ਰਾਜਪੁਰਾ ਵਿਖੇ ਕੋਠੀ ਚ ਤਾੜੇ ਭਾਜਪਾ ਆਗੂ ਤੜਕੇ ਚਾਰ ਵਜੇ ਪੁਲੀਸ ਨੇ ਬਾਹਰ ਕੱਢੇ

ਬਾਹਰ ਕੱਢਣ ਮੌਕੇ ਭਾਜਪਾ ਆਗੂਆਂ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ

ਪਟਿਆਲਾ (ਖੁਸ਼ਵੀਰ ਸਿੰਘ ਤੂਰ)| ਰਾਜਪੁਰਾ ਵਿਖੇ ਇੱਕ ਕੋਠੀ ਵਿੱਚ ਤਾੜੇ ਭਾਜਪਾ ਆਗੂਆਂ ਨੂੰ ਅੱਜ ਤੜਕੇ ਚਾਰ ਵਜੇ ਦੇ ਕਰੀਬ ਭਾਰੀ ਗਿਣਤੀ ਪੁਲੀਸ ਵੱਲੋਂ ਬਚ ਬਚਾਅ ਬਾਹਰ ਕੱਢਿਆ ਗਿਆ ਇਸ ਦੌਰਾਨ ਵੀ ਬਾਹਰ ਕੱਢਣ ਮੌਕੇ ਕਿਸਾਨਾਂ ਦੀ ਪੁਲੀਸ ਨਾਲ ਕਾਫੀ ਧੱਕਾ ਮੁੱਕੀ ਅਤੇ ਝੜਪ ਹੋਈ ਭਾਜਪਾ ਆਗੂ ਭੁਪੇਸ਼ ਅਗਰਵਾਲ ਸਮੇਤ ਹੋਰਨਾਂ ਆਗੂਆਂ ਨੂੰ ਰਾਜਪੁਰਾ ਵਿਖੇ ਸਥਿਤ ਅਰਜੁਨ ਕਲੋਨੀ ਵਿੱਚ ਬੰਦੀ ਬਣਾਇਆ ਹੋਇਆ ਸੀ ਭਾਵੇਂ ਕਿ ਦੇਰ ਰਾਤ ਤੱਕ ਪੁਲੀਸ ਵੱਲੋਂ ਕਿਸਾਨਾਂ ਨੂੰ ਸਮਝਾਉਣ ਲਈ ਜੱਦੋ ਜਹਿਦ ਕੀਤੀ ਗਈ ਪਰ ਗੱਲ ਨਾ ਬਣੀ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਭਾਰੀ ਗਿਣਤੀ ਪੁਲੀਸ ਫੋਰਸ ਵੱਲੋਂ ਕਿਸਾਨਾਂ ਨੂੰ ਭਾਜਪਾ ਆਗੂਆਂ ਨੂੰ ਉਕਤ ਕੋਠੀ ਤੋਂ ਬਾਹਰ ਕੱਢਿਆ ਗਿਆ

ਇਸ ਮੌਕ ਵੀ ਵੱਡੀ ਗਿਣਤੀ ਚ ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਦੱਸਣਯੋਗ ਹੈ ਕਿ ਕੱਲ੍ਹ ਬਰੋਹ ਤੋਂ ਮਗਰੋਂ ਭਾਜਪਾ ਆਗੂ ਭੁਪੇਸ਼ ਅਗਰਵਾਲ ਵੱਲੋਂ ਕਿਸਾਨਾਂ ਨੂੰ ਕਥਿਤ ਚੁਣੌਤੀ ਦਿੱਤੀ ਗਈ ਸੀ ਕਿ ਉਹ ਰਾਜਪੁਰਾ ਵਿਖੇ ਮੀਟਿੰਗ ਕਰਨ ਜਾ ਰਿਹਾ ਹਿੰਮਤ ਹੈ ਤਾਂ ਰੋਕ ਲੈਣ ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਅਤੇ ਕਿਸਾਨਾਂ ਨੇ ਉਕਤ ਕੋਠੀ ਦੇ ਅੱਗੇ ਹੀ ਡੇਰਾ ਲਾ ਦਿੱਤਾ ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਅਜਿਹੀ ਪਹਿਲੀ ਵੱਡੀ ਘਟਨਾ ਹੈ ਜਿਸ ਨਾਲ ਕਿ ਪੁਲੀਸ ਨੂੰ ਵੀ ਦੋ ਚਾਰ ਹੋਣਾ ਪਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।