ਸਰਸਾ ’ਚ ਵੱਡੀ ਕਾਰਵਾਈ, ਮੈਡੀਕਲ ਸਟੋਰ ਕੀਤਾ ਸੀਲ

Sirsa News

ਸਰਸਾ। ਏਡੀਜੀਪੀ ਸ੍ਰੀਕਾਂਤ ਜਾਧਵ ਇਨ੍ਹੀਂ ਦਿਨੀਂ ਮੈਡੀਕਲ ਨਸੇ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਐਕਸ਼ਨ ਵਿੱਚ ਨਜਰ ਆ ਰਹੇ ਹਨ ਅਤੇ ਨਸਾ ਵੇਚਣ ਵਾਲਿਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਏਡੀਜੀਪੀ ਦੀ ਟੀਮ ਨੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਸਹਿਰ ਦੇ ਰਾਣੀਆਂ ਗੇਟ ਸਥਿੱਤ ਇੱਕ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ। ਇਹ ਕਾਰਵਾਈ ਨਸੀਲੇ ਪਦਾਰਥ ਮਿਲਣ ਦੀ ਸੂਚਨਾ ’ਤੇ ਕੀਤੀ ਗਈ। (Sirsa News)

ਇਸ ਦੌਰਾਨ ਸਿਹਤ ਵਿਭਾਗ ਦੇ ਡਰੱਗ ਕੰਟਰੋਲਰ ਅਫ਼ਸਰ ਰਜਨੀਸ਼ ਧਾਲੀਵਾਲ ਅਤੇ ਉਨ੍ਹਾਂ ਦੀ ਟੀਮ ਨੇ ਮੈਡੀਕਲ ਸਟੋਰ ਦੀ ਜਾਂਚ ਕੀਤੀ। ਇਸ ਦੌਰਾਨ ਮੈਡੀਕਲ ਸਟੋਰ ’ਤੇ ਦੋ ਵੱਖ-ਵੱਖ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਖਰੀਦ-ਵੇਚ ਦਾ ਕੋਈ ਰਿਕਾਰਡ ਸੰਚਾਲਕ ਵੱਲੋਂ ਨਹੀਂ ਦਿਖਾਇਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਦਾ ਰਿਕਾਰਡ ਵੀ ਸਾਂਭਿਆ ਨਹੀਂ ਜਾਂਦਾ। ਜਿਸ ਤੋਂ ਬਾਅਦ ਟੀਮ ਵੱਲੋਂ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ। ਹਾਲਾਂਕਿ ਮੈਡੀਕਲ ਸਟੋਰ ’ਤੇ ਹੈਲਥ ਐਂਡ ਕੇਅਰ ਕਲੀਨਿਕ ਦੇ ਨਾਂਅ ਦਾ ਬੋਰਡ ਲੱਗਾ ਹੋਇਆ ਸੀ। (Sirsa News)

ਇਹ ਵੀ ਪੜ੍ਹੋ : ਭੂਚਾਲ ਦੇ ਜਬਰਦਸਤ ਝਟਕੇ, ਲੋਕ ਘਰਾਂ ਤੋਂ ਨਿਕਲੇ ਬਾਹਰ

ਇਸ ਸਬੰਧੀ ਜਦੋਂ ਡਰੱਗ ਕੰਟਰੋਲਰ ਅਫ਼ਸਰ ਰਜਨੀਸ਼ ਧਾਲੀਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮੈਡੀਕਲ ਦੇ ਨਾਂਅ ’ਤੇ ਮੈਡੀਕਲ ਸਟੋਰ ਦਾ ਲਾਇਸੈਂਸ ਹੈ। ਛਾਪੇਮਾਰੀ ਦੌਰਾਨ ਫਰਮ ਦਾ ਸੇਲਜਮੈਨ ਮੌਕੇ ’ਤੇ ਮੌਜ਼ੂਦ ਪਾਇਆ ਗਿਆ ਅਤੇ ਬਾਅਦ ’ਚ ਪ੍ਰੋਪਰਾਈਟਰ ਫਰਮ ਦੀ ਫਾਰਮਾਸਿਸਟ ਆਈ। ਕੋਈ ਵੀ ਦੋ ਤਰ੍ਹਾਂ ਦੀਆਂ ਦਵਾਈਆਂ ਦਾ ਰਿਕਾਰਡ ਨਹੀਂ ਦਿਖਾ ਸਕਿਆ, ਜਿਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਮੈਡੀਕਲ ਸਟੋਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਹੋਣ ਦੇ ਬਾਵਜ਼ੂਦ ਉਨ੍ਹਾਂ ਵਿੱਚ ਨਸ਼ੇ ਮਿਲਣ ਦੇ ਸਵਾਲ ’ਤੇ ਬੋਲਦਿਆਂ ਡਰੱਗ ਕੰਟਰੋਲਰ ਅਫ਼ਸਰ ਰਜਨੀਸ ਧਾਲੀਵਾਲ ਨੇ ਦੱਸਿਆ ਕਿ ਇਹ ਪਾਬੰਦੀਸ਼ੁਦਾ ਦਵਾਈਆਂ ਨਹੀਂ ਹਨ, ਇਹ ਨਿਰਧਾਰਤ ਦਵਾਈਆਂ ਹਨ ਜੋ ਨਸ਼ੀਲੇ ਪਦਾਰਥਾਂ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ। ਇਨ੍ਹਾਂ ਨੂੰ ਵੇਚਿਆ ਜਾ ਸਕਦਾ ਹੈ, ਪਰ ਖਰੀਦ ਅਤੇ ਵਿਕਰੀ ਦਾ ਪੂਰਾ ਰਿਕਾਰਡ ਰੱਖਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਡਾਕਟਰ ਦੀ ਪਰਚੀ ਅਤੇ ਕੈਸ਼ ਮੀਮੋ ਕੱਟ ਕੇ ਦੇਣਾ ਵੀ ਜ਼ਰੂਰੀ ਹੈ।

ਜੇਕਰ ਡਾਕਟਰ ਦੀ ਪਰਚੀ ਹੈ ਅਤੇ ਤੁਸੀਂ ਇਸ ਨੂੰ ਕਾਨੂੰਨੀ ਤੌਰ ’ਤੇ ਵੇਚ ਰਹੇ ਹੋ ਤਾਂ ਕੋਈ ਸਮੱਸਿਆ ਨਹੀਂ ਹੈ। ਪਰ ਸਮੱਸਿਆ ਇਹ ਹੈ ਕਿ ਇਹ ਦਵਾਈਆਂ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਹਨ ਅਤੇ ਇਹ ਦਵਾਈਆਂ ਗੈਰ-ਕਾਨੂੰਨੀ ਢੰਗ ਨਾਲ ਬਾਜਾਰ ਵਿੱਚ ਆ ਰਹੀਆਂ ਹਨ। ਉਨ੍ਹਾਂ ਮੈਡੀਕਲ ਸਟੋਰ ਸੰਚਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚਦਾ ਪਾਇਆ ਗਿਆ ਤਾਂ ਉਨ੍ਹਾਂ ਮੈਡੀਕਲ ਸਟੋਰਾਂ ਨੂੰ ਵੀ ਸੀਲ ਕਰ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।