ਪੂਜਨੀਕ ਗੁਰੂ ਜੀ ਤੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਬਲਾਕ ਬਠਿੰਡਾ ਨੇ ਨਾਮ ਚਰਚਾ ਘਰਾਂ ’ਚ ਲਹਿਰਾਇਆ ਤਿਰੰਗਾ

ਅਜ਼ਾਦੀ ਦਾ ਅੰਮ੍ਰਿਤਮਈ ਮਹਾਂਉਤਸਵ ਅਤੇ ਹਰ ਘਰ ਤਿਰੰਗਾ ਤਹਿਤ ਨਾਮ ਚਰਚਾ ਘਰਾਂ ’ਚ ਲਹਿਰਾਇਆ ਤਿਰੰਗਾ (Har Ghar Tiranga)

  • ਜੀਏਂਗੇ ਮਰੇਂਗੇ ਮਰ ਮਿਟੇਂਗੇ ਦੇਸ਼ ਕੇ ਲੀਏ ਗੀਤ ’ਤੇ ਖੁਸ਼ੀ ’ਚ ਸਾਧ ਸੰਗਤ ਨੇ ਲਹਿਰਾਏ ਤਿਰੰਗੇ

(ਸੁਖਨਾਮ) ਬਠਿੰਡਾ। ਗੁਰੂ ਪੂਰਨਿਮਾ ਦੇ ਪਵਿੱਤਰ ਦਿਹਾੜੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਨੁਮਾਈ ਹੇਠ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਅੱਜ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਨਾਮ ਚਰਚਾ ਘਰ ਮਲੋਟ ਰੋਡ ਅਤੇ ਨਾਮ ਚਰਚਾ ਘਰ ਡੱਬਵਾਲੀ ਰੋਡ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਸਜੇ ਸੇਵਾਦਾਰਾਂ ਵੱਲੋਂ ਤਿਰੰਗਾ ਲਹਿਰਾਉਣ ਉਪਰੰਤ ਸਲਟੂ ਕੀਤਾ ਗਿਆ। (Har Ghar Tiranga)

ਸਾਧ ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਫਿਲਮ ‘ਐਮਐਸਜੀ ਦਾ ਮੈਸੰਜਰ’ ’ਚ ਗਾਏ ਸੌਂਗ ਜੀਏਂਗੇ ਮਰੇਂਗੇ ਮਰ ਮਿਟੇਂਗੇ ਦੇਸ਼ ਕੇ ਲੀਏ ’ਤੇ ਤਿਰੰਗਾ ਲਹਿਰਾ ਕੇ ਖੁਸ਼ੀ ਮਨਾਈ। ਇਸ ਮੌਕੇ ਜਾਣਕਾਰੀ ਦਿੰਦਿਆਂ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜਾਂ ਦੀ ਕੜੀ ਅੱਗੇ ਤੋਰਦਿਆਂ ਹਰ ਸਤਿਸੰਗੀ ਨੂੰ ਆਪਣੇ ਘਰ ਤਿਰੰਗਾ ਲਗਾਉਣ ਲਈ ਕਿਹਾ ਹੈ ਜਿਸ ’ਤੇ ਅਮਲ ਕਮਾਉਂਦਿਆਂ ਅੱਜ ਸਾਧ-ਸੰਗਤ ਵੱਲੋਂ ਦੋਨੋਂ ਨਾਮ ਚਰਚਾ ਘਰਾਂ ਵਿਚ ਤਿਰੰਗਾ ਲਹਿਰਾਇਆ ਗਿਆ ਹੈ।

ਬਠਿੰਡਾ : ਨਾਮ ਚਰਚਾ ਘਰ ਮਲੋਟ ਰੋਡ ਵਿਖੇ ਤਿਰੰਗਾ ਲਹਿਰਾ ਕੇ ਸਲੂਟ ਕਰਦੇ ਹੋਏ ਸੇਵਾਦਾਰ। ਤਸਵੀਰ : ਸੁਖਨਾਮ

ਉਨਾਂ ਕਿਹਾ ਕਿ ਦੇਸ਼ ਅਜਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ ਅਤੇ ਸਰਕਾਰ ਵੱਲੋਂ ਅਜਾਦੀ ਦਾ ਅੰਮ੍ਰਿਤ ਮਹਾਂਉਸਤਵ ਮੁੰਹਿਮ ਤਹਿਤ ਵੀ ਹਰ ਘਰ ਤਿਰੰਗਾ ਮੁਹਿੰਮ ਚਲਾਈ ਗਈ ਹੈ ਇਹ ਜੋ ਨਾਮ ਚਰਚਾ ਘਰ ਹਨ ਸਾਧ ਸੰਗਤ ਦੇ ਸੱਚੇ ਅਤੇ ਅਸਲੀ ਘਰ ਹਨ। ਇਸ ਲਈ ਸਾਧ ਸੰਗਤ ਨੇ ਇੱਥੇ ਤਿਰੰਗਾ ਲਹਿਰਾਇਆ ਹੈ ਸਤਿਸੰਗੀ ਆਪਣੇ ਘਰ ਅੰਦਰ ਅਤੇ ਛੱਤਾਂ ਤੇ ਉੱਚੀਆਂ ਥਾਵਾਂ ਤੇ ਤਿਰੰਗਾ ਲਗਾ ਕੇ ਦੇਸ਼ ਦੀ ਅਜ਼ਾਦੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰ ਰਹੇ ਹਨ ਜਿੰਨਾਂ ਦੀ ਬਦੌਲਤ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਅਜ਼ਾਦੀ ਮਿਲੀ ਅਤੇ ਅਸੀਂ ਅਜ਼ਾਦ ਫਿਜ਼ਾ ’ਚ ਸਾਹ ਲੈ ਰਹੇ ਹਾਂ ਇਸ ਮੌਕੇ 45 ਮੈਂਬਰ ਪੰਜਾਬ ਭੈਣ ਊਸ਼ਾ ਇੰਸਾਂ, ਮੀਨੂੰ ਇੰਸਾਂ, ਮਾਧਵੀ ਇੰਸਾਂ ਅਤੇ ਵਿਨੋਦ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ