Sirsa News : ਸਰਸਾ ’ਚ ਨਸ਼ੇ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, 50 ਲੱਖ 10 ਹਜ਼ਾਰ ਦੇ ਚਿੱਟੇ ਸਮੇਤ ਦੋ ਕਾਬੂ

Sirsa News

ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਚੀਫ਼ ਇੰਸਪੈਕਟਰ ਜਨਰਲ ਆਫ਼ ਪੁਲਿਸ ਏ.ਯੂ.ਪੀ ਸਿੰਘ ਆਈ.ਪੀ.ਐਸ. ਦੀ ਅਗਵਾਈ ਹੇਠ ਪੂਰੇ ਹਰਿਆਣਾ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਸੁਪਰਡੈਂਟ ਅਨਿਲ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਆਈ.ਪੀ.ਐਸ. ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਯੂਨਿਟ ਸਰਸਾ ਨੇ ਅਹਿਮ ਸੁਰਾਗ ਇਕੱਠੇ ਕਰਦੇ ਹੋਏ ਐੱਨਐੱਚ-9 ਅੰਡਰਬ੍ਰਿਜ ਪਿੰਡ ਸਿਕੰਦਰਪੁਰ ਤੋਂ ਇੱਕ ਕਾਰ ਵਿੱਚ ਸਵਾਰ ਦੋ ਨੌਜਵਾਨ ਲੜਕਿਆਂ ਕੋਲੋਂ 501 ਗ੍ਰਾਮ ਹੈਰੋਇਨ ਦੀ ਭਾਰੀ ਮਾਤਰਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। (Sirsa News)

ਇਸ ਤਰ੍ਹਾਂ ਹੋਈ ਗ੍ਰਿਫ਼ਤਾਰੀ | Sirsa News

ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 50 ਲੱਖ 10 ਹਜ਼ਾਰ ਰੁਪਏ ਦੇ ਕਰੀਬ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡੀਐਸਪੀ ਦਲੀਪ ਸਿੰਘ ਸਰਸਾ ਅਤੇ ਇੰਚਾਰਜ ਯੂਨਿਟ ਸਰਸਾ ਰਾਕੇਸ਼ ਕੁਮਾਰ ਪੂਨੀਆ ਨੇ ਦੱਸਿਆ ਕਿ ਸਬ ਇੰਸਪੈਕਟਰ ਤਰਸੇਮ ਸਿੰਘ ਸਮੇਤ ਐਸਆਈ ਕ੍ਰਿਸ਼ਨ ਲਾਲ, ਏਐਸਆਈ ਅਸ਼ੋਕ ਕੁਮਾਰ, ਕਾਂਸਟੇਬਲ ਸੁਧੀਰ ਕੁਮਾਰ, ਕਾਂਸਟੇਬਲ ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਟੀਮ ਸੀ. ਸ਼ਾਮਲ ਹੈ, ਜੋ ਕਿ ਨਸ਼ੀਲੇ ਪਦਾਰਥਾਂ ਦੀ ਤਫ਼ਤੀਸ਼ ਦੇ ਸਬੰਧ ਵਿਚ ਪਿੰਡ ਬਾਜੇਕਾ ਚੌਕ ਵਿਖੇ ਮੌਜ਼ੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਵਿਜੇ ਪੁੱਤਰ ਦਲੀਪ ਉਰਫ਼ ਲਾਲਾ ਰਾਮ ਵਾਸੀ ਲਾਰਡ ਸ਼ਿਵ ਕਾਲਜ ਨੇੜੇ ਜੇ.ਜੇ. ਕਾਲੋਨੀ, ਸਰਸਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਤੇ ਹੈਰੋਇਨ ਦਾ ਸੇਵਨ ਵੀ ਕਰਦਾ ਹੈ। (Sirsa News)

Also Read : ਕਿਸਾਨ ਅੰਦੋਲਨ ਦੌਰਾਨ ਹਮਲੇ ਖਿਲਾਫ਼ ਪੁਤਲਾ ਫੂਕਦਿਆਂ ਕਿਸਾਨਾਂ ਕਰ ਦਿੱਤਾ ਵੱਡਾ ਐਲਾਨ

ਜਿਸ ਨੇ ਹੈਰੋਇਨ ਖਰੀਦਣ ਲਈ ਵਾਹਨ ਨੰ. ਐਚ.ਆਰ.56ਬੀ-5869 ਮਾਰਕਾ ਹੁੰਡਈ ਐਕਸੈਂਟ ਵਿਚ ਕਿਰਾਏ ’ਤੇ ਦਿੱਲੀ ਨੂੰ ਗਈ ਸੀ, ਜੋ ਕਿ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਆਉਣੀ ਸੀ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗਜ਼ਟਿਡ ਅਧਿਕਾਰੀ ਦੀ ਹਾਜ਼ਰੀ ਵਿਚ ਐਨ.ਐਚ.-9 ਅੰਡਰਬ੍ਰਿਜ ਪਿੰਡ ਸਿਕੰਦਰਪੁਰ ਵਿਖੇ ਗੱਡੀ ਨੂੰ ਕਾਬੂ ਕੀਤਾ ਅਤੇ ਡਰਾਈਵਰ ਦੀਪਕ ਉਰਫ ਦੀਪ ਪੁੱਤਰ ਬਲਵੀਰ ਸਿੰਘ ਵਾਸੀ ਗੁਰੂ ਤੇਗਬਹਾਦਰ ਨਗਰ ਵਾਰਡ ਨੰ. 27 ਸਰਸਾ ਅਤੇ ਵਿਜੇ ਪੁੱਤਰ ਦਲੀਪ ਉਰਫ਼ ਲਾਲਾ ਰਾਮ ਵਾਸੀ ਜੇਜੇ ਕਲੋਨੀ ਸਰਸਾ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 501 ਗ੍ਰਾਮ ਹੈਰੋਇਨ ਬਰਾਮਦ ਹੋਈ। (Sirsa News)

ਜਿਸ ਦੇ ਸਬੰਧ ਵਿੱਚ ਥਾਣਾ ਸਦਰ ਸਰਸਾ ਵਿਖੇ ਨਾਰਕੋਟਿਕਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਨਸੀਬੀ ਯੂਨਿਟ ਸਿਰਸਾ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਸਪਲਾਇਰ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।