ਸ਼ਰੀਰਦਾਨੀ ਪ੍ਰੇਮੀ ਵਿਨੋਦ ਕੁਮਾਰ ਇੰਸਾਂ ਨੂੰ ਸਮਰਪਿਤ ਹੋਈ ਬਲਾਕ ਪੱਧਰੀ ਨਾਮਚਰਚਾ

ਸ਼ਰੀਰਦਾਨੀ ਪ੍ਰੇਮੀ ਵਿਨੋਦ ਕੁਮਾਰ ਇੰਸਾਂ ਨੂੰ ਸਮਰਪਿਤ ਹੋਈ ਬਲਾਕ ਪੱਧਰੀ ਨਾਮਚਰਚਾ

ਲੁਧਿਆਣਾ,(ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਬਲਾਕ ਲੁਧਿਆਣਾ ਦੀ ਬਲਾਕ ਪੱਧਰੀ ਨਾਮਚਰਚਾ ‘ਚੋਂ ਕਿ ਅੱਜ ਫਿਰੋਜਪੁਰ ਰੋਡ ‘ਤੇ ਸਥਿੱਤ ਨਾਮਚਰਚਾ ਘਰ ਗਹੋਰ ਵਿੱਖੇ ਹੋਈ। ਜਿਸ ਦੀ ਸ਼ੁਰੂਆਤ ਬਲਾਕ ਭੰਗੀਦਾਸ ਵੱਲੋਂ ਸਵੇਰੇ 9 ਵਜੇ ਪਵਿੱਤਰ ਨਾਰਾ ਲਗਾ ਕੇ ਕੀਤੀ ਗਈ। ਨਾਮਚਰਚਾ ਵਿੱਚ ਸਾਰੀ ਸਾਧ-ਸੰਗਤ ਨੇ ਸਰਕਾਰਾਂ ਦੁਆਰੇ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਮਾਸਕ ਲਗਾ ਕੇ ਰੱਖਿਆ ਅਤੇ ਸੋਸ਼ਲ ਡਿਸਟੈਨਸਿੰਗ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਗਿਆ।

ਜਿੰਮੇਵਾਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਨਾਮਚਰਚਾ ਸ਼ਰੀਰਦਾਨੀ ਪ੍ਰੇਮੀ ਵਿਨੋਦ ਇੰਸਾਂ ਜੋ ਕਿ ਪਿਛਲੇ ਦਿਨੀ ਇਸ ਸੰਸਾਰ ਨੂੰ ਛੱਡ ਕੇ ਮਾਲਕ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ। ਉਨ੍ਹਾਂ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਨਾਮਚਰਚਾ ਰੱਖੀ ਗਈ। ਇਸ ਦੌਰਾਨ 45ਮੈਂਬਰ ਜਸਵੀਰ ਇੰਸਾਂ, 45ਮੈਂਬਰ ਯੂਥ ਸੰਦੀਪ ਇੰਸਾਂ, 45ਮੈਂਬਰ ਯੂਥ ਭੈਣ ਕ੍ਰਿਸ਼ਨਾ ਇੰਸਾਂ, 25ਮੈਂਬਰ ਸ਼ੰਟਾ ਇੰਸਾਂ, ਦੇਸਰਾਜ ਇੰਸਾਂ, ਐਸ.ਪੀ ਬੰਗੜ, 15ਮੈਂਬਰ ਕੁਲਦੀਪ ਇੰਸਾਂ, ਹਰਮੇਸ਼ ਲਾਲ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੋਨੂੰ ਇੰਸਾਂ, ਸਮੇਤ ਭੰਗੀਦਾਸ ਸਤਿਆਦੇਵ ਇੰਸਾਂ, ਚੇਤਰਾਮ ਇੰਸਾਂ, ਨਾਲ ਹੋਰ ਹਾਜਰ ਸਨ। ਨਾਮਚਰਚਾ ਦੇ ਆਖਿਰ ‘ਚ 15ਮੈਂਬਰ ਕੁਲਦੀਪ ਨੇ ਕਿਹਾ ਕਿ ਡੇਂਗੂ ਦੇ ਵੱਧਦੇ ਹੋਏ ਕਹਿਰ ਨੇ ਦੱਖਦੇ ਹੋਏ ਸਾਧ-ਸੰਗਤ ਵੱਧ ਤੋਂ ਵੱਧ ਖੂਨਦਾਨ ਅਤੇ ਸੈਲ ਦਾਨ ਕਰੇ ਤਾਂ ਜੋ ਮਰੀਜ਼ਾ ਦੀ ਜਾਨ ਬਚਾਈ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.