ਖੂਨਦਾਨੀ ਬੋਲੇ ‘ਖੂਨਦਾਨ ਕਰਨ ਨਾਲ ਨਹੀਂ ਆਈ ‘ਕਮਜ਼ੋਰੀ’ ਬਲਕਿ ਹੋਈਆਂ ਹਨ ‘ਕਈ ਬਿਮਾਰੀਆਂ ਠੀਕ’

ਕਈ ਖੂਨਦਾਨੀ ਯੋਧਿਆਂ ਨੇ ਖੂਨਦਾਨ ਕਰਨ ਨਾਲ ਕਿਹੜੇ-ਕਿਹੜੇ ਰੋਗ ਠੀਕ ਹੋਏ ਇਸ ਬਾਰੇ ਵਿਚਾਰ ਸਾਂਝੇ ਕੀਤੇ ਹਨ

ਜਿੰਮੇਵਾਰਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਹਨਾਂ ਨੌਜਵਾਨ ਸੇਵਾਦਾਰਾਂ ਨੂੰ ਮਾਨਵਤਾ ਭਲਾਈ ਦਾ ਸਹੀ ਰਾਸਤਾ ਦਿਖਾਇਆ

ਮਲੋਟ, (ਮਨੋਜ)। ਡੇਰਾ ਸੱਚਾ ਸੌਦਾ ਦੇ ਗੱਦੀਨਸ਼ੀਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਸੈਂਕੜੇ ਨੌਜਵਾਨ ਇਲਾਜ ਅਧੀਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਐਮਰਜੈਂਸੀ ਦੌਰਾਨ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਅ ਰਹੇ ਹਨ ਅਤੇ ਇਨ੍ਹਾਂ ਖੂਨਦਾਨੀ ਯੋਧਿਆਂ ਨੂੰ ਸਨਮਾਨਿਤ ਕਰਨ ਲਈ ‘ਸਨਮਾਨ ਸਮਾਰੋਹ’ ਰੱਖਿਆ ਗਿਆ ਸੀ ਜਿਸ ਵਿੱਚ ਬਲਾਕ ਮਲੋਟ ਦੇ ਜਿੰਮੇਵਾਰਾਂ ਵੱਲੋਂ ਖੂਨਦਾਨੀ ਯੋਧਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਈ ਖੂਨਦਾਨੀ ਯੋਧਿਆਂ ਨੇ ਖੂਨਦਾਨ ਕਰਨ ਨਾਲ ਆਪਣੇ-ਆਪਣੇ ਸਰੀਰ ਵਿੱਚ ਕੀ ਬਦਲਾਅ ਆਏ ਅਤੇ ਕਿਹੜੇ-ਕਿਹੜੇ ਰੋਗ ਠੀਕ ਹੋਏ ਇਸ ਬਾਰੇ ਵਿਚਾਰ ਸਾਂਝੇ ਕੀਤੇ ਹਨ ਜੋਕਿ ਇਸ ਪ੍ਰਕਾਰ ਹਨ।

ਖੂਨਦਾਨ ਕਰਨ ਨਾਲ ਹਿਮੋਗਲੋਬਿਨ ਲੇਵਲ ਵਧਿਆ

ਅਤੁੱਲ ਇੰਸਾਂ ਨੇ ਦੱਸਿਆ ਕਿ ਮੇਰਾ ਹਿਮੋਗਲੋਬਿਨ ਲੇਵਲ 11 ਗ੍ਰਾਮ ਰਹਿੰਦਾ ਸੀ ਪਰੰਤੂ ਜਦੋਂ ਦਾ ਮੈਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਅਨੁਸਾਰ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੇਰਾ ਹਿਮੋਗਲੋਬਿਨ ਲੇਵਲ 11 ਗ੍ਰਾਮ ਤੋਂ 14 ਗ੍ਰਾਮ ਹੋ ਗਿਆ। ਮੈਂ ਹੁਣ ਤੱਕ 15 ਵਾਰ ਖੂਨਦਾਨ ਕਰ ਚੁੱਕਿਆ ਹਾਂ।

ਬਲੱਡ ਪ੍ਰੈਸ਼ਰ ਅਤੇ ਕੋਲੇਸਟਰੋਲ ਤੋਂ ਨਿਜ਼ਾਤ ਮਿਲੀ

ਰਾਮ ਗੋਇਲ ਇੰਸਾਂ ਨੇ ਦੱਸਿਆ ਕਿ ਉਸਨੂੰ ਪਹਿਲਾਂ ਬਲੱਡ ਪ੍ਰੈਸ਼ਰ ਅਤੇ ਕੋਲੇਸਟਰੋਲ ਦੀ ਦਿੱਕਤ ਸੀ ਅਤੇ ਦਵਾਈ ਲੈਣੀ ਪੈਂਦੀ ਸੀ ਪਰੰਤੂ ਜਦੋਂ ਦਾ ਖੂਨਦਾਨ ਕਰਨਾ ਸ਼ੁਰੂ ਕੀਤਾ ਹੈ ਤਾਂ ਬਲੱਡ ਪ੍ਰੈਸ਼ਰ ਅਤੇ ਕੋਲੇਸਟਰੋਲ ਵੀ ਠੀਕ ਹੋ ਗਿਆ ਅਤੇ ਦਵਾਈ ਵੀ ਬੰਦ ਹੋ ਗਈ। ਮੈਂ 25 ਵਾਰ ਤੋਂ ਜਿਆਦਾ ਖੂਨਦਾਨ ਕਰ ਚੁੱਕਿਆ ਹਾਂ ।

ਖੂਨਦਾਨ ਕਰਨ ਨਹੀ ਸਰੀਰ ਬਿਲਕੁਲ ਤੰਦਰੁਸਤ ਹੈ

104 ਵਾਰ ਖੂਨਦਾਨ ਕਰਨ ਵਾਲੇ ਨਵਲ ਕਿਸ਼ੋਰ ਇੰਸਾਂ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਉਸਦੇ ਕਈ ਰੋਗ ਬਿਨਾਂ ਦਵਾਈਆਂ ਤੋਂ ਹੀ ਕੱਟੇ ਗਏ ਹਨ ਅਤੇ ਹੁਣ ਉਨ੍ਹਾਂ ਦੇ ਸਰੀਰ ਵਿੱਚ ਕੋਈ ਵੀ ਕਮਜ਼ੋਰੀ ਨਹੀਂ ਹੈ ਬਲਕਿ ਸਰੀਰ ਬਿਲਕੁਲ ਤੰਦਰੁਸਤ ਹੈ ।
ਖੂਨਦਾਨ ਕਰਨ ਨਾਲ ਕਮਜ਼ੋਰੀ ਆਉਣ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਗੁਲਸ਼ਨ ਇੰਸਾਂ ਨੇ ਦੱਸਿਆ ਕਿ ਉਹ ਵੀ ਖੂਨਦਾਨ ਕਰਦੇ ਹਨ ਅਤੇ ਉਸਨੇ ਹੁਣ ਤੱਕ 15 ਵਾਰ ਖੂਨਦਾਨ ਕੀਤਾ ਹੈ। ਉਸਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਉਸਦਾ ਸਰੀਰ ਤੰਦਰੁਸਤ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਨਹੀਂ ਹੈ। ਖੂਨਦਾਨ ਕਰਨ ਨਾਲ ਕਮਜ਼ੋਰੀ ਆਉਣ ਦੀਆਂ ਅਫ਼ਵਾਹਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ।¿;

ਖੂਨਦਾਨ ਕਰਨ ਨਾਲ ਗਠੀਆ ਵਾਅ ਠੀਕ ਹੋਈ

ਅਸੀਮ ਚਰਾਇਆ ਇੰਸਾਂ ਨੇ ਦੱਸਿਆ ਕਿ 2007 ਵਿੱਚ ਉਸਨੂੰ ਗਠੀਆ ਵਾਅ ਦੀ ਦਿੱਕਤ ਸੀ ਅਤੇ ਉਦੋਂ ਪੂਜਨੀਕ ਗੁਰੂ ਜੀ ਦੇ ਵਚਨਾਂ ’ਤੇ ਅਮਲ ਕਰਦੇ ਹੋਏ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਖੂਨਦਾਨ ਕਰਨ ਨਾਲ ਉਸਦੀ ਗਠੀਆ ਵਾਅ ਦੀ ਬਿਮਾਰੀ ਠੀਕ ਹੋ ਗਈ ਹੈ। ਹੁਣ ਤੱਕ 46 ਵਾਰ ਖੂਨਦਾਨ ਕਰ ਚੁੱਕਿਆ ਹਾਂ।

ਸਾਨੂੰ ਸਭ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ

ਖੂਨਦਾਨ ਸੰਮਤੀ ਦੇ ਇੰਚਾਰਜ ਟਿੰਕੂ ਇੰਸਾਂ ਨੇ ਦੱਸਿਆ ਕਿ ਸਾਨੂੰ ਸਭ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਛੁਪੀਆਂ ਹੋਈਆਂ ਬਿਮਾਰੀਆਂ ਸਾਡੇ ਸਰੀਰ ਵਿੱਚ ਹੁੰਦੀਆਂ ਹਨ ਅਤੇ ਕਈ ਬਿਮਾਰੀਆਂ ਦਾ ਸਾਨੂੰ ਪਤਾ ਨਹੀਂ ਲੱਗਦਾ ਪਰੰਤੂ ਇਹ ਬਿਮਾਰੀਆਂ ਖੂਨਦਾਨ ਕਰਨ ਵੇਲੇ ਕੁਝ ਜਰੂਰੀ ਟੈਸਟਾਂ ਵਿੱਚ ਸਾਹਮਣੇ ਆ ਜਾਂਦੀਆਂ ਹਨ, ਜਿਸ ਨਾਲ ਉਸ ਬਿਮਾਰੀ ਦਾ ਸਮੇਂ ਸਿਰ ਇਲਾਜ ਵੀ ਹੋ ਜਾਂਦਾ ਹੈ ।

ਜਿੰਮੇਵਾਰਾਂ ਨੇ ਪੂਜਨੀਕ ਗੁਰੂ ਜੀ ਦਾ ਕੀਤਾ ਧੰਨਵਾਦ

ਬਲਾਕ ਮਲੋਟ ਦੇ ਜਿੰਮੇਵਾਰਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲਾਕ ਮਲੋਟ ਦੇ ਸੈਂਕੜੇ ਨੌਜਵਾਨ ਸੇਵਾਦਾਰ ਭੈਣਾਂ-ਭਾਈ ਇਲਾਜ ਅਧੀਨ ਲੋੜਵੰਦ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਖੂਨਦਾਨ ਕਰ ਰਹੇ ਹਨ । ਇਹ ਸਭ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਕਮਾਲ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਹਨਾਂ ਨੌਜਵਾਨ ਸੇਵਾਦਾਰਾਂ ਨੂੰ ਮਾਨਵਤਾ ਭਲਾਈ ਦਾ ਸਹੀ ਰਾਸਤਾ ਦਿਖਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ