13 ਸਾਲਾ ਯਸ਼ ਚਾਵੜੇ ਨੇ ਖੇਡੀ 508 ਦੌੜਾਂ ਦੀ ਪਾਰੀ

ਇੰਟਰ ਸਕੂਲ ਮੈਚ ‘ਚ ਬਣਾਇਆ ਰਿਕਾਰਡ, ਟੀਮ 705 ਦੌੜਾਂ ਨਾਲ ਜਿੱਤੀ

ਮੁੰਬਈ। ਕ੍ਰਿਕਟ ’ਚ ਕੁਝ ਵੀ ਹੋ ਸਕਦਾ ਹੈ। ਇੱਕ ਸਕੂਲ ’ਚ ਹੋਏ ਟੂਰਨਾਮੈਂਟ ’ਚ 13 ਸਾਲਾ ਦੇ ਯਸ਼ ਚਾਵੜੇ ਨੇ ਅਜਿਹੀ ਬੱਲੇਬਾਜ਼ੀ ਕੀਤੀ ਕੀ ਸਭ ਹੈਰਾਨ ਰਹਿ ਗਏ। ਮਹਾਂਰਾਸ਼ਟਰ ਦੇ ਇਸ 13 ਸਾਲਾ ਬੱਲੇਬਾਜ਼ ਯਸ਼ ਚਾਵੜੇ ਨੇ ਮੁੰਬਈ ਇੰਡੀਅਨਜ਼ ਜੂਨੀਅਰ ਸਕੂਲ ਟੂਰਨਾਮੈਂਟ ‘ਚ 508 ਦੌੜਾਂ ਦੀ ਅਜੇਤੂ ਪਾਰੀ ਖੇਡੀ। ਚਾਵੜੇ ਨੇ ਗੇਂਦ ਨੂੰ ਥੱਲੇ ਨਹੀਂ ਲੱਗਣ ਦਿੱਤਾ ਆਪਣੀ ਇਸ ਧਮਾਕੇਦਾਰ ਪਾਰੀ ਦੌਰਾਨ ਉਸ ਨੇ 81 ਚੌਕੇ ਤੇ 18 ਛੱਕੇ ਲਾਏ ਇਸ ਲਈ 178 ਗੇਂਦਾਂ ਦਾ ਸਾਹਮਣਾ ਕੀਤਾ। ਇਹ ਆਪਣੇ ਆਪ ’ਚ ਇੱਕ ਰਿਕਾਰਡ ਬਣ ਗਿਆ।

ਸ਼ੁੱਕਰਵਾਰ ਨੂੰ ਨਾਗਪੁਰ ‘ਚ ਖੇਡੇ ਗਏ 40-40 ਓਵਰਾਂ ਦੇ ਇਸ ਮੈਚ ‘ਚ ਯਸ਼ ਦੀ ਟੀਮ ਸਰਸਵਤੀ ਵਿਦਿਆਲਿਆ ਨੇ ਬਿਨਾਂ ਕੋਈ ਵਿਕਟ ਗੁਆਏ 714 ਦੌੜਾਂ ਬਣਾਈਆਂ। ਜਵਾਬ ਵਿੱਚ ਵਿਰੋਧੀ ਸਿੱਧੇਸ਼ਵਰ ਵਿਦਿਆਲਿਆ ਦੀ ਟੀਮ 5 ਓਵਰਾਂ ਵਿੱਚ 9 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਸਰਸਵਤੀ ਵਿਦਿਆਲਿਆ ਨੇ ਇਹ ਮੈਚ 705 ਦੌੜਾਂ ਨਾਲ ਜਿੱਤ ਲਿਆ।

 500 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼

ਯਸ਼ ਚਾਵੜਾ ਨੇ ਇੱਕ ਅਨੋਖਾ ਰਿਕਾਰਡ ਆਪਣੇ ਨਾਅ ਕੀਤਾ ਹੈ। ਕਿਸੇ ਵੀ ਅੰਤਰ ਸਕੂਲ ਸੀਮਤ ਓਵਰਾਂ ਦੇ ਕ੍ਰਿਕਟ ਮੈਚ ਵਿੱਚ 500 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਇਸ ਸ਼੍ਰੇਣੀ ‘ਚ ਸਭ ਤੋਂ ਵੱਡੀ ਪਾਰੀ ਖੇਡਣ ਦਾ ਵਿਸ਼ਵ ਰਿਕਾਰਡ ਸ਼੍ਰੀਲੰਕਾ ਦੇ ਚਿਰਾਥ ਸੇਲੇਪੇਰੂਮਾ ਦੇ ਨਾਂ ਹੈ। ਚਿਰਥ ਨੇ 2022 ਵਿੱਚ ਸ਼੍ਰੀਲੰਕਾ ਵਿੱਚ ਇੱਕ ਅੰਡਰ-15 ਮੈਚ ਵਿੱਚ 553 ਦੌੜਾਂ ਦੀ ਪਾਰੀ ਖੇਡੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ