ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਸੂਬੇ ਪੰਜਾਬ ਬਲੈਕ ਸਟੋਨ ਇਮੀ...

    ਬਲੈਕ ਸਟੋਨ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ‘ਚ ਸੈਮੀਨਾਰ ਹੋਇਆ

    Blackstone,Seminar, Immigration ILETS Center

    ਕੈਨੇਡਾ ਤੋਂ ਵਿਸ਼ੇਸ਼ ਡੈਲੀਗੇਟ ਹੋਏ ਸੈਮੀਨਾਰ ‘ਚ ਸ਼ਾਮਲ, ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

    ਨਰੇਸ਼ ਕੁਮਾਰ/ਸੰਗਰੂਰ। ਬਲੈਕ ਸਟੋਨ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਸੰਗਰੂਰ ਵਿਖੇ ‘ਕੈਨੇਡਾ ‘ਚ ਪੜ੍ਹਾਈ ਅਤੇ ਰਹਿਣ ਤੇ ਕੰਮ-ਕਾਰ’ ਦੇ ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕੈਨੇਡਾ ਦੇ ਲੰਗਾਰਾ ਕਾਲਜ ਤੋਂ ਐਸ਼ਲੇ ਮੇਗਾਨ, ਫੈਦਰ ਵੈਲੀ ਕਾਲਜ ਦੇ ਮੁਖੀ ਤੋਂ ਇਲਾਵਾ ਹੋਰ ਵੀ ਡੈਲੀਗੇਟ ਸ਼ਾਮਲ ਸਨ। ਇਨ੍ਹਾਂ ਡੈਲੀਗੇਟਾਂ ਦਾ ਡਾ. ਸੁਵਰੀਤ ਕੌਰ ਜਵੰਧਾ ਐਮ. ਡੀ. ਅਤੇ ਮੈਡਮ ਹਰਵਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ ਗਿਆ। ਐਸ਼ਲੇ ਮੇਗਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਜਾਣਾ ਹੁਣ ਕੋਈ ਔਖਾ ਨਹੀਂ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀ ਉੱਧਰ ਕਿਹੜੇ-ਕਿਹੜੇ ਕੋਰਸ ਕਰ ਸਕਦੇ ਹਨ।

    ਜਿਨ੍ਹਾਂ ਨਾਲ ਉਨ੍ਹਾਂ ਦਾ ਭਵਿੱਖ ਵਧੀਆ ਹੋ ਸਕੇ। ਉਨ੍ਹਾਂ ਸਪਾਊਜ਼ ਕੇਸਾਂ (ਵਿਆਹੁਤਾ ਜੋੜੇ) ਬਾਰੇ ਵੀ ਡੂੰਘਾਈ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਲੈਕ ਸਟੋਨ ਬਹੁਤ ਹੀ ਮਿਆਰੀ ਸੰਸਥਾ ਹੈ ਜਿਸਨੇ ਕੈਨੇਡਾ ਦੀ ਯੂਨੀਵਰਸਿਟੀ ਨਾਲ ਸਮਝੌਤਾ (ਐਮਓਯੂ) ਕੀਤਾ ਹੋਇਆ ਹੈ, ਜੋ ਕਿ ਸਹੀ ਜਾਣਕਾਰੀ ਦੇ ਰਿਹਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ: ਸੁਵਰੀਤ ਕੌਰ ਜਵੰਧਾ ਐਮ. ਡੀ. ਨੇ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਨਾਲ ਵਿਦਿਆਰਥੀਆਂ ਨੂੰ ਕੈਨੇਡਾ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਹਾਸਲ ਹੋਈ ਹੈ ।

    ਜਿਹੜੀ ਕਿ ਉਨ੍ਹਾਂ  ਲਈ ਭਵਿੱਖ ਵਿੱਚ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਬਲੈਕ ਸਟੋਨ ਆਪਣੇ ਵਿਦਿਆਰਥੀਆਂ ਨੂੰ ਕੈਨੇਡਾ ਬਾਰੇ ਸਹੀ ਤੇ ਪਰਿਪੱਕ ਜਾਣਕਾਰੀ ਦੇ ਰਿਹਾ ਹੈ ਤਾਂ ਜੋ ਉਹ ਕਿਸੇ ਦੇ ਝਾਂਸੇ ਵਿੱਚ ਨਾ ਕੇ ਆਪਣੇ ਤੌਰ ‘ਤੇ ਸਹੀ ਫੈਸਲਾ ਲੈ ਸਕਣ। ਇਸ ਮੌਕੇ ਸਟਾਫ਼ ਕੋਆਰਡੀਨੇਟਰ ਮੈਡਮ ਰਾਜਵੀਰ ਕੌਰ, ਵੀਜ਼ਾ ਮਾਹਿਰ ਮਨਦੀਪ ਸਿੰਘ, ਸਹਿਜ਼, ਜਗਦੀਪ ਸਿੰਘ ਅਤੇ ਸੰਦੀਪ ਕੌਰ ਤੋਂ ਇਲਾਵਾ ਵੀਜ਼ਾ ਕੌਂਸਲਰਜ਼ ਮਾਨਸੀ ਸ਼ਰਮਾ ਅਤੇ ਰਿਸ਼ੂ ਸਿੰਗਲਾ ਵੀ ਮੌਜ਼ੂਦ ਸਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here