ਭਾਜਪਾ ਨੇ ਪੰਜਾਬ ਸਮੇਤ ਬਦਲੇ ਚਾਰ ਸੂਬਿਆਂ ਦੇ ਪ੍ਰਧਾਨ

BJP

ਨਵੀਂ ਦਿੱਲੀ। ਭਾਜਪਾ (BJP) ਨੇ ਚੋਣਾਂ ਦੇ ਮੱਦੇਨਜ਼ਰ ਚਾਰ ਸੂਬਿਆਂ ਦੇ ਸੂਬਾ ਪ੍ਰਧਾਨ ਬਦਲ ਦਿੱਤੇ ਹਨ। ਦੇਸ਼ ’ਚ 5 ਸੂਬਿਆਂ ’ਚ ਵਿਧਾਨ ਸਭਾ ਤੇ ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਭਾਜਪਾ ਨੇ ਪੰਜਾਬ, ਆਂਧਾਰਾ ਪ੍ਰਦੇਸ਼, ਤੇਲੰਗਾਨਾ ਅਤੇ ਝਾਰਖੰਡ ’ਚ ਬਦਲਾਅ ਕੀਤਾ ਹੈ। ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਪੰਜਾਬ, ਆਂਧਰਾ ’ਚ ਡੀ ਪੁਰੰਦੇਸ਼ਵਰੀ, ਤੇਲੰਗਾਨਾ ਜੀ ਕਿਸ਼ਨ ਰੇਡੀ ਅਤੇ ਝਾਰਖੰਡ ’ਚ ਬਾਬੂ ਲਾਲ ਮਰਾਂਡੀ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਹੈ।

ਸੇਵਾ ਲਈ ਕਿਸੇ ਅਹੁਦੇ ਦੀ ਜ਼ਰੂਰਤ ਨਹੀਂ | BJP

ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਮੈਦਾਨ ਦੇ ਕੰਵੈਂਸ਼ਨ ਸੈਂਟਰ ’ਚ ਮੰਤਰੀ ਮੰਡਲ ਸਹਿਯੋਗੀਆਂ ਦੇ ਨਾਲ 5 ਘੰਟਿਆਂ ਤੱਕ ਲੰਮੀ ਮੀਟਿੰਗ ਕੀਤੀ ਸੀ। ਪੀਐੱਮ ਨੇ ਮਜਾਕੀਆ ਅੰਦਾਜ ’ਚ ਇਹ ਵੀ ਕਿਹਾ ਸੀ ਕਿ ਜਨਤਾ ਦੀ ਸੇਵਾ ਦਾ ਸੰਕਲਪ ਹੋਵੇ ਤਾਂ ਉਸ ਨੂੰ ਪੂਰਾ ਕਰਨ ਲਈ ਕਿਸੇ ਅਹੁਦੇ ਦੀ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਮੀਟਿੰਗ ’ਚ ਪਿਛਲੇ ਚਾਰ ਸਾਲਾਂ ਦੌਰਾਨ ਵੱਖ ਵੱਖ ਮੰਤਰਾਲਿਆਂ ਦੇ ਕੰਮਕਾਰ ਨੂੰ ਲੈ ਕੇ ਵੀ ਚਰਚਾ ਕੀਤੀ।

ਇਹ ਵੀ ਪੜ੍ਹੋ : RBI New Guidelines : RBI ਦੀ ਨਵੀਂ ਗਾਈਡਲਾਈਨ! 500 ਅਤੇ 2000 ਦੇ ਨੋਟਾਂ ‘ਤੇ 2 ਨਵੇਂ ਨਿਯਮ ਜਾਣਨਾ ਬਹੁਤ ਜ਼ਰੂਰੀ!

ਉਨ੍ਹਾਂ ਕਿਹਾ ਕਿ ਆਮ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਲਈ ਆਪਣੇ ਸਾਰੇ ਮੰਤਰੀ ਆਪਣੇ ਬਚੇ ਹੋਏ ਕੰਮਾਂ ਨੂੰ ਜੰਗੀ ਪੱਧਰ ’ਤੇ ਪੂਰਾ ਕਰਨ। ਸੂਤਰਾਂ ਦੀ ਮੰਨੀਏ ਤਾਂ ਵੱਖ ਵੱਖ ਮੰਤਰਾਲਿਆਂ ਦੇ ਕੰਮਕਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਭਾਜਪਾ ਨੂੰ ਮਿਲਣ ਵਾਲੀ ਸਫ਼ਲਤਾ ’ਤੇ ਪੀਐੱਮ ਨੇ ਕਿਹਾ ਕਿ ਇਸ ਦੇ ਪਿੰਛੇ ਅਸਲੀ ਕਾਰਨ ਇਹ ਹੈ ਕਿ ਲੋਕ ਦਹਾਕਿਆਂ ਤੋਂ ਜਿਸ ਅਣਦੇਖੀ ਦੇ ਸ਼ਿਕਾਰ ਸਨ, ਹੁੰਦੇ ਆਏ ਹਨ, ਉਸ ਨੂੰ ਭਾਜਪਾ ਨੇ ਦੂਰ ਕੀਤਾ ਹੈ ਅਤੇ ਅੱਗੇ ਵੀ ਇਹੀ ਕਰਨਾ ਹੈ।