ਅਜੀਬ ਹੈ ਇੱਥੋਂ ਦਾ ਰਿਵਾਜ, ਨਹੀਂ ਕੀਤਾ ਜਾਂਦਾ ਸਸਕਾਰ, ਜਾਣੋ ਕਾਰਨ

 ਮਰਨ ਤੋਂ ਬਾਅਦ ਵੀ ਕੀਤਾ ਅਜਿਹਾ ਕੰਮ ਕਿ ਦੁਨੀਆ ਕਰ ਰਹੀ ਹੈ ਸਲਾਮ

  •  ਡੇਰਾ ਸੱਚਾ ਸੌਦਾ (Dera Sacha Sauda) ਦੇ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਜਾ ਰਹੀ ਹੈ ਦੇਹਾਂਤ ਉਪਰੰਤ ਸਰੀਰਦਾਨ ਦਾਨ ਮੁਹਿੰਮ
  • ਡਾਕਟਰੀ ਖੋਜ ਲਈ ਕ੍ਰਿਸ਼ਨ ਲਾਲ ਇੰਸਾਂ ਦਾ ਹੋਇਆ ਸਰੀਰ ਦਾ
  •  ਸਰੀਰਦਾਨ ਤੋਂ ਪਹਿਲਾਂ ਕੀਤੀਆਂ ਅੱਖਾਂ ਦਾਨ
  • ਕ੍ਰਿਸ਼ਨ ਲਾਲ ਚੋਪੜਾ ਇੰਸਾਂ ਨੇ ਆਪਣੀ ਮੌਤ ਤੋਂ ਪਹਿਲਾਂ ਸਰੀਰ ਦਾਨ ਕਰਨ ਦਾ ਲਿਆ ਸੀ ਪ੍ਰਣ
  • ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਫੇਜ਼-6, ਐਸ.ਏ.ਐਸ.ਨਗਰ, ਮੋਹਾਲੀ ਨੂੰ ਮ੍ਰਿਤਕ ਦੇਹ ਦਾਨ ਕੀਤੀ

ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਧੰਨ ਹਨ ਅਜਿਹੇ ਲੋਕ ਜੋ ਜਿਉਂਦੇ ਜੀਅ ਸਮਾਜ ਸੇਵਾ ਕਰਦੇ ਹਨ ਪਰ ਮਰਨ ਤੋਂ ਬਾਅਦ ਵੀ ਕੁਝ ਚੰਗਾ ਕਰ ਕੇ ਮਨੁੱਖਤਾ ਲਈ ਅਜਿਹੀ ਵਿਲੱਖਣ ਮਿਸਾਲ ਪੇਸ਼ ਕਰਦੇ ਹਨ ਕਿ ਦੁਨੀਆ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਇਸੇ ਲੜੀ ਤਹਿਤ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਵਾਂ ‘ਤੇ ਚੱਲਦਿਆਂ ਸਵਰਗ ਵਾਸੀ ਕ੍ਰਿਸ਼ਨ ਲਾਲ ਚੋਪੜਾ ਇੰਸਾਂ ਵਾਸੀ ਸੈਕਟਰ 21ਬੀ, ਚੰਡੀਗੜ੍ਹ ਦੀ ਮ੍ਰਿਤਕ ਦੇਹ ਨੂੰ ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਫੇਜ਼-6, ਐਸ.ਏ.ਐਸ.ਨਗਰ, ਮੋਹਾਲੀ ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

Body Donation Campaignਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵੀ ਹਸਪਤਾਲ ਪੀਜੀਆਈ ਚੰਡੀਗੜ੍ਹ ਵਿੱਚ ਸੁਰੱਖਿਅਤ ਦਾਨ ਕੀਤੀਆਂ ਗਈਆਂ ਸਨ, ਜਿਸ ਨਾਲ ਦੋ ਹਨੇਰੀਆਂ ਜ਼ਿੰਦਗੀਆਂ ਨੂੰ ਰੌਸ਼ਨੀ ਮਿਲੇਗੀ। ਜਾਣਕਾਰੀ ਦਿੰਦੇ ਹੋਏ ਬਲਾਕ ਭੰਗੀਦਾਸ ਰਣਬੀਰ ਇੰਸਾਂ ਨੇ ਦੱਸਿਆ ਕਿ ਚੰਡੀਗੜ ਨਿਵਾਸੀ ਕ੍ਰਿਸ਼ਨ ਲਾਲ ਚੋਪੜਾ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰ ਕੇ ਕੁੱਲ ਮਾਲਕ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਮਰਨ ਤੋਂ ਪਹਿਲਾਂ ਸਰੀਰ ਦਾਨ ਕਰਨ ਦਾ ਫਾਰਮ ਭਰ ਰੱਖਿਆ ਸੀ ਅਤੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਡਾਕਟਰੀ ਖੋਜ ਲਈ ਉਨ੍ਹਾਂ ਦਾ ਸਰੀਰ ਦਾਨ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ।

ਮੈਡੀਕਲ ਖੋਜ ਲਈ ਮ੍ਰਿਤਕ ਦੇਹ ਦਾਨ ਕੀਤੀ

ਕਈ ਸਾਲ ਪਹਿਲਾਂ ਡੇਰਾ ਸੱਚਾ ਸੌਦਾ ਤੋਂ ਨਾਮ ਲੈ ਕੇ ਪੂਜਨੀਕ ਗੁਰੂ ਜੀ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਕ੍ਰਿਸ਼ਨ ਲਾਲ ਇੰਸਾਂ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਡੇਰਾ ਸੱਚਾ ਸੌਦਾ ਸਥਿਤ ਸ਼ਾਹ ਮਸਤਾਨਾ ਜੀ ਧਾਮ ਸ਼ਾਹੀ ਕੰਟੀਨ ਵਿਖੇ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ। ਅਚਾਨਕ ਹੋਈ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਮੁਤਾਬਕ ਸਰੀਰਦਾਨ ਕਰਨ ਲਈ 6 ਫੇਸ ਮੋਹਾਲੀ ਵਿਖੇ ਹਸਪਤਾਲ ਵਿੱਚ ਗੱਲਬਾਤ ਕੀਤੀ। ਬੀਤੀ ਦੁਪਹਿਰ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ, ਸਨੇਹੀਆਂ, ਅਤੇ ਬਲਾਕ ਪੱਧਰ ਤੋਂ ਲੋਕਾਂ ਨੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਇਕੱਤਰ ਹੋਕੇ ਉਨ੍ਹਾਂ ਨੂੰ ਅਰਦਾਸ ਕਰਕੇ ਵਿਦਾ ਕੀਤਾ।

ਇਸ ਸਮੇਂ ਕ੍ਰਿਸ਼ਨ ਲਾਲ ਚੋਪੜਾ ਇੰਸਾਂ ਦੀਆਂ ਨੂੰਹਾਂ ਸ਼ੈਲਜਾ ਇੰਸਾਂ, ਸ਼ਵੇਤਾ ਇੰਸਾਂ ਅਤੇ ਪੁੱਤਰਾਂ ਰਾਜੇਸ਼ ਇੰਸਾਂ, ਗਗਨ ਇੰਸਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਮਾਨਵਤਾ ਦੇ ਸੱਚੇ ਰਾਖੇ ਦਾ ਨਾਂਅ ਚੰਡੀਗੜ੍ਹ ਵਿਚ ਹਰ ਕਿਸੇ ਦੀ ਜੁਬਾਨ ‘ਤੇ ਸੀ ਅਤੇ ‘ਕ੍ਰਿਸ਼ਨ ਲਾਲ ਇੰਸਾਂ ਅਮਰ ਰਹੇ.. ਅਮਰ ਰਹੇ..’ ਦੇ ਨਾਅਰੇ ਚੰਡੀਗੜ੍ਹ ਵਿਚ ਗੂੰਜ ਰਹੇ ਸਨ ਅਤੇ ਹਰ ਕੋਈ ਆਪਣੇ-ਆਪ ਹੀ ਹੱਥ ਚੁੱਕ ਕੇ ਉਹਨਾਂ ਦੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਦੇਖ ਕੇ ਸਲਾਮ ਕਰ ਰਿਹਾ ਸੀ। ਇਸ ਮੌਕੇ ਉਨ੍ਹਾਂ ਦੀ ਪਤਨੀ ਕਿਰਣ ਇੰਸਾਂ, ਬੇਟੇ ਬਹੂਆਂ, ਬਲਾਕ ਦੇ ਜਿੰਮੇਵਾਰ, 45 ਮੈਂਬਰੀ ਕਮੇਟੀ ਦੇ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਇਸ ਦੁੱਖ ਦੀ ਘੜੀ ’ਚ ਵੀ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਦੇਹਾਂਤ ਉਪਰੰਤ ਦੇਹ ਦਾਨ ਕਰਨ ਦਾ ਲਿਆ ਪ੍ਰਣ

ਕ੍ਰਿਸ਼ਨ ਲਾਲ ਚੋਪੜਾ ਦੀ ਨੂੰਹ ਸ਼ੈਲਜਾ ਚੋਪੜਾ ਇੰਸਾਂ ਨੇ ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸਹੁਰਾ ਸਾਹਿਬ ਨੇ ਹਮੇਸ਼ਾ ਹੀ ਸਾਨੂੰ ਪੂਜਨੀਕ ਗੁਰੂ ਜੀ ਦੀ ਅਗਵਾਈ ‘ਚ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ, ਅੱਜ ਉਨ੍ਹਾਂ ਨੇ ਆਪਣਾ ਸਰੀਰਦਾਨ ਕਰਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਅੱਜ ਸਾਡੇ ਹੋਰ ਰਿਸ਼ਤੇਦਾਰਾਂ ਨੇ ਵੀ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੈ।

ਡੇਰਾ ਪੈਰੋਕਾਰਾਂ ਵੱਲੋਂ ਚਲਾਈ ਜਾ ਰਹੀ ਸਰੀਰ ਦਾਨ ਮੁਹਿੰਮ ਸ਼ਲਾਘਾਯੋਗ ਹੈ

ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਫੇਜ਼-6, ਐਸ.ਏ.ਐਸ.ਨਗਰ, ਮੋਹਾਲੀ ਵਿਖੇ ਮ੍ਰਿਤਕ ਦੇਹ ਪ੍ਰਾਪਤ ਕਰਨ ਮੌਕੇ ਡਾ: ਮਨੀਸ਼ਾ ਨੇ ਕਿਹਾ ਕਿ ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਡੈਡ ਬਾਡੀਆਂ ਸਾਡੇ ਕੋਲ ਭੇਜੀਆਂ ਸਨ। ਉਨ੍ਹਾਂ ਕਿਹਾ ਕਿ ਡਾਕਟਰ ਬਣਨ ਲਈ, ਡਾਕਟਰੀ ਖੋਜ ਲਈ ਮ੍ਰਿਤਕ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਾਡੇ ਕੋਲ ਲਾਸ਼ਾਂ ਦੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਸਰੀਰਦਾਨ ਮੁਹਿੰਮ ਬਹੁਤ ਸ਼ਲਾਘਾਯੋਗ ਹੈ ਅਤੇ ਅਜਿਹੇ ਸਮੇਂ ਵਿੱਚ ਪਰਿਵਾਰ ਵੱਲੋਂ ਸਰੀਰ ਦਾਨ ਕਰਕੇ ਹੋਰਨਾਂ ਲਈ ਵੀ ਮਿਸਾਲ ਕਾਇਮ ਕੀਤੀ ਜਾ ਰਹੀ ਹੈ।

ਡਾ ਮਨੀਸ਼ਾ ਪ੍ਰੋਫ਼ੈਸਰ ਅਤੇ ਐਨਾਟੋਮੀ ਵਿਭਾਗ ਦੇ ਮੁਖੀ
ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਫੇਜ਼-6, ਐਸ.ਏ.ਐਸ. ਨਗਰ, ਮੋਹਾਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ