ਕਾਰ ਨਾਲ ਧੂਹੀ ਲੜਕੀ ਦੇ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਐਲਾਨ

Arvind Kejriwal

ਕਾਰ ਨਾਲ ਧੂਹੀ ਲੜਕੀ ਦੇ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਐਲਾਨ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੰਝਾਵਲਾ ਹਾਦਸੇ (Kanjhawala Case) ਨੂੰ ਸ਼ਰਮਸਾਰ ਦੱਸਦੇ ਹੋਏ ਸੋਮਵਾਰ ਨੂੰ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਕੰਝਾਵਲਾ ’ਚ ਸਾਡੀ ਭੈਣ ਨਾਲ ਜੋ ਹੋਇਆ, ਉਹ ਬੇਹੱਦ ਸ਼ਰਮਨਾਕ ਹੈ। ਮੈਂ ਉਮੀਦ ਕਰਦਾ ਹਾਂ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਉੱਪ ਰਾਜਪਾਲ ਵੀਕੇ ਸਕਸੈਨਾ ਨਾਲ ਗੱਲ ਕੀਤੀ ਹੈ।

ਦੋਸ਼ੀਆਂ ਖਿਲਾਫ਼ ਹੋਵੇਗੀ ਕਾਰਵਾਈ : ਕੇਜਰੀਵਾਲ

ਉਨ੍ਹਾਂ ਨੂੰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਦੋਸ਼ੀਆਂ ਖਿਲਾਫ਼ ਆਈਪੀਸੀ ਦੀ ਦੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਦੋਸ਼ੀਆਂ ਦੇ ਭਾਵੇਂ ਉੱਚ ਸਿਆਸੀ ਸਬੰਧ ਹੋਣ ਪਰ ਕੋਈ ਨਰਮੀ ਨਹੀਂ ਦਿਖਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉੱਪ ਰਾਜਪਾਲ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੰਝਾਵਲਾ ’ਚ ਐਤਵਾਰ ਨੂੰ ਇੱਕ ਲੜਕੀ ਦੀ ਸਕੂਟਰੀ ਨੂੰ ਇੱਕ ਕਾਰਨ ਨੇ ਟੱਕਰ ਮਾਰ ਦਿੱਤੀ ਅਤੇ ਲੜਕੀ ਨੂੰ ਸੁਲਤਾਨਪੁਰੀ ਤੋਂ ਕੰਝਾਵਲਾ (Kanjhawala Case) ਤੱਕ ਘਸੀਟਦੇ ਹੋਏ ਲੈ ਗਈ। ਇਸ ਹਾਦਸੇ ’ਚ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਕਾਰ ਨੇ ਲੜਕੀ ਨੂੰ 13 ਕਿਲੋਮੀਟਰ ਤੱਕ ਘਸੀਟਿਆ, ਫਿਰ ਕੀ ਹੋਇਆ?…

ਮੁਲਜ਼ਮ ਲੜਕੇ ਸ਼ਰਾਬ ਦੇ ਨਸ਼ੇ ’ਚ ਸਨ

ਇਸ ਮਾਮਲੇ ’ਚ ਪੁਲਿਸ ਨੇ ਪੰਜਾਂ ਲੜਕਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਨਾਲ ਹੀ ਉਨ੍ਹਾਂ ਦੀ ਕਾਰ ਜਬਤ ਕਰ ਲਈ ਹ। ਪੁਲਿਸ ਅਨੁਸਾਰ, ਮੁਲਜ਼ਮ ਲੜਕੇ ਸ਼ਰਾਬ ਦੇ ਨਸ਼ੇ ਵਿੱਚ ਸਨ ਜੋ ਕਿ ਮੁਰਥਲ ਸੋਨੀਪਤ ਤੋਂ ਵਾਪਸ ਆਪਣੇ ਘਰ ਮੰਗੋਲਪੁਰੀ ਜਾ ਰਹੇ ਸਨ। ਉਸੇ ਦੌਰਾਨ ਸੁਲਤਾਨਪੁਰੀ ਦੇ ਨੇੜੇ ਲੜਕੀ ਦੀ ਸਕੂਟਰੀ ਨਾਲ ਹਾਦਸਾ ਵਾਪਰ ਗਿਆ।

ਜਿਸ ਤੋਂ ਬਾਅਦ ਲੜਕੀ ਕਾਰ ਦੇ ਹੇਠਾਂ ਫਸ ਗਈ ਅਤੇ ਮੁਲਜ਼ਮ ਲੜਕੇ ਕਰੀਬ 13 ਕਿਲੋਮੀਟਰ ਦੂਰ ਤੱਕ ਉਸ ਨੂੰ ਘਸੀਟਦੇ ਰਹੇ। ਕੰਝਾਵਲਾ ਦੇ ਜੋਂਟੀ ਪਿੰਡ ਕੋਲ ਇੱਕ ਰਾਹਗੀਰ ਨੇ ਲੜਕੀ ਦੀ ਲਾਸ਼ ਨੂੰ ਕਾਰ ਦੇ ਹੇਠਾਂ ਫਸੇ ਹੋਏ ਦੇਖਿਆ ਤਾਂ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ