Illegal Mining : ਪਿਛਲੇ 4 ਮਹੀਨੇ ਦੌਰਾਨ ਜੁਰਮਾਨੇ/ਪੈਨੇਲਟੀ ਵਜੋਂ ਕੀਤੀ 3 ਕਰੋੜ 97 ਲੱਖ ਰੁਪਏ ਦੀ ਰਿਕਵਰੀ
- 21 ਐਫ.ਆਈ.ਆਰ. ਦਰਜ ਕਰ 9 ਟਿੱਪਰ, 4 ਟਰੈਕਟ-ਟਰਾਲੀਆਂ, 03 ਪੋਕਲੈਨ ਮਸੀਨਾਂ, 01 ਜੇ.ਸੀ.ਬੀ.ਮਸ਼ੀਨਾਂ ਨੂੰ ਕੀਤਾ ਇੰਪੋਂਡ
- ਵੱਡੀ ਮਾਤਰਾ ਵਿੱਚ ਟਿੱਪਰ,ਟਰੈਕਟਰ,ਪੋਕਲੈਨ ਅਤੇ ਜੇ.ਸੀ.ਬੀ. ਮਸ਼ੀਨਾਂ ਨੂੰ ਮਾਈਨਿੰਗ ਦੇ ਕੰਮਾਂ ਅਧੀਨ ਕੀਤਾ ਗਿਆ ਰਜਿਸਟਰਡ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਗ਼ੈਰ ਕਾਨੂੰਨੀ ਮਾਈਨਿੰਗ (Illegal Mining) ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਵਿੱਚ ਪਿਛਲੇ 4 ਮਹੀਨੇ ਦੌਰਾਨ ਰੇਤ ਦੀ ਗ਼ੈਰ ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।
ਸੂਬੇ ਵਿੱਚ ਗ਼ੈਰ ਕਾਨੂੰਨੀ ਖਣਨ ਦੀਆਂ ਘਟਨਾਵਾਂ ਨੂੰ ਕਰੜੇ ਹੱਥੀਂ ਨਜਿੱਠਣ ਬਾਰੇ ਦੁਹਰਾਉਂਦਿਆਂ ਅਮਿਤ ਤਲਵਾੜ ਨੇ ਦੱਸਿਆ ਕਿ ਹਾਲ ਹੀ ਵਿੱਚ ਜ਼ਿਲ੍ਹਾ ਮਾਇਨਿੰਗ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਜ਼ਿਲ੍ਹਾ ਮੋਹਾਲੀ ਦੇ ਅਧਿਕਾਰ ਖੇਤਰ ਵਿੱਚ ਨਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਹੈਲਪਲਾਈਨ ਨੰਬਰ 18001802422 ਜਾਰੀ ਕੀਤਾ ਗਿਆ ਹੈ।
ਜਿਸ ਤਹਿਤ ਪਿਛਲੇ 4 ਮਹੀਨੇ ਤੋਂ ਸ੍ਰੀ ਰਜਿੰਦਰ ਘਈ, ਕਾਰਜਕਾਰੀ ਇੰਜੀਨੀਅਰ-ਕਮ-ਜਿਲਾ ਮਾਈਨਿੰਗ ਅਫਸਰ, ਮੋਹਾਲੀ ਅਤੇ ਇਸ ਮੰਡਲ ਦਫਤਰ ਅਧੀਨ 4 ਨੰਬਰ ਸਬ ਡਵੀਜਨਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਕਰਮਚਾਰੀਆਂ ਜਿਵੇ ਕਿ ਲਖਵੀਰ ਸਿੰਘ, ਉਪ ਮੰਡਲ ਅਫਸਰ-ਸਹਾਇਕ ਜਿਲਾ ਮਾੲਨਿੰਗ ਅਫਸਰ, ਮਾਈਨਿੰਗ ਉਪ ਮੰਡਲ, ਡੇਰਾਬਸੀ, ਜੀਵਨਜੋਤ ਸਿੰਘ, ਉਪ ਮੰਡਲ ਅਫਸਰ-ਸਹਾਇਕ ਜਿਲਾ ਮਾੲਨਿੰਗ ਅਫਸਰ, ਮਾਈਨਿੰਗ ਉਪ ਮੰਡਲ, ਮੋਹਾਲੀ, ਮਿਸ: ਹਰਜੋਤ ਕੌਰ, ਉਪ ਮੰਡਲ ਅਫਸਰ-ਸਹਾਇਕ ਜਿਲਾ ਮਾੲਨਿੰਗ ਅਫਸਰ, ਮਾਈਨਿੰਗ ਉਪ ਮੰਡਲ, ਖਰੜ ਐਂਟ ਬਨੂੜ, ਅਤੇ ਮਿਸ: ਸਾਹਿਲਪ੍ਰੀਤ ਕੌਰ,
ਉਪ ਮੰਡਲ ਅਫਸਰ-ਸਹਾਇਕ ਜਿਲਾ ਮਾੲਨਿੰਗ ਅਫਸਰ, ਮਾਈਨਿੰਗ ਉਪ ਮੰਡਲ, (ਹੈੱਡ ਕੁਆਟਰ) ਮੋਹਾਲੀ ਅਤੇ ਇਹਨਾਂ ਸਬ ਡਵੀਜਨਾਂ ਵਿੱਚ ਕੰਮ ਕਰਦੇ ਜੇ.ਈ.-ਕਮ-ਮਾਈਨਿੰਗ ਇੰਸਪੈਕਟਰਾਂ ਵੱਲੋਂ ਲਗਾਤਾਰ ਦਿਨ-ਰਾਤ ਚੈਕਿੰਗਾਂ ਕਰਕੇ ਜਿਲਾ ਮੋਹਾਲੀ ਅਧੀਨ ਆਉਂਦੇ ਹਲਕੇ ਵਿੱਚ ਨਜਾਇਜ਼ ਮਾਈਨਿੰਗ ਸਬੰਧੀ ਹੋ ਰਹੀਆਂ ਗਤੀਵਿਧੀਆਂ ਤੇ ਕਾਫੀ ਹੱਦ ਤੱਕ ਠੱਲ ਪਾਈ ਗਈ ਅਤੇ ਇਸ ਸਬੰਧੀ ਇਸ ਮੰਡਲ ਅਧੀਨ ਆਉਂਦੀਆਂ ਉੱਕਤ 4 ਸਬ ਡਵੀਜਨਾਂ ਵਿੱਚ ਕਰਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਦਿਨ-ਰਾਤ ਚੈਕਿੰਗਾਂ ਕਰਨ ਉਪਰੰਤ ਨਜਾਇਜ਼ ਮਾਈਨਿੰਗ ਕਰ ਰਹੇ ਸਰਾਰਤੀ ਅਨਸਰਾਂ ਖਿਲਾਫ 21 ਐਫ.ਆਈ.ਆਰ. ਦਰਜ ਕਰਵਾਈਆਂ ਗਈਆਂ ਅਤੇ ਜਿਸ ਤਹਿਸ 9 ਟਿੱਪਰ, 4 ਟਰੈਕਟ-ਟਰਾਲੀਆਂ, 03 ਪੋਕਲੈਨ ਮਸੀਨਾਂ, 01 ਜੇ.ਸੀ.ਬੀ.ਮਸ਼ੀਨਾਂ ਆਦਿ ਵੱਖ-ਵੱਖ ਥਾਣਿਆਂ ਵਿੱਚ ਇੰਪੋਂਡ ਕੀਤੀਆਂ ਗਈਆਂ।
-
ਸਟੋਨ ਕਰੈਸ਼ਰ/ਸਕਰੀਨਿੰਗ ਪਲਾਂਟਾਂ,ਇੰਟਰਸਟੇਟ ਬਾਰਡਰਾਂ ਅਤੇ ਭੱਠਿਆਂ ਤੇ ਰੱਖੀ ਜਾ ਰਹੀ ਨਜ਼ਰ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਜਿੰਦਰ ਘਈ, ਕਾਰਜਕਾਰੀ ਇੰਜੀਨੀਅਰ-ਕਮ-ਜਿਲਾ ਮਾਈਨ਼ੰਗ ਅਫਸਰ, ਮੋਹਾਲੀ ਨੇ ਦੱਸਿਆ ਕਿ ਪੰਜਾਬ ਸਰਕਾਰੀ ਦੀਆਂ ਹਦਾਇਤਾਂ ਅਨੂਸਾਰ ਸਬ ਡਵੀਜਨਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਵੱਲੋਂ ਨਜਾਇਜ਼ ਢੋਆ-ਢੋਆਈ ਕਰ ਰਹੇ ਵਹੀਕਲ ਜਿਵੇਂ ਕਿ ਟਿੱਪਰ/ਟਰੈਕਟਰ/ਟਰਾਲੀਆਂ ਦੇ ਖਿਲਾਫ ਸਰਕਾਰ ਦੇ ਜੁਰਮਾਨਾ ਕਰ 27.50 ਲੱਖ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵਿਭਾਗ ਦੀਆਂ ਵਿਜੀਲੈਂਸ ਟੀਮਾਂ ਅਤੇ ਤੁਸ਼ਾਰ ਗੋਇਲ, ਕਾਰਜਕਾਰੀ ਇੰਜੀਨੀਅਰ ਵਿਜੀਲੈਂਸ, ਪਟਵਾਰੀਆਂ ਦੀਆਂ ਟੀਮਾਂ ਅਤੇ ਮੰਡਲ ਦਫਤਰ ਦੇ ਦਫਤਰੀ ਸਟਾਫ ਵੱਲੋਂ ਵੀ ਨਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਮੋਹਾਲੀ ਦੇ ਪ੍ਰੋਜੈਕਟਾਂ ਦੀਆਂ ਬੇਸਮੈਂਟਾਂ ਜੋ ਕਿ ਬਿਨਾਂ ਮਨਜ਼ੂਰੀ ਬਣਾਈਆਂ ਗਈ ਹਨ, ਉਹਨਾਂ ਤੋਂ ਵੀ ਮੋਟੀ ਰਕਮ ਦਾ ਜੁਰਮਾਨਾ ਲਗਾ ਕੇ ਰਿਕਵਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ 2 ਏਕੜ 3 ਫੁੱਟ ਦੀ ਪ੍ਰਵਾਨਗੀ ਲੈਣ ਉਪਰੰਤ 6-7 ਫੁੱਟ ਤੱਕ ਮਿੱਟੀ ਦੀ ਪੁਟਾਈ ਕਰਕੇ ਨਜਾਇਜ਼ ਮਾਈਨਿੰਗ ਕਰਦੇ ਪਾਏ ਗਏ ਹਨ, ਉਹਨਾਂ ਖਿਲਾਫ ਵੀ ਵਿਭਾਗ ਵੱਲੋਂ ਐਫ.ਆਈ.ਆਰ. ਕਰਕੇ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ।
ਸੂਬਿਆਂ ਦੇ ਇੰਟਰਸਟੇਟ ਬਾਰਡਰਾਂ ਤੇ 3 ਚੈੱਕ ਪੋਸਟਾਂ ਤਾਇਨਾਤ
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਆ ਮੋਹਾਲੀ ਅਧੀਨ ਚੱਲ ਰਹੇ ਸਟੋਨ ਕਰੈਸ਼ਰਾਂ/ਸਕਰੀਨਿੰਗ ਪਲਾਂਟਾਂ ਤੇ ਪੰਜਾਬ ਰਾਜ ਦੇ ਨਾਲ ਲਗਦੇ ਦੂਜੇ ਸੁਬਿਆਂ ਤੋਂ ਨਜਾਇਜ਼ ਮਾਈਨਿੰਗ ਕਰਕੇ ਆਉਣ ਵਾਲੇ ਮਟੀਰੀਅਲ ’ਤੇ ਵੀ ਦਿਨ-ਰਾਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਸਬੰਧੀ ਜਿਲਾ ਮੋਹਾਲੀ ਦੇ ਨਾਲ ਲਗਦੇ ਸੂਬਿਆਂ ਦੇ ਇੰਟਰਸਟੇਟ ਬਾਰਡਰਾਂ ਤੇ 3 ਚੈੱਕ ਪੋਸਟਾਂ ਤਾਇਨਾਤ ਕੀਤੀਆਂ ਗਈਆਂ ਹਨ। ਜਿਸ ਤੋਂ ਪੰਜਾਬ ਸਰਕਾਰ ਦੇ ਰੈਵਨਿਊ ਵਿੱਚ ਵਾਧਾ ਕਰਦੇ ਹੋਏ ਲਗਭਗ 3 ਕਰੋੜ 70 ਲੱਖ ਰੁਪਏ ਰੈਵਨਿਊ ਇਕੱਤਰਤ ਕੀਤਾ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਜਿਲਾ ਮੋਹਾਲੀ ਅਧੀਨ ਚਲ ਰਹੇ ਸਟੋਨ ਕਰੈਸਰ/ਸਕਰੀਨਿੰਗ ਪਲਾਂਟਾਂ ਤੇ ਵੀ ਇਸ ਮੰਡਲ ਦਫਤਰ ਅਤੇ ਸਬ ਡਵੀਜਨਾਂ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕੋਈ ਸਟੋਨ ਕਰੈਸ਼ਰ/ਸਕਰੀਨਿੰਗ ਪਲਾਂਟ ਗੈਰ ਕਾਨੂੰਨੀ (Illegal Mining ) ਢੰਗ ਨਾਲ ਮਟੀਰੀਅਲ ਦੀ ਪਰੋਸੈਸਿੰਗ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਵਿਭਾਗੀ ਕਰਵਾਈ ਕਰਦੇ ਹੋਏ ਉਸ ਦੀ ਰਜਿਸਟਰੇਸ਼ਨ ਰੱਦ ਕਰ ਬਣਦੀ ਰਿਕਵਰੀ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਲਗਭਗ 8.5 ਲੱਖ ਰੁਪਏ ਦੀ ਰਿਕਰਵਰੀਆਂ ਇਸ ਤਹਿਤ ਕੀਤੀਆਂ ਜਾ ਚੁੱਕੀਆਂ ਹਨ।
Illegal Mining : ਭੱਠਿਆਂ ’ਤੇ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ
ਉਨਾਂ ਦੱਸਿਆ ਕਿ ਜਿਲ੍ਹਾ ਮੋਹਾਲੀ ਅਧੀਨ ਚਲ ਰਹੇ ਭੱਠਿਆਂ ’ਤੇ ਵੀ ਇਸ ਮੰਡਲ ਦਫਤਰ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਭੱਠਾ ਮਾਲਕ ਬਿਨਾਂ ਮੰਨਜੂਰੀ ਤੋਂ ਮਿੱਟੀ ਦੀ ਪੁਟਾਈ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਖਿਲਾਫ ਰੂਲਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਇੱਥੇ ਦੱਸਣ ਯੋਗ ਹੈ ਕਿ ਜਿਲਾ ਮੋਹਾਲੀ ਅਧੀਨ ਚੱਲ ਰਹੇ ਭੱਠਿਆਂ ਤੋਂ ਸਾਲ 2008-09 ਤੋਂ ਹੁਣ ਤੱਕ ਦੀਆਂ ਮਾਈਨਿੰਗ ਫੀਸਾਂ ਸਬੰਧੀ ਲਗਭਗ 1 ਕਰੋੜ ਰੁਪਏ ਰਿਕਵਰੀ ਕੀਤੀ ਜਾ ਚੁੱਕੀ ਹੈ ਅਤੇ ਬੰਦ ਭੱਠਿਆਂ ਖਿਲਾਫ ਰਿਕਰਵਰੀ ਦੀ ਕਾਰਵਾਈ ਅਜੇ ਵੀ ਕਾਰਵਾਈ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਮੋਹਾਲੀ ਦੇ ਅਧਿਕਾਰਿਤ ਖੇਤਰ ਅਧੀਨ ਮਾਈਨਿੰਗ ਦੇ ਕੰਮਾਂ ਸਬੰਧੀ ਵਰਤੇ ਜਾ ਰਹੇ ਵਹੀਕਲਾਂ ਨੂੰ ਵੀ ਰਜਿਸਟਰਡ ਕੀਤਾ ਜਾ ਰਿਹਾ ਹੈ. ਜਿਹਨਾਂ ਵਿੱਚੋਂ ਲਗਭਗ 550-600 ਟਿੱਪਰ/ਟਰੈਕਟਰ ਆਦਿ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ ਲਗਭਗ 70/75 ਪੋਕਲੈਨ ਮਸੀਨਾਂ/ਜੇ.ਸੀ.ਬੀ. ਮਸ਼ੀਨਾਂ ਰਜਿਸਟਰਡ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਗੱਡੀਆਂ ਦੀ ਰਜਿਸਟਰੇਸ਼ਨ ਤੋਂ ਪ੍ਰਾਪਤ 27.30 ਲੱਖ ਰੁਪਏ ਸਰਕਾਰੀ ਖਜ਼ਾਨੇ ‘ਚ ਜਮਾਂ ਕਰਵਾਏ ਗਏ ਹਨ। ਇਸ ਤੋਂ ਇਲਾਵਾ ਜਿਲਾ ਮੋਹਾਲੀ ਵਿੱਚ ਰੇਤੇ ਤੇ ਬਜਰੀ ਦੀ ਨਜਾਇਜ਼ ਢੋਆ-ਢੋਆਈ ਨੂੰ ਠੱਲ ਪਾਉਣ ਲਈ ਜਿਲਾ ਮੋਹਾਲੀ ਦੇ ਅਧਿਕਾਰਿਤ ਖੇਤਰ ਅਧੀਨ ਲੱਗੇ 74 ਡੀਲਰ/ਸਪਲਾਈਰ-ਸਟਾਕ ਯਾਰਡ ਪੰਜਾਬ ਸਰਕਾਰ ਦੀ ਸਾਈਟ ਤੇ ਰਜਿਸਟਰਡ ਕੀਤੇ ਜਾ ਚੁੱਕੇ ਹਨ।
ਭਰਤ ਪਾਉਣ ਲਈ ਵਟਸਅਪ ਨੰਬਰ- 9914009095 ਜਾਰੀ
ਇਸ ਤੋਂ ਇਲਵਾ ਰਜਿਸਟਰਡ ਕਰਨ ਦੀ ਪ੍ਰਕ੍ਰਿਆ ਜਾਰੀ ਹੈ। ਜਿਲਾ ਮੋਹਾਲੀ ਵਿਚ ਜਨਤਾ ਦੀਆਂ ਸਹੁਲਤਾਂ ਨੂੰ ਮੁੱਖ ਰੱਖਦਿਆਂ ਅਤੇ ਦਫਤਰਾਂ ਦੀ ਖੱਜਲ ਖੁਆਰੀ ਤੋਂ ਬਚਣ ਲਈ 2 ਏਕੜ ਵਿੱਚੋਂ 3 ਫੁੱਟ ਮਿੱਟੀ ਦੀ ਪੁਟਾਈ ਕਰਕੇ ਇਹ ਮਿੱਟੀ ਆਪਣੇ ਪਰਪਜ਼ ਲਈ ਭਰਤ ਪਾਉਣ ਅਤੇ ਆਪਣੀ ਉੱਚੀ ਨੀਵੀਂ ਜਮੀਨ ਨੂੰ ਪੱਧਰ ਕਰਨ ਦੀ ਮਨਜੂਰੀ ਲਈ ਵਟਸਅਪ ਨੰਬਰ- 9914009095 ਜਾਰੀ ਕੀਤਾ ਗਿਆ ਹੈ । ਜਿਸ ਤਹਿਤ ਜਨਤਾ ਨੁੰ ਆਪਣੇ ਘਰ ਬੈਠ ਕੇ ਉੱਕਤ ਵਟਸਅਪ ਨੰਬਰ ਤੇ ਆਪਣੇ ਜਮੀਨ ਸਬੰਧੀ ਦਸਤਵੇਜ਼ ਅਤੇ ਬੇਨਤੀ ਪੱਤਰ ਭੇਜ ਕੇ 2 ਜਾਂ 3 ਦਿਨਾਂ ਵਿੱਚ ਵਟਸਅਪ ਤੇ ਹੀ UID No. ਜਾਰੀ ਕਰਕੇ ਮਨਜੂਰੀ ਦੇਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।
ਮਨਜੂਰੀ ਤੋਂ ਇਲਾਵਾ (Illegal Mining ) ਜਿਲਾ ਮੋਹਾਲੀ ਅਧੀਨ ਚੱਲ ਰਹੇ ਡੰਪ ਯਾਰਡ/ਸਟਾਕ ਯਾਰਡ ਰਜਿਸਟਰਡ ਕਰਨ ਸਬੰਧੀ ਅਤੇ ਮਾਈਨਿੰਗ ਦੇ ਕੰਮਾਂ ਲਈ ਵਰਤੀਆਂ ਜਾਣ ਵਾਲੀਆਂ ਗੱਡੀਆਂ ਨੂੰ ਆਨ ਲਾਈਨ ਰਜਿਸਟਰਡ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਉਪਰਾਲੇ ਕਰਦੇ ਹੋਏ ਆਪਣੇ ਘਰ ਬੈਠ ਕੇ ਆਨ ਲਾਈਨ minesnandgeology.punjab.gov.in ਸਾਈਟ ਤੇ ਗੱਡੀਆਂ ਅਤੇ ਸਟਾਕ ਯਾਰਡ/ਡੰਪ ਯਾਰਡ ਰਜਿਸਟਰ ਕਰਨ ਅਤੇ ਆਪਣੇ ਆਨ ਲਾਈਨ ਫੀਸ ਭਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਜਿਸ ਉਪਰੰਤ ਜਨਤਾ ਆਪਣੇ ਸਟਾਕ ਯਾਰਡ/ਡੰਪ ਯਾਂਰਡ ਅਤੇ ਗੱਡੀਆਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਇੱਕ ਜਾਂ ਦੋ ਦਿਨ ਵਿੱਚ ਆਪਣੀ ਆਈ.ਡੀ. ਤੋਂ ਡਾਉਨ ਲੋਅਡ ਕਰ ਸਕਦੇ ਹਨ। ਇਸ ਲਈ ਸਰਕਾਰ ਵੱਲੋਂ ਇਹ ਜਨਤਾ ਲਈ ਸਭ ਤੋਂ ਵੱਡਾ ਅਤੇ ਫਾਇਦੇਮੰਦ ਉਪਰਾਲਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ