ। ਇਸ ਧਮਕੀ ਭਰੇ ਫੋਨ ਕਾਲ ’ਤੇ ਕਾਰਵਾਈ ਕਰਦਿਆਂ ਪੁਲਿਸ ਕੰਟਰੋਲ ਰੂਮ ਨੇ ਹਵਾਈ ਅੱਡਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਬੰਬ ਰੋਕੂ ਦਸਤੇ ਦੇ ਨਾਲ ਪੂਰੇ ਕੰਪਲੈਕਸ ’ਚ ਦੋ ਘੰਟਿਆਂ ਤੱਕ ਜਾਂਚ ਕੀਤੀ, ਹਾਲਾਂਕਿ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉੱਤਰ-ਪੂਰਵ ਦੇ ਪੁਲਿਸ ਕਮਿਸ਼ਨਰ ਅਨੂਪ ਸ਼ੈਟੀ ਨੇ ਕਿਹਾ ਕਿ ਸਾਨੂੰ ਬੰਬ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਸੀਂ ਸੀਆਈਐਸਐਫ ਦੇ ਨਾਲ ਮਿਲ ਕੇ ਕੌਮਾਂਤਰੀ ਹਵਾਈ ਅੱਡੇ ਦੀ ਜਾਂਚ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ