Punjab BJP: ਭਾਜਪਾ ਵਰਕਰਾਂ ਨੇ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ

BJP Punjab
ਤਲਵੰਡੀ ਭਾਈ: ਤਲਵੰਡੀ ਭਾਈ ਦੇ ਭਾਜਪਾ ਵਰਕਰਾ ਵੱਲੋ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਝੰਡਾ ਲਹਿਰਾ ਕੇ ਮਨਾਉਂਦੇ ਹੋਇਆ ਦਾ ਦ੍ਰਿਸ਼।

Punjab BJP: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਦੇ ਦਿਸ਼ਾ-ਨਿਰਦੇਸ਼ਾਂ ਤੇ ਸ਼ਕਤੀ ਕੇਂਦਰ ਇੰਚਾਰਜ ਵਿਜੇ ਕੁਮਾਰ ਕਾਇਤ ਜ਼ਿਲ੍ਹਾ ਉਪ ਪ੍ਰਧਾਨ ਅਤੇ ਮੰਡਲ ਪ੍ਰਧਾਨ ਸ਼ਾਮ ਸੁੰਦਰਬਾਂਸਲ ਦੀ ਹਾਜ਼ਰੀ ਵਿੱਚ ਬੂਥ ਇੰਚਾਰਜ ਲਵਕੇਸ਼ ਪਵਾਰ ਦੀ ਦੁਕਾਨ ’ਤੇ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਪਾਰਟੀ ਵਰਕਰਾਂ ਨੇ ਪਾਰਟੀ ਦਾ ਝੰਡਾ ਲਹਿਰਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਲੱਡੂਆ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਇਹ ਵੀ ਪੜ੍ਹੋ: Faridkot News: ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 4 ਮੈਬਰ ਕਾਬੂ

ਇਸ ਮੌਕੇ ਲੀਡਰਾ ਨੇ ਸਾਰੇ ਵਰਕਰਾਂ ਨੂੰ ਲੋਕਾਂ ਦੇ ਘਰ-ਘਰ ਜਾ ਕੇ ਪਾਰਟੀ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਦੀਪ ਸਿੰਘ, ਰਵੀ ਬਜਾਜ, ਸੰਜੀਵ ਗਖੜ,ਚਮਨ ਲਾਲ ਪਵਾਰ ,ਸੁਨੀਲ ਕੁਮਾਰ ਕਾਇਤ, ਮਨੀ ਗਰਗ, ਸੰਜੇ ਮੇਹਰ, ਪ੍ਰਵੀਨ ਕੁਮਾਰ, ਗੁਰਬਚਨ ਸਿੰਘ,ਪਵਨ ਗੋਇਲ, ਸਤਨਾਮ ਸਿੰਘ ਬਿੱਲੂ, ਸੁਸ਼ੀਲ ਕੁਮਾਰ, ਕਾਲਾ ਕਾਇਤ, ਨੀਲੂ ਕਾਇਤ, ਤੇਜ ਪਾਲ, ਰੌਸ਼ਨ ਬਜਾਜ, ਬਨਾਰਸੀ ਦਾਸ, ਤੋਤਾ ਰਾਮ, ਰਿੰਕੂ ਗੋਇਲ ਆਦਿ ਮੌਜੂਦ ਸਨ । Punjab BJP