ਕਾਰ ਨੇ ਲੜਕੀ ਨੂੰ 13 ਕਿਲੋਮੀਟਰ ਤੱਕ ਘਸੀਟਿਆ, ਫਿਰ ਕੀ ਹੋਇਆ?…

car hit

ਕਾਰ  ਨੇ ਲੜਕੀ ਨੂੰ 13 ਕਿਲੋਮੀਟਰ ਤੱਕ ਘਸੀਟਿਆ, ਫਿਰ ਕੀ ਹੋਇਆ?…

ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਨਵੇਂ ਸਾਲ ਦੇ ਜਸ਼ਨ ਦੌਰਾਨ ਕਾਰ ਸਵਾਰ ਪੰਜ ਲੜਕਿਆਂ ਨੇ ਇੱਕ ਲੜਕੀ ਨੂੰ ਆਪਣਂ ਕਾਰ ਨਾਲ ਕਰੀਬ 13 ਕਿਲੋਮੀਟਰ ਤੱਕ ਘਸੀਟਿਆ (car hit), ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਇਸ ਘਟਨਾ ’ਚ ਲੜਕੀ ਦੇ ਕੱਪੜੇ ਪਾਟੇ ਹੋਏ ਸਨ। ਬਾਅਦ ’ਚ ਉਸ ਦੀ ਨਗਨ ਹਾਲਤ ’ਚ ਲਾਸ਼ ਪੁਲਿਸ ਨੂੰ ਬਰਾਮਦ ਹੋਈ।

ਦਿੱਲੀ ਪੁਲਿਸ ਦੇ ਆਊਟਰ ਜ਼ਿਲ੍ਹੇ ਦੇ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਅਤੇ ਐਤਵਾਰ ਦੀ ਰਾਤ ਕਰੀਬ ਤਿੰਨ ਵਜੇ ਹੋਈ ਹੈ। ਪੀਸੀਆਰ ਨੂੰ ਕਾਲ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ ਜਾਂਚ-ਪੜਤਾਲ ਤੋਂ ਬਾਅਦ ਕਾਰ (car hit) ’ਚ ਸਵਾਰ 5 ਲੜਕਿਆਂ ਨੂੰ ਹਿਰਾਸਤ ’ਚ ਲੈ ਕੇ ਕਾਰ ਕਬਜ਼ੇ ’ਚ ਲੈ ਲਈ ਹੈ।

ਮੁਲਜ਼ਮ ਲੜਕੇ ਸ਼ਰਾਬ ਦੇ ਨਸ਼ੇ ’ਚ ਸਨ

ਇਸ ਮਾਮਲੇ ’ਚ ਪੁਲਿਸ ਨੇ ਪੰਜਾਂ ਲੜਕਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਨਾਲ ਹੀ ਉਨ੍ਹਾਂ ਦੀ ਕਾਰ ਜਬਤ ਕਰ ਲਈ ਹ। ਪੁਲਿਸ ਅਨੁਸਾਰ, ਮੁਲਜ਼ਮ ਲੜਕੇ ਸ਼ਰਾਬ ਦੇ ਨਸ਼ੇ ਵਿੱਚ ਸਨ ਜੋ ਕਿ ਮੁਰਥਲ ਸੋਨੀਪਤ ਤੋਂ ਵਾਪਸ ਆਪਣੇ ਘਰ ਮੰਗੋਲਪੁਰੀ ਜਾ ਰਹੇ ਸਨ। ਉਸੇ ਦੌਰਾਨ ਸੁਲਤਾਨਪੁਰੀ ਦੇ ਨੇੜੇ ਲੜਕੀ ਦੀ ਸਕੂਟਰੀ ਨਾਲ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਲੜਕੀ ਕਾਰ ਦੇ ਹੇਠਾਂ ਫਸ ਗਈ ਅਤੇ ਮੁਲਜ਼ਮ ਲੜਕੇ ਕਰੀਬ 13 ਕਿਲੋਮੀਟਰ ਦੂਰ ਤੱਕ ਉਸ ਨੂੰ ਘਸੀਟਦੇ ਰਹੇ। ਕੰਝਾਵਲਾ ਦੇ ਜੋਂਟੀ ਪਿੰਡ ਕੋਲ ਇੱਕ ਰਾਹਗੀਰ ਨੇ ਲੜਕੀ ਦੀ ਲਾਸ਼ ਨੂੰ ਕਾਰ ਦੇ ਹੇਠਾਂ ਫਸੇ ਹੋਏ ਦੇਖਿਆ ਤਾਂ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ