ਬਿਲਾਵਲ ਦੀ ਕਾਇਰਾਨਾ ਹਰਕਤ

Cowardly

ਸੱਤਾ ਦੀ ਭੁੱਖ ਸਿਆਸੀ ਆਗੂ ਨੂੰ ਕਿਸੇ ਵੀ ਹੱਦ ਤੱਕ ਲੈ ਜਾਂਦੀ ਹੈ ਪਰ ਜਿਸ ਤਰ੍ਹਾਂ ਦੀ ਮਿਸਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਪੇਸ਼ ਕੀਤੀ ਹੈ, ਉਹ ਬੇਹੱਦ ਸ਼ਰਮਨਾਕ ਤੇ ਵਿਰਲੀ ਹੈ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਲਈ ਘਟੀਆ ਸ਼ਬਦ ਵਰਤੇ ਹਨ ਪਾਕਿਸਤਾਨ ਦੇ ਹੁਕਮਰਾਨਾਂ ਦਾ ਦਿਲ ਭਾਵੇਂ ਕਿੰਨਾ ਹੀ ਕਾਲਾ ਰਿਹਾ ਹੋਵੇ ਪਰ ਚਿਹਰੇ ਜਾਂ ਮੂੰਹ ’ਚੋਂ ਉਹ ਕੋਈ ਅਜਿਹੀ ਗੱਲ ਨਹੀਂ ਕੱਢਦੇ ਸਨ ਜਿਸ ਤੋਂ ਉਹ ਸਿਆਸੀ ਆਗੂ ਅਖਵਾਉਣ ਦੇ ਹੱਕਦਾਰ ਨਾ ਰਹਿ ਜਾਣ ਵੰਡ ਵੇਲੇ ਤੋਂ ਭਾਰਤ-ਪਾਕਿਸਤਾਨ ਲੜਦੇ-ਭਿੜਦੇ ਆ ਰਹੇ ਹਨ ਪਰ ਪਾਕਿਸਤਾਨ ਦੇ ਕਿਸੇ ਹੁਕਮਰਾਨ ਨੇ ਅਜਿਹੀ ਬੇਅਕਲੀ ਨਹੀਂ ਕੀਤੀ ਜੋ ਬਿਲਾਵਲ ਨੇ ਕੀਤੀ ਹੈ l

ਚਾਹੀਦਾ ਤਾਂ ਇਹ ਸੀ ਕਿ ਪਾਕਿਸਤਾਨ ਦੀ ਨਵੀਂ ਪੀੜ੍ਹੀ ਭਾਰਤ-ਪਾਕਿਸਤਾਨ ਲਈ ਡੂੰਘੀ ਖਾਈ ਨੂੰ ਪੂਰਨ ਲਈ ਕੋਈ ਯਤਨ ਕਰਦੀ ਅਸਲ ’ਚ ਬਿਲਾਵਲ ਭੁੱਟੋ ਨੇ ਸੱਤਾ ਖਾਤਰ ਭਾਰਤ ਵਿਰੋਧੀ ਪੈਂਤਰਾ ਖੇਡਣ ’ਚ ਮੁਲਕ ਦੇ ਸਾਰੇ ਪੁਰਾਣੇ ਆਗੂਆਂ ਨੂੰ ਮਾਤ ਦੇ ਦਿੱਤੀ ਹੈ ਸਾਰਾ ਮਾਮਲਾ ਪਾਕਿਸਤਾਨ ’ਚ ਅਗਲੇ ਸਾਲ ਆ ਰਹੀਆਂ ਆਮ ਚੋਣਾਂ ਦਾ ਹੈ ਅਸਲ ’ਚ ਬਿਲਾਵਲ ਭੁੱਟੋ ਦੇ ਵਿਦੇਸ਼ ਦੌਰਿਆਂ ਦਾ ਪਾਕਿਸਤਾਨ ਅੰਦਰ ਭਾਰੀ ਵਿਰੋਧ ਹੋ ਰਿਹਾ ਸੀ ਦੋਸ਼ ਲੱਗ ਰਹੇ ਹਨ ਕਿ ਭੁੱਟੋ ਦੇ ਵਿਦੇਸ਼ ਦੌਰਿਆਂ ’ਤੇ ਕਰੀਬ ਦੋ ਅਰਬ ਖਰਚ ਹੋਏੇ ਹਨ ਜਦੋਂਕਿ ਦੇਸ਼ ਅੰਦਰ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹਾਂ ਪੈਨਸ਼ਨਾਂ ਨਹੀਂ ਵਿਰੋਧੀ ਪਾਰਟੀਆਂ ਭੁੱਟੋ ਨੂੰ ਘੇਰ ਰਹੀਆਂ ਹਨ ਭੁੱਟੋ ਨੇ ਆਪਣਾ ਪਿੱਛਾ ਛੁਡਵਾਉਣ ਲਈ ਭਾਰਤ ਵਿਰੋਧੀ ਬਿਆਨਬਾਜ਼ੀ ਦਾ ਫਾਰਮੂਲਾ ਲੱਭ ਲਿਆ ਬਿਲਾਵਲ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਸੱਤਾ ’ਚ ਹੈ ਅਤੇ ਮੁੜ ਸੱਤਾ ’ਚ ਆਉਣਾ ਚਾਹੁੰਦੀ ਹੈ ਵਿਦੇਸ਼ੀ ਦੌਰਿਆਂ ਦਾ ਖਰਚ ਚੋਣਾਂ ’ਚ ਬਿਲਾਵਲ ਨੂੰ ਭਾਰੀ ਪੈ ਸਕਦਾ ਹੈ l

ਬਿਲਾਵਲ ਦੀ ਪਾਰਟੀ ਨੈਸ਼ਨਲ ਅਸੈਂਬਲੀ ’ਚ ਤੀਜੇ ਨੰਬਰ 58 ਸੀਟਾਂ ’ਤੇ ਹੈ ਬਿਲਾਵਲ ਵੋਟਰਾਂ ਨੂੰ ਲੁਭਾਉਣ ਲਈ ਭਾਰਤ ਵਿਰੋਧੀ ਬਿਆਨਬਾਜ਼ੀ ਦਾ ਸਹਾਰਾ ਲੈ ਰਿਹਾ ਹੈ ਇਹ ਫਾਰਮੂਲਾ ਪਹਿਲਾਂ ਹੋਰ ਵੀ ਕਈ ਪਾਰਟੀਆਂ ਦੇ ਆਗੂ ਅਪਣਾ ਚੁੱਕੇ ਹਨ ਬਿਨਾ ਸ਼ੱਕ ਭੁੱਟੋ ਦੀ ਭਾਰਤ ਲਈ ਮਾੜੀ ਬਿਆਨਬਾਜ਼ੀ ਨਾਲ ਉਸ ਦਾ ਅੰਤਰਰਾਸ਼ਟਰੀ ਸਿਆਸਤ ’ਚ ਕੱਦ ਛੋਟਾ ਹੀ ਹੋਇਆ ਹੈ ਮੁਲਕ ਦੇ ਅੰਦਰ ਵੀ ਇਸ ਬਿਆਨਬਾਜ਼ੀ ਨਾਲ ਭੁੱਟੋ ਨੂੰ ਕੁਝ ਹਾਸਲ ਹੁੰਦਾ ਨਜ਼ਰ ਨਹੀਂ ਆ ਰਿਹਾ ਪਾਕਿਸਤਾਨ ਦੀ ਅਵਾਮ ਬੁਨਿਆਦੀ ਸਹੂਲਤਾਂ ਦੀ ਮੰਗ ਕਰਦੀ ਹੈ ਭੁੱਟੋ ਦੇ ਪੈਂਤਰੇ ਅਵਾਮ ਦੀਆਂ ਅੱਖਾਂ ’ਚ ਘੱਟਾ ਨਹੀਂ ਪਾ ਸਕਦੇ ਪੀਪਲਜ ਪਾਰਟੀ ਨੂੰ ਜਿਹੜੀ ਚਮਕ ਬੇਨਜ਼ੀਰ ਨੇ ਦਿੱਤੀ ਸੀ ਬਿਲਾਵਲ ਉਸ ਨੂੰ ਖਾਕ ’ਚ ਰਲ਼ਾ ਰਹੇ ਹਨ ਬਿਨਾਂ ਸ਼ੱਕ ਭੁੱਟੋ ਦੇ ਬਿਆਨ ਨੇ ਪਾਕਿਸਤਾਨ ਦੀ ਸਿਆਸਤ ਨੂੰ ਦਾਗਦਾਰ ਕੀਤਾ ਹੈ ਜਿਸ ਨੂੰ ਧੋਣ ਲਈ ਮੁਲਕ ਦੇ ਸਿਆਸਤਦਾਨਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਵੇਗੀ ਭੁੱਟੋ ਨੇ ਪਹਿਲਾਂ ਹੀ ਖਹਿ ਰਹੇ ਮੁਲਕਾਂ ’ਚ ਨਫਰਤ ਘੋਲ ਦਿੱਤੀ ਹੈ ਇਹ ਘਟਨਾ ਚੱਕਰ ਪਾਕਿਸਤਾਨ ਦੀ ਰਾਜਨੀਤੀ ’ਚ ਕਿਸੇ ਸੁਖਾਵੇਂ ਮੋੜ ਦੀ ਸੰਭਾਵਨਾ ’ਚ ਰੁਕਾਵਟ ਬਣ ਸਕਦਾ ਹੈ ਪਾਕਿ ਦੇ ਪੜ੍ਹੇ-ਲਿਖੇ ਨੌਜਵਾਨ ਮੁਲਕ ਨੂੰ ਸਹੀ ਰਸਤੇ ਲਿਜਾਣ?ਦੀ ਬਜਾਇ ਹਕੂਮਤ ਹਾਸਲ ਕਰਨ ਦੇ ਲੋਭ?’ਚ ਉਲਝ ਗਏ ਹਨ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ