ਠੰਢ ’ਚ ਫੁੱਟਪਾਥਾਂ ’ਤੇ ਬੈਠੇ ਲੋਕਾਂ ਲਈ ਮਸੀਹਾ ਬਣੇ ਡੇਰਾ ਪ੍ਰੇਮੀ

Distributed Warm Clothes
ਪਟਿਆਲਾ : ਲੋੜਵੰਦਾਂ ਨੂੰ ਗਰਮ ਕੱਪੜੇ ਵੰਡਦੇ ਹੋਏ ਡੇਰਾ ਸ਼ਰਧਾਲੂ।

ਕੰਬਲ, ਰਜ਼ਾਈਆਂ, ਜੁਰਾਬਾਂ, ਜੁੱਤੇ ਆਦਿ ਸਮਾਨ ਦੇ ਕੇ ਠੰਢ ਵਿੱਚ ਬਣੇ ਸਹਾਰਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Distributed Warm Clothes ਅੰਤਾਂ ਦੀ ਪੈ ਰਹੀ ਠੰਢ ਵਿੱਚ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਬਲਾਕ ਪਟਿਆਲਾ ਦੇ ਸੇਵਾਦਾਰਾਂ ਵੱਲੋਂ ਹੱਡ ਚੀਰਵੀਂ ਠੰਢ ਵਿੱਚ ਫੁੱਟਪਾਥਾਂ ਤੇ ਹੋਰ ਥਾਵਾਂ ’ਤੇ ਬੈਠੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ, ਕੰਬਲ, ਰਜ਼ਾਈਆਂ, ਜੁੱਤੇ, ਜੁਰਾਬਾਂ ਆਦਿ ਸਮਾਨ ਵੰਡ ਕੇ ਉਨ੍ਹਾਂ ਦਾ ਇਸ ਠਾਰੀ ਵਿੱਚ ਸਹਾਰਾ ਬਣਿਆ ਗਿਆ।

ਇਹ ਵੀ ਪੜ੍ਹੋ: ਆਪ ਦੇ ਕੌਂਸਲਰ ਲਖਬੀਰ ਸਿੰਘ ਭਾਜਪਾ ’ਚ ਸ਼ਾਮਲ

ਇਸ ਸਬੰਧੀ ਜਾਣਕਾਰੀ ਦਿੰਦਿਆ ਸਾਗਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੇਖਿਆ ਗਿਆ ਕਿ ਕਾਫ਼ੀ ਲੋਕ ਫੁੱਟਪਾਥਾਂ ਆਦਿ ਥਾਵਾਂ ’ਤੇ ਇਸ ਠੰਢ ਵਿੱਚ ਬੈਠੇ ਹੋਏ ਹਨ ਅਤੇ ਉਨ੍ਹਾਂ ਕੋਲ ਗਰਮ ਕੱਪੜਿਆਂ ਦੀ ਵੀ ਘਾਟ ਹੈ। (Distributed Warm Clothes) ਜਿਸ ਨੂੰ ਦੇਖਦਿਆ 21 ਨੰਬਰ ਪੁੱਲ ਦੇ ਹੇਠਾਂ, ਸ੍ਰੀ ਦੁਖਨਿਵਾਰਨ ਗੁਰਦੁਆਰਾ ਸਾਹਿਬ ਨੇੜੇ, ਸ਼ੇਰਾ ਵਾਲਾ ਗੇਟ ਆਦਿ ਥਾਵਾਂ ’ਤੇ ਬੈਠੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ, ਕੋਟੀਆਂ, ਜੁਰਾਬਾਂ, ਕੰਬਲ, ਰਜਾਈਆਂ ਆਦਿ ਸਮਾਨ ਰਾਤ ਸਮੇਂ ਵੰਡਿਆ ਗਿਆ ਤਾ ਜੋਂ ਪੈ ਰਹੀ ਇਸ ਭਾਰੀ ਠੰਢ ਵਿੱਚ ਉਹ ਆਪਣਾ ਬਚਾਅ ਕਰ ਸਕਣ।

Distributed Warm Clothes2ਉਨ੍ਹਾਂ ਦੱਸਿਆ ਕਿ ਰਾਤ ਨੂੰ ਕਾਫ਼ੀ ਠੰਢੀ ਹਵਾ ਵੀ ਚੱਲ ਰਹੀ ਹੈ, ਜਿਸ ਕਾਰਨ ਪਾਰਾ ਕਾਫ਼ੀ ਹੇਠਾਂ ਆਇਆ ਹੋਇਆ ਹੈ ਅਤੇ ਇਹ ਲੋਕ ਇੱਥੇ ਹੀ ਆਪਣਾ ਗੁਜਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਤਹਿਤ ਹੀ ਇਨ੍ਹਾਂ ਲੋੜਵੰਦਾਂ ਨੂੰ ਇਹ ਗਰਮ ਕੱਪੜਿਆਂ ਦੀ ਵੰਡ ਕੀਤੀ ਗਈ ਹੈ। ਇਨ੍ਹਾਂ ਵਿਅਕਤੀਆਂ ਵੱਲੋਂ ਗਰਮ ਕੱਪੜੇ ਹਾਸਲ ਕਰਕੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਰਤ ਇੰਸਾਂ, ਸ਼ਨੀ ਇੰਸਾਂ, ਵਿਸ਼ਾਲ ਇੰਸਾਂ, ਭਰਤੀ ਇੰਸਾਂ ਅਸ਼ੋਕਾ ਮਸਾਲੇ ਵਾਲੇ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।