ਡੇਰਾ ਸੱਚਾ ਸੌਦਾ ਦੀ ਅਦੁੱਤੀ ਸੋਚ ਦਾ ਪ੍ਰਤੱਖ ਪ੍ਰਮਾਣ ਬਲਾਕ ਲੁਧਿਆਣਾ

Welfare Work
ਲੁਧਿਆਣਾ ਵਿਖੇ ਡੇਰਾ ਸ਼ਰਧਾਲੂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜ਼ਾਂ ਲਈ ਦਾਨ ਕਰਨ ਸਮੇਂ ਪਰਿਵਾਰਕ ਮੈਂਬਰ ਅਤੇ ਸਾਧ-ਸੰਗਤ ਅਤੇ ਇੱਕ ਲੋੜਵੰਦ ਨੂੰ ਮਕਾਨ ਬਣਾ ਕੇ ਦੇਣ ਸਮੇਂ ਸੇਵਾ ਕਾਰਜ਼ਾਂ ’ਚ ਰੁੱਝੀ ਸਾਧ-ਸੰਗਤ ਅਤੇ ਪੰਛੀਆਂ ਲਈ ਪਾਣੀ ਤੇ ਚੋਗਾ ਰੱਖਣ ਲਈ ਲੋਕਾਂ ਨੂੰ ਮਿੱਟੀ ਦੇ ਕਟੋਰੇ ਵੰਡਦੇ ਹੋਏ ਡੇਰਾ ਸ਼ਰਧਾਲੂ।

ਸਾਲ-2023 ਦਾ ਲੇਖਾ-ਜੋਖਾ | Welfare Work

  • ਬਲਾਕ ਦੀ ਸਾਧ-ਸੰਗਤ ਨੇ ਸਾਲ 2023 ’ਚ ਅਣਗਿਣਤ ਲੋਕਾਂ ਦੀ ਮੱਦਦ ਕਰਕੇ ਦਿੱਤਾ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਸਬੂਤ | Welfare Work

ਲੁਧਿਆਣਾ (ਜਸਵੀਰ ਸਿੰਘ ਗਹਿਲ/ਰਘਵੀਰ ਸਿੰਘ)। ਮਾਨਵਤਾ ਭਲਾਈ ਕਾਰਜਾਂ ’ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਦਾ ਕੋਈ ਸਾਨੀ ਨਹੀਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਤੇ ਯੋਗ ਅਗਵਾਈ ’ਚ ਸਾਧ-ਸੰਗਤ ਵੱਲੋਂ 160 ਮਾਨਵਤਾ ਭਲਾਈ ਕਾਰਜਾਂ ਨੂੰ ਨਿਰੰਤਰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਸਮਾਜ ਲਈ ਕਲਿਆਣਕਾਰੀ ਸਾਬਤ ਹੋ ਰਹੇ ਇਨ੍ਹਾਂ ਵੱਖ ਵੱਖ ਭਲਾਈ ਕਾਰਜਾਂ ਦੀ ਲੜੀ ਤਹਿਤ ਬਲਾਕ ਲੁਧਿਆਣਾ ਦੀ ਸਾਧ-ਸੰਗਤ ਨੇ ਸਾਲ 2023 ਵਿੱਚ ਅਣਗਿਣਤ ਲੋਕਾਂ ਦੀ ਵੱਖ-ਵੱਖ ਭਲਾਈ ਕਾਰਜਾਂ ਤਹਿਤ ਮੱਦਦ ਕਰਕੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣੇ। (Welfare Work)

ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ’ਚ ਮੱਦਦ ਕਰਨਾ, ਪੌਦੇ ਲਗਾਉਣਾ, ਰਾਸ਼ਨ ਵੰਡਣਾ ਤੇ ਮਰਨ ਉਪਰੰਤ ਮ੍ਰਿਤਕ ਸਰੀਰ ਅਤੇ ਅੱਖਾਂ ਦਾਨ ਕਰਨਾ ਮੁੱਖ ਤੌਰ ’ਤੇ ਸ਼ਾਮਲ ਹਨ। ਡੇਰਾ ਸ਼ਰਧਾਲੂਆਂ ਦਾ ਉਕਤ ਭਲਾਈ ਕਾਰਜਾਂ ਤੋਂ ਇਲਾਵਾ ਵੱਖ-ਵੱਖ ਹਾਲਤਾਂ ਵਿੱਚ ਜ਼ਰੂਰਤਮੰਦਾਂ ਨੂੰ ਖੂਨ ਅਤੇ ਸੈੱਲ ਦਾਨ ਦੇ ਖੇਤਰ ’ਚ ਵੱਡਮੁੱਲਾ ਯੋਗਦਾਨ ਵੀ ਕਿਸੇ ਤੋਂ ਲੁਕਿਆ- ਛੁਪਿਆ ਨਹੀਂ ਹੈ। ਕਿਉਂਕਿ ਪੰਜਾਬ ਤੇ ਇਸ ਦੇ ਨੇੜਲੇ ਰਾਜਾਂ ’ਚੋਂ ਰੋਜਾਨਾਂ ਹਜ਼ਾਰਾਂ ਲੋਕ ਇਲਾਜ ਲਈ ਲੁਧਿਆਣਾ ਆਉਂਦੇ ਹਨ ਜਿੰਨ੍ਹਾਂ ਨੂੰ ਅਚਾਨਕ ਪਈ ਖੂਨ ਦੀ ਜ਼ਰੂਰਤ ਨੂੰ ਡੇਰਾ ਸ਼ਰਧਾਲੂ ਹੀ ਪੂਰਾ ਕਰਦੇ ਹਨ। ਬਲਾਕ ਜ਼ਿੰਮੇਵਾਰਾਂ ਮੁਤਾਬਕ ਸਾਲ 2023 ਵਿੱਚ ਸਾਧ- ਸੰਗਤ ਵੱਲੋਂ ਡੇਢ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚ ਕਰਕੇ ਅਣਗਿਣਤ ਲੋਕਾਂ ਦੀ ਵੱਖੋ-ਵੱਖ ਤਰੀਕੇ ਮੱਦਦ ਕੀਤੀ ਜਾ ਚੁੱਕੀ ਹੈ। (Welfare Work)

ਦਲਿਤ ਕ੍ਰਾਂਤੀਕਾਰੀ ਹਿਊਮਨ ਰਾਈਟਸ ਵੈੱਲਫੇਅਰ ਸੁਸਾਇਟੀ ਨੇ ਲੋੜਵੰਦਾਂ ਨੂੰ ਸ਼ਾਲ ਭੇਂਟ ਕੀਤੇ

‘ਟ੍ਰਿਊ ਬਲੱਡ ਪੰਪ’ : ਲੁਧਿਆਣਾ ਇੰਨੀ ਦਿਨੀਂ ਸਿਰਫ਼ ਸਨਅੱਤੀ ਸ਼ਹਿਰ ਵਜੋਂ ਹੀ ਨਹੀਂ ਜਾਣਿਆ ਜਾਂਦਾ, ਇਸ ਨੂੰ ਹੁਣ ਖੂਨ ਦੇ ਖੇਤਰ ਵਿੱਚ ਸਭਨਾਂ ਤੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਡੇਰਾ ਸ਼ਰਧਾਲੂ ਖੂਨਦਾਨੀਆਂ ਦਾ ਸ਼ਹਿਰ ਵੀ ਆਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਸਥਾਨਕ ਖੂਨਦਾਨੀ ਸ਼ਰਧਾਲੂ ਕਿਸੇ ਨੂੰ ਪਈ ਖੂਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕੋ ਸੁਨੇਹੇ ’ਤੇ ਝੱਟ ਹਸਪਤਾਲ ਪਹੁੰਚ ਜਾਂਦੇ ਹਨ। ਇਸੇ ਕਰਕੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਨ੍ਹਾਂ ਨੂੰ ‘ਟ੍ਰਿਊ ਬਲੱਡ ਪੰਪ’ ਦੇ ਖਿਤਾਬ ਨਾਲ ਨਿਵਾਜਿਆ ਹੋਇਆ ਹੈ ਜੋ ਦਿਨ-ਰਾਤ ਮਾਨਵਤਾ ਦੀ ਨਿਰਸਵਾਰਥ ਸੇਵਾ ਲਈ ਤਤਪਰ ਰਹਿੰਦੇ ਹਨ। ਜਗਜੀਤ ਸਿੰਘ ਇੰਸਾਂ ਥਰੀਕੇ ਤੇ ਰਣਜੀਤ ਭੰਡਾਰੀ ਇੰਸਾਂ ਮੁਤਾਬਕ ਸਾਲ 2023 ਵਿੱਚ ਕੁੱਲ 456 ਯੂਨਿਟ ਖੂਨ ਦਾਨ ਮਾਨਵਤਾ ਲੇਖੇ ਲਾਇਆ ਗਿਆ ਹੈ।

ਬੇਜ਼ੁਬਾਨਾਂ ਪ੍ਰਤੀ ਵੀ ਲਗਾਅ : ਸਥਾਨਕ ਡੇਰਾ ਸ਼ਰਧਾਲੂਆਂ ’ਚ ਇਨਸਾਨਾਂ ਤੋਂ ਇਲਾਵਾ ਬੇਜ਼ਬਾਨਾਂ ਪ੍ਰਤੀ ਵੀ ਅਥਾਹ ਲਗਾਅ ਹੈ। ਪੇ੍ਰਮ ਇੰਸਾਂ ਨੇ ਦੱਸਿਆ ਕਿ ਸਥਾਨਕ ਸ਼ਰਧਾਲੂਆਂ ਨੇ ਸਾਲ ਭਰ ਵਿੱਚ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਗੰਦੇ ਨਾਲਿਆਂ ਆਦਿ ’ਚ ਫ਼ਸੇ 150 ਦੇ ਕਰੀਬ ਬੇਜੁਬਾਨੇ ਜਾਨਵਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਨਾਲਿਆਂ ਆਦਿ ’ਚੋਂ ਕੱਢਣ ਲਈ ਅਨੇਕਾਂ ਵਾਰ ਉਨ੍ਹਾਂ ਨੂੰ ਕਰੇਨ ਵੀ ਮੰਗਵਾਉਣੀ ਪਈ। ਜਿਸ ’ਤੇ ਪ੍ਰਤੀ ਪਸ਼ੂ ਉਨ੍ਹਾਂ ਨੂੰ 1500 ਰੁਪਏ ਖਰਚ ਆਉਂਦਾ ਹੈ। ਇੰਨਾ ਹੀ ਨਹੀਂ ਜਖ਼ਮੀਆਂ ਦਾ ਇਲਾਜ ਕਰਵਾ ਕੇ ਉਨ੍ਹਾਂ ਲਈ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 180 ਤੋਂ ਵੱਧ ਮਿੱਟੀ ਦੇ ਕਟੋਰੇ ਅਤੇ ਚੋਗਾ ਵੰਡੇ ਜਾਣ ਸਮੇਤ ਹੀ ਹਰ ਦਿਨ ਆਪਣੇ ਘਰ ਦੇ ਵਿਹੜੇ ਜਾਂ ਛੱਤ ’ਤੇ ਪੰਛੀਆਂ ਲਈ ਪੀਣ ਵਾਲਾ ਪਾਣੀ ਤੇ ਚੋਗਾ ਰੱਖਿਆ ਜਾਂਦਾ ਹੈ। (Welfare Work)

ਡੇਰਾ ਸੱਚਾ ਸੌਦਾ ਦੇ ਰਿਹਾ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ

ਹੋਰਨਾਂ ਲਈ ਬਣੇ ਪ੍ਰੇਰਨਾ ਸ੍ਰੋਤ : ਭਲਾਈ ਕਾਰਜਾਂ ਦੇ ਨਾਲ ਹੀ ਡੇਰਾ ਸ਼ਰਧਾਲੂਆਂ ਨੇ ਆਪਣੇ ਈਮਾਨ ਨੂੰ ਵੀ ਜਿੰਦਾ ਰੱਖਿਆ ਹੋਇਆ ਹੈ। ਸਾਲ ਭਰ ’ਚ ਸਥਾਨਕ ਸ਼ਰਧਾਲੂਆਂ ਵੱਲੋਂ ਦਰਜ਼ਨ ਤੋਂ ਵੱਧ ਕੀਮਤੀ ਮੋਬਾਇਲ ਅਤੇ ਹਜ਼ਾਰਾਂ ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਜਿਸ ਕਰਕੇ ਇਹ ਹੋਰਨਾਂ ਲਈ ਵੀ ਪ੍ਰੇਰਣਾ ਸ਼੍ਰੋਤ ਬਣੇ। ਹੌਂਡਾ ਕੰਪਨੀ ਵਿੱਚ ਬਤੌਰ ਹੈੱਡ ਕੈਸ਼ੀਅਰ ਹਨੀ ਇੰਸਾਂ ਨੇ ਮੋਟਰਸਾਇਕਲ ਖ੍ਰੀਦਣ ਆਏ ਵਿਅਕਤੀ ਦੇ ਵੱਧ ਆਏ 50 ਹਜ਼ਾਰ ਰੁਪਏ ਵਾਪਸ ਕੀਤੇ। (Welfare Work)

‘ਅਮਰ ਸੇਵਾ’ ਮੁਹਿੰਮ : ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਸਥਾਨਕ ਬਲਾਕ ਦੀ ਸਾਧ-ਸੰਗਤ ਵੱਲੋਂ ਮਰਨਂੋਉਪਰੰਤ ਮ੍ਰਿਤਕ ਸਰੀਰ ਤੇ ਅੱਖਾਂ ਦਾਨ ਕਰਕੇ ‘ਅਮਰ ਸੇਵਾ’ ਮੁਹਿੰਮ ’ਚ ਵੀ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ। ਸੰਦੀਪ ਇੰਸਾਂ 85 ਮੈਂਬਰ ਨੇ ਦੱਸਿਆ ਕਿ ਉਕਤ ਮੁਹਿੰਮ ਤਹਿਤ ਬਲਾਕ ਲੁਧਿਆਣਾ ’ਚੋਂ ਹੁਣ ਤੱਕ 8 ਮ੍ਰਿਤਕ ਦੇਹਾਂ ਮੈਡੀਕਲ ਖੋਜ ਕਾਰਜਾਂ ਲਈ ਮੈਡੀਕਲ ਖੇਤਰ ਨੂੰ ਦਾਨ ਕੀਤੀਆਂ ਜਾ ਚੁੱਕੀਆਂ ਹਨ। (Welfare Work)

ਨੇਚਰ ਕੰਪੇਨ : ਵਧ ਰਹੀ ਮਸ਼ੀਨਰੀ ਤੇ ਮਨੁੱਖ ਦੀ ਸਵਾਰਥੀ ਸੋਚ ਕਾਰਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਵਿੱਚ ਵੀ ਡੇਰਾ ਸ਼ਰਧਾਲੂਆਂ ਵੱਲੋਂ ਬੇਮਿਸਾਲ ਕਾਰਜ ਕੀਤੇ ਗਏ ਹਨ। ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਸਥਾਨਕ ਬਲਾਕ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੇ ਮੌਕੇ ’ਤੇ 15 ਅਗਸਤ ਨੂੰ 1100 ਤੋਂ ਵੀ ਵੱਧ ਪੌਦੇ ਲਗਾਏ ਗਏ। ਜਿਨ੍ਹਾਂ ਦੀ ਸੰਭਾਲ ਵੀ ਇਨ੍ਹਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। (Welfare Work)

ਭਾਖੜਾ ਨਹਿਰ ’ਚ ਡਿੱਗੀ ਗਾਂ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ

ਨਸ਼ੇ ਛੁਡਵਾਏ : ਪੂਜਨੀਕ ਗੁਰੂ ਜੀ ਅਨੁਸਾਰ ਕਿਸੇ ਦੇ ਬੱਚੇ ਨੂੰ ਨਸ਼ੇ ਜਾਂ ਸਮਾਜਿਕ ਬੁਰਾਈਆਂ ਤੋਂ ਬਚਾ ਦੇਣਾ ਸਭ ਤੋਂ ਵੱਡਾ ਪੁੰਨ ਹੈ। ਇਸ ਲਈ ਸਥਾਨਕ ਸਾਧ-ਸੰਗਤ ਵੱਲੋਂ ਵੱਖ-ਵੱਖ ਨਸ਼ਿਆਂ ਦੇ ਸਮਾਜਿਕ ਬੁਰਾਈਆਂ ’ਚ ਫਸੇ 3282 ਜੀਵਾਂ ਨੂੰ ਨਸ਼ੇ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਪ੍ਰਭੂ- ਪਰਮਾਤਮਾ ਦੀ ਬੰਦਗੀ ’ਚ ਜੋੜਿਆ ਗਿਆ ਹੈ। (Welfare Work)

ਫੂਡ ਬੈਂਕ ਮੁਹਿੰਮ : ਡੇਰਾ ਸ਼ਰਧਾਲੂਆਂ ਵੱਲੋਂ ‘ਫੂਡ ਬੈਂਕ’ ਮੁਹਿੰਮ ਤਹਿਤ ਹਰ ਹਫ਼ਤੇ ਇੱਕ ਦਿਨ ਦਾ ਵਰਤ ਰੱਖਿਆ ਜਾਂਦਾ ਹੈ ਅਤੇ ਬਚੇ ਹੋਏ ਰਾਸ਼ਨ ਨੂੰ ਫੂਡ ਬੈਂਕ ’ਚ ਇਕੱਤਰ ਕਰਕੇ ਅੱਗੇ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਬਲਾਕ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ ਮੁਤਾਬਕ ‘ਫੂਡ ਬੈਂਕ’ ਮੁਹਿੰਮ ਤਹਿਤ ਸਾਲ ਭਰ ਵਿੱਚ ਆਰਥਿਕ ਤੌਰ ’ਤੇ ਕਮਜ਼ੋਰ 42 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ।

‘ਆਸ਼ਿਆਨਾ’ ਮੁਹਿੰਮ : ਆਰਥਿਕ ਤੌਰ ’ਤੇ ਕਮਜ਼ੋਰ ਉਨ੍ਹਾਂ ਲੋਕਾਂ ਲਈ ਸਾਧ-ਸੰਗਤ ਦੇ ਉਪਰਾਲੇ ਕਾਬਿਲ- ਏ – ਤਾਰੀਫ਼ ਹਨ, ਜਿਨ੍ਹਾਂ ਕੋਲ ਸਿਰ ਢੱਕਣ ਲਈ ਛੱਤ ਤੱਕ ਨਹੀਂ ਹੁੰਦੀ। ਸਾਲ 2023 ਵਿੱਚ ਸਥਾਨਕ ਬਲਾਕ ਦੀ ਸਾਧ-ਸੰਗਤ ਨੇ 3 ਪਰਿਵਾਰਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਹਨ, ਜਿਨ੍ਹਾਂ ਦੇ ਘਰ ਕੋਈ ਵੀ ਕਮਾਉਣ ਵਾਲਾ ਜਾਂ ਉਨ੍ਹਾਂ ਦੇ ਘਰ ’ਚ ਆਮਦਨ ਦਾ ਕੋਈ ਜ਼ਰੀਆ ਨਹੀਂ ਸੀ।

ਇਲਾਜ ’ਚ ਮੱਦਦ : ਬਲਾਕ ਲੁਧਿਆਣਾ ਦੀ ਸਾਧ -ਸੰਗਤ ਵੱਲੋਂ ਲੋੜਵੰਦ ਮਰੀਜ਼ਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ। ਇਹ ਉਹ ਪਰਿਵਾਰ ਸਨ, ਜੋ ਆਪਣੇ ਮੈਂਬਰ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਸਨ। ਇਸ ਤਹਿਤ ਸਾਧ-ਸੰਗਤ ਨੇ 5 ਲੋੜਵੰਦਾਂ ਨੂੰ ਉਨ੍ਹਾਂ ਦੇ ਇਲਾਜ ’ਚ ਆਰਥਿੱਕ ਮੱਦਦ ਕੀਤੀ, ਜਿਸ ਨਾਲ ਉਹ ਅੱਜ ਆਪਣੇ ਪਰਿਵਾਰਾਂ ’ਚ ਨਿਰੋਗ ਜੀਵਨ ਬਤੀਤ ਕਰ ਰਹੇ ਹਨ।

‘ਡੇਢ ਕਰੋੜ ਤੋਂ ਵੱਧ ਖਰਚੇ’ : ਜਸਵੀਰ ਇੰਸਾਂ 85 ਮੈਂਬਰ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ਹੇਠ ਬਲਾਕ ਲੁਧਿਆਣਾ ਦੀ ਸਾਧ-ਸੰਗਤ ਨੇ ਵੱਖ-ਵੱਖ ਮਾਨਵਤਾ ਭਲਾਈ ਕਾਰਜਾਂ ’ਤੇ ਇੱਕ ਕਰੋੜ 56 ਲੱਖ 44 ਹਜ਼ਾਰ ਰੁਪਏ ਸਾਲ 2023 ਦੌਰਾਨ ਖ਼ਰਚ ਕੀਤੇ ਹਨ। (Welfare Work)

‘ਸਭ ਤੋਂ ਉੱਤਮ ਕਾਰਜ’ | Welfare Work

ਡਿਪਟੀ ਕਮਿਸ਼ਨਰ ਸ਼ੀਮਤੀ ਸੁਰਭੀ ਮਲਿਕ ਨੇ ਸੰਪਰਕ ਕੀਤੇ ਜਾਣ ’ਤੇ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਖੂਨ ਦਾਨ, ਸਰੀਰਦਾਨ ਤੇ ਮਾਨਵਤਾ ਦੀ ਭਲਾਈ ਕਰਨਾ ਸਭ ਤੋਂ ਉੱਤਮ ਕਾਰਜ ਹੈ। ਉਨ੍ਹਾਂ ਹੋਰਨਾਂ ਨੂੰ ਵੀ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਨਾਲ ਮਾਨਵਤਾ ਦੀ ਸੇਵਾ ’ਚ ਅੱਗੇ ਆਉਣ ਦੀ ਅਪੀਲ ਕੀਤੀ। (Welfare Work)

Welfare Work
ਵੱਖ-ਵੱਖ ਥਾਵਾਂ ’ਤੇ ਗੰਦੇ ਨਾਲਿਆਂ ਆਦਿ ’ਚ ਫਸੇ ਬੇਸਹਾਰਾ ਪਸ਼ੂਆਂ ਨੂੰ ਬਾਹਰ ਕੱਢਣ ਤੇ ਉਨ੍ਹਾਂ ਨੂੰ ਚਾਰਾ ਖੁਆਉਣ ਸਮੇਂ ਡੇਰਾ ਸ਼ਰਧਾਲੂ।
Welfare Work
ਮੋਟਰਸਾਇਕਲ ਖਰੀਦਣ ਆਏ ਵਿਅਕਤੀ ਨੂੰ 50 ਹਜ਼ਾਰ ਰੁਪਏ ਵਾਪਸ ਕਰਨ ਸਮੇਂ ਹਨੀ ਇੰਸਾਂ ਲੁਧਿਆਣਾ (ਸੱਜੇ)।