ਟ੍ਰੇਨਾਂ ਵੀ ਹੋਈਆਂ ਹਨ ਪ੍ਰਭਾਵਿਤ | IMD Weather Update
ਨਵੀਂ ਦਿੱਲੀ (ਏਜੰਸੀ)। IMD Weather Update: ਬਰਫਬਾਰੀ, ਗੜੇਮਾਰੀ ਤੇ ਮੀਂਹ ਨੇ ਪੂਰਾ ਦੇਸ਼ ਅਧਰੰਗ ਕਰ ਦਿੱਤਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ’ਚ ਸਾਲ ਦੀ ਸਭ ਤੋਂ ਭਾਰੀ ਬਰਫਬਾਰੀ ਹੋਈ ਹੈ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ 8 ਇੰਚ, ਗੰਦਰਬਲ ’ਚ 7 ਇੰਚ, ਸੋਨਮਰਗ ’ਚ 8 ਇੰਚ ਬਰਫਬਾਰੀ ਹੋਈ ਹੈ। ਜਦਕਿ ਪਹਿਲਗਾਮ ’ਚ 18 ਇੰਚ ਬਰਫ ਪਈ ਹੈ। ਸ੍ਰੀਨਗਰ-ਜੰਮੂ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇੱਥੇ 1200 ਤੋਂ ਜ਼ਿਆਦਾ ਵਾਹਨ ਫਸੇ ਹੋਏ ਹਨ। ਖਰਾਬ ਮੌਸਮ ਕਾਰਨ ਸ਼੍ਰੀਨਗਰ ਹਵਾਈ ਅੱਡਾ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ। ਰੇਲਵੇ ਆਵਾਜਾਈ ’ਚ ਵੀ ਵਿਘਨ ਪਿਆ ਹੈ।
ਇਹ ਖਬਰ ਵੀ ਪੜ੍ਹੋ : South Korea Plane Crash: ਸਵੇਰੇ-ਸਵੇਰੇ ਦੱਖਣੀ ਕੋਰੀਆ ’ਚ ਵੱਡਾ ਜ਼ਹਾਜ਼ ਹਾਦਸਾ, 85 ਦੀ ਮੌਤ
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ’ਚ ਸ਼ਨਿੱਚਰਵਾਰ ਰਾਤ ਨੂੰ ਬਰਫੀਲੀ ਤੂਫਾਨ ਆਇਆ। ਰੋਹਤਾਂਗ ਦੇ ਉੱਤਰੀ ਤੇ ਦੱਖਣੀ ਧਰੁਵ ’ਤੇ 24 ਘੰਟਿਆਂ ’ਚ 3 ਫੁੱਟ ਤੋਂ ਜ਼ਿਆਦਾ ਬਰਫ ਜਮ੍ਹਾਂ ਹੋ ਗਈ ਹੈ। ਅਟਲ ਸੁਰੰਗ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਦੂਜੇ ਪਾਸੇ ਰਾਜਸਥਾਨ-ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ’ਚ ਮੀਂਹ ਪਿਆ। ਦਿੱਲੀ ’ਚ ਸ਼ਨਿੱਚਰਵਾਰ ਸਵੇਰ ਤੱਕ ਇੱਕ ਦਿਨ ’ਚ 41.2 ਮਿਲੀਮੀਟਰ ਬਾਰਿਸ਼ ਹੋਈ। ਇਹ 101 ਸਾਲਾਂ ’ਚ ਦਸੰਬਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਸ਼ ਹੈ। ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਤੇ ਗੜੇ ਪਏ। ਭੋਪਾਲ ’ਚ ਸ਼ਨਿੱਚਰਵਾਰ ਨੂੰ 17 ਮਿਲੀਮੀਟਰ (ਪੰਜ ਇੰਚ) ਬਾਰਿਸ਼ ਨੇ ਨਵਾਂ ਰਿਕਾਰਡ ਬਣਾਇਆ। ਇਹ 5 ਸਾਲਾਂ ਬਾਅਦ ਦਸੰਬਰ ’ਚ ਇੱਕ ਦਿਨ ’ਚ ਸਭ ਤੋਂ ਜ਼ਿਆਦਾ ਮੀਂਹ ਹੈ। IMD Weather Update
ਅਗਲੇ 3 ਦਿਨਾਂ ’ਚ ਕਿਵੇਂ ਰਹੇਗਾ ਮੌਸਮ? | IMD Weather Update
- 30 ਦਸੰਬਰ : ਕਿਤੇ ਵੀ ਮੀਂਹ ਦੀ ਕੋਈ ਚੇਤਾਵਨੀ ਨਹੀਂ
- ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
- ਹਿਮਾਚਲ ਪ੍ਰਦੇਸ਼ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਠੰਢ ਵਧਣ ਦੀ ਸੰਭਾਵਨਾ ਹੈ।
- ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਕੁਝ ਹਿੱਸਿਆਂ ’ਚ ਠੰਢ ਜ਼ਿਆਦਾ ਪਵੇਗੀ।
- ਝਾਰਖੰਡ, ਬਿਹਾਰ, ਛੱਤੀਸਗੜ੍ਹ ’ਚ ਮੀਂਹ ਦੀ ਸੰਭਾਵਨਾ ਹੈ।