ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਧੂਮ-ਧਾਮ ਨਾਲ ਹੋਈ

Naamcharcha

ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨਾਂ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨ ਅਤੇ ਇਕਾਗਰਚਿੱਤ ਹੋ ਕੇ ਸੁਣਿਆ (Naamcharcha)

(ਮਨੋਜ) ਮਲੋਟ| ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ (Naamcharcha) ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਧੂਮ-ਧਾਮ ਨਾਲ ਹੋਈ। ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਈ ਨਾਮ-ਚਰਚਾ ‘ਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਹਿੱਸਾ ਲਿਆ ਅਤੇ ਗੁਰੂ ਜੱਸ ਸਰਵਣ ਕੀਤਾ। ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕੀਵਰਾਜ ਵੀਰਾਂ ਨੇ ਸ਼ਬਣ ਬਾਣੀ ਸੁਣਾਈ ਅਤੇ ਅੰਤ ਵਿੱਚ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਵੀ ਸਾਧ-ਸੰਗਤ ਨੂੰ ਸੁਣਾਏ ਗਏ ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨ ਅਤੇ ਬਹੁਤ ਹੀ ਇਕਾਗਰਚਿੱਤ ਹੋ ਕੇ ਸੁਣਿਆ।

Naamcharcha

ਇਹ ਵੀ ਪੜ੍ਹੋ : ਰਾਹਤ ਕਾਰਜ : ਲੱਕ-ਲੱਕ ਪਾਣੀ ’ਚੋਂ ਲੰਘ ਕੇ ਭੁੱਖਿਆਂ ਲਈ ਲੰਗਰ ਤੇ ਪਸ਼ੂਆਂ ਲਈ ਚਾਰਾ ਲੈ ਪੁੱਜੇ ਸੇਵਾਦਾਰ

ਇਸ ਤੋਂ ਪਹਿਲਾਂ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ‘ਚ ਵਿਸਥਾਰ ਕਾਰਜ ਦੀ ਸੇਵਾ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਚੱਲ ਰਹੀ ਹੈ, ਵੱਧ ਤੋਂ ਵੱਧ ਸਾਧ-ਸੰਗਤ ਪੁੱਜ ਕੇ ਇਸ ਸੇਵਾ ਵਿੱਚ ਆਪਣਾ ਹਿੱਸਾ ਪਾ ਰਹੀ ਹੈ ਅਤੇ ਹੋਰ ਵੀ ਸਾਧ-ਸੰਗਤ ਨੂੰ ਅਪੀਲ ਹੈ ਕਿ ਜੋ ਸੇਵਾ ਕਰਨਾ ਚਾਹੁੰਦਾ ਹੈ ਉਹ ਵੀ ਜ਼ਰੂਰ ਪਹੁੰਚ ਕੇ ਇਸ ਸੇਵਾ ਵਿੱਚ ਆਪਣਾ ਹਿੱਸਾ ਜ਼ਰੂਰ ਪਾਵੇ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਰੋਜ਼ਾਨਾ ਸਵੇਰੇ ਸਾਂਝਰੇ ਸਬਜ਼ੀ ਤੋੜ੍ਹਣ ਦੀ ਸੇਵਾ ਵੀ ਚੱਲ ਰਹੀ ਹੈ । ਉਸ ਵਿੱਚ ਵੀ ਸੇਵਾਦਾਰ ਜ਼ਰੂਰ ਪਹੁੰਚ ਕੇ ਸੇਵਾ ਵਿੱਚ ਹਿੱਸਾ ਪਾਉਣ ਜੀ। (Naamcharcha)

ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ‘ਚ ਚੱਲ ਰਹੇ ਵਿਸਥਾਰ ਕਾਰਜ ‘ਚ ਵੱਧ ਤੋਂ ਵੱਧ ਸਾਧ-ਸੰਗਤ ਨੂੰ ਪਹੁੰਚ ਕੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ‘ਚ ਵਿਸਥਾਰ ਕਾਰਜ ਚੱਲ ਰਿਹਾ ਹੈ ਅਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਫਰਸ਼ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਵਿੱਚ ਸਾਧ-ਸੰਗਤ ਵਧ ਚੜ੍ਹ ਕੇ ਸੇਵਾ ਕਰ ਰਹੀ ਹੈ । ਇਸ ਮੌਕੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ!, 85 ਮੈਂਬਰ ਪੰਜਾਬ ਕੁਲਭੂਸ਼ਣ ਇੰਸਾਂ ਅਤੇ 85 ਮੈਂਬਰ ਪੰਜਾਬ ਭੈਣ ਅਮਰਜੀਤ ਕੌਰ ਇੰਸਾਂ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਦੇ ਜੋਨਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀਆਂ ਦੇ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ