ਸਾਡੇ ਨਾਲ ਸ਼ਾਮਲ

Follow us

23.7 C
Chandigarh
Sunday, February 15, 2026
More
    Home Breaking News ਟੈਂਡਰ ਘਪਲੇ ਨਾ...

    ਟੈਂਡਰ ਘਪਲੇ ਨਾਲ ਸਬੰਧਤ ਵੱਡੀ ਖ਼ਬਰ ਸਾਹਮਣੇ ਆਈ

    tender scam

    ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਨੇ ਕੀਤਾ ਆਤਮ-ਸਮਰਪਣ

    ਲੁਧਿਆਣਾ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਉਰਫ਼ ਇੰਦੀ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਬਹੁ-ਚਰਚਿਤ ਅਨਾਜ ਮੰਡੀ ਟਰਾਂਸਪੋਰਟੇਸ਼ਨ ਘਪਲੇ ’ਚ ਨਾਮਜਦ ਹੈ ਇੰਦਰਜੀਤ ਸਿੰਘ ਉਰਫ਼ ਇੰਦੀ। ਦੱਸਣਯੋਗ ਹੈ ਕਿ ਅਦਾਲਤ ਨੇ 4 ਜਨਵਰੀ ਨੂੰ ਇੰਦੀ ਨੂੰ ਭਗੌੜਾ ਕਰਾਰ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਅੱਜ ਉਸ ਨੇ ਆਤਮ-ਸਮਰਪਣ ਕਰ ਦਿੱਤਾ।

    ਦੱਸਣਯੋਗ ਹੈ ਕਿ ਖੁਰਾਕ ਅਤੇ ਸਪਲਾਈ ਵਿਭਾਗ ’ਚ ਹੋਏ ਟੈਂਡਰ ਘਪਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜੇਲ੍ਹ ’ਚ ਬੰਦ ਹਨ। ਇਸ ਮਾਮਲੇ ’ਚ ਆਰਕੇ ਸਿੰਗਲਾ ਦਾ ਨਾਂਅ ਵੀ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਆਸ਼ੂ ’ਤੇ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਜਰੀਏ ਮੰਡੀਆਂ ਤੋਂ ਅਨਾਜ ਚੁੱਕਣ ’ਚ ਟੈਂਡਰ ਘਪਲੇ ਦਾ ਦੋਸ਼ ਹੈ।

    ਵਿਜੀਲੈਂਸ ਵੱਲੋਂ ਫੜ੍ਹੇ ਗਏ ਠੇਕੇਦਾਰ ਤੇਲੂ ਰਾਮ ਨੇ ਵਿਜੀਲੈਂਸ ਨੂੰ ਦਿੱਤੇ ਬਿਆਨ ’ਚ ਕਿਹਾ ਸੀ ਕਿ ਉਸ ਨੇ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੇ ਪੀਏ ਨੂੰ 6 ਲੱਖ ਰਿਸ਼ਵਤ ਦਿੱਤੀ ਸੀ ਅਤੇ ਟੈਂਡਰ ਲੈਣ ਲਈ ਵੀ ਆਰਕੇ ਸਿੰਗਲਾ ਜਰੀਏ ਮੰਤਰੀ ਨੂੰ 20 ਲੱਖ ਰੁਪਏ ਦਿੱਤੇ ਸਨ। ਇਸੇ ਆਧਾਰ ’ਤੇ ਆਸ਼ੂ ਨੂੰ ਇਸ ਮਾਮਲੇ ’ਚ ਨਾਮਜਦ ਕਰਕੇ 22 ਅਗਸਤ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here