ਮਾਰਚ ‘ਚ ਹੋਵੇਗੀ ਭਾਜਪਾ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ

National

ਹਾਲਾਂਕਿ, ਅਜੇ ਬੈਠਕ ਦੀ ਤਾਰੀਖ਼ ਤੇ ਸਥਾਨ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ

ਨਵੀਂ ਦਿੱਲੀ (ਏਜੰਸੀ)। ਭਾਜਪਾ ਦੀ ਰਾਸ਼ਟਰੀ ਪਰਿਸ਼ਦ National BJP ਦੀ ਬੈਠਕ ਮਾਰਚ ‘ਚ ਹੋ ਸਕਦੀ ਹੈ। ਉਮੀਦ ਹੈ ਕਿ ਦਿੱਲੀ ‘ਚ ਹੋਣ ਵਾਲੀ ਬੈਠਕ ‘ਚ 10 ਹਜ਼ਾਰ ਤੋਂ ਜ਼ਿਆਦਾ ਪਾਰਟੀ ਆਗੂ ਅਤੇ ਵਰਕਰ ਹਿੱਸਾ ਲੈਣਗੇ। ਹਾਲਾਂਕਿ ਅਜੇ ਬੈਠਕ ਦੀ ਤਾਰੀਖ ਤੇ ਸਥਾਨ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ, ਪਰ ਉਮੀਦ ਹੈ ਕਿ ਇਸ ਇਹ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਕੀਤੀ ਜਾਵੇਗੀ।

ਪਿਛਨੇ ਸਾਲ ਬੈਠਕ ਰਾਮਲੀਲਾ ਮੈਦਾਨ ‘ਚ ਕੀਤੀ ਗਈ ਸੀ। ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ਸਾਲ ‘ਚ ਇੱਕ ਵਾਰ ਕੀਤੀ ਜਾਂਦੀ ਹੈ। ਪਾਰਟੀ ਦੇ ਸੀਨੀਅਰ ਨੇਤਾ ਦੱਸਦੇ ਹਨ ਕਿ ਬੈਠਕ ‘ਚ ਜੇ ਪੀ ਨੱਢਾ ਦੇ ਰਾਸ਼ਟਰੀ ਪ੍ਰਧਾਨ ਚੁਣੇ ਜਾਣ ਲਈ ਵਿਚਾਰ ਚਰਚਾ ਹੋਵੇਗੀ। ਇਸ ਦੇ ਨਾਲ ਹੀ ਨੱਢਾ ਵੀ ਆਪਣੀ ਕਾਰਜਕਾਰਣੀ ਨੂੰ ਅੰਤਿਮ ਰੂਪ ਦੇ ਸਕਦੇ ਹਨ। ਪਾਰਟੀ ਦੇ ਇੱਕ ਨੇਤਾ ਦਾ ਕਹਿਣਾ ਹੈ ਕਿ ਇਹ ਬੈਠਕ ਹੋਲੀ ਤੋਂ ਪਹਿਲਾਂ ਹੋਵੇਗੀ ਤਾਂ ਇੱਕ ਹੋਰ ਦਾ ਕਹਿਣਾ ਹੈ ਕਿ ਇਹ ਬੈਠਕ 20 ਮਾਰਚ ਨੂੰ ਹੋ ਸਕਦੀ ਹੈ। ਪਿਛਲੇ ਸਾਲ ਰਾਸ਼ਟਰੀ ਪਰਿਸ਼ਦ ਦੀ ਬੈਠਕ 11-12 ਜਨਵਰੀ ਨੂੰ ਹੋਈ ਸੀ। ਹਿਸ ਸਾਲ ਪਰਿਸ਼ਦ ਦੀ ਬੈਠਕ ਦਿੱਲੀ ਵਿਧਾਨ ਸਭਾ ਚੋਣਾਂ ਦੇ ਕਾਰਨ ਹੁਣ ਤੱਕ ਨਹੀਂ ਹੋ ਸਕੀ ਹੈ।

ਬੰਗਾਲ ਨੂੰ ਲੈ ਕੇ ਭਾਜਪਾ ਦਾ ਮੰਥਨ ਸ਼ੁਰੂ

  • ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਭਾਵੇਂ 2021 ਦੇ ਮੱਧ ‘ਚ ਹਨ।
  • ਪਰ ਭਾਜਪਾ ਹੁਣ ਤੋਂ ਉਸ ਦੀ ਤਿਆਰੀ ‘ਚ ਜੁਟ ਗਈ ਹੈ।
  • ਦਿੱਲੀ ਵਿਧਾਨ ਸਭਾ ਹਾਰ ਤੋਂ ਬਾਅਦ ਇਸ ਦੀ ਬੰਗਲਾਲ ਇਕਾਈ ਦੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ‘ਚ ਰਣਨੀਤੀ ‘ਤੇ ਵੰਡੀ ਹੈ।
  • ਉਨ੍ਹਾਂ ‘ਚ ਇਹ ਵੰਡ ਇਸ ਲਈ ਹੈ ਕਿ ਸੀਏਏ ਤੇ ਐੱਨਆਰਸੀ ‘ਤੇ ਪਾਰਟੀ ਦੀ ਹਮਲਾਵਰ ਰਣਨੀਤੀ ਨੂੰ ਅੱਗੇ ਵਧਾਇਆ ਜਾਵੇਗਾ।
  • ਭਾਜਪਾ ਦੇ ਰਾਜ ਸਭਾ ਮੈਂਬਰ ਸਵਪਨ ਦਾਸ ਗੁਪਤਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਪਹਿਲਾਂ ਹੋਣਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।