ਪਟਵਾਰੀਆਂ ਲਈ ਵੱਡੀ ਖ਼ਬਰ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

Patwaris

ਚੰਡੀਗੜ੍ਹ। ਹਰਿਆਣਾ ’ਚ ਵਿਕਾਸ ਤੇ ਪੰਚਾਇਤ ਵਿਭਾਗ ’ਚ ਲੱਗੇ ਸਾਰੇ ਗਰੈਜ਼ੂਏਟ ਪਟਵਾਰੀਆਂ (Patwaris) ਲਈ ਖੁਸ਼ਖਬਰੀ ਹੈ। ਹੁਣ ਇਨ੍ਹਾਂ ਪਟਵਾਰੀਆਂ ਨੂੰ 1900 ਰੁਪਏ ਦੀ ਜਗ੍ਹਾ 2400 ਰੁਪਏ ਗ੍ਰੇਡ-ਪੇ ਮਿਲੇਗਾ। ਇਨ੍ਹਾਂ ਪਟਵਾਰੀਆਂ ਨੂੰ ਇਹ ਲਾਭ 31 ਦਸੰਬਰ 2023 ਤੋਂ ਮਿਲੇਗਾ। ਹਰਿਆਣਾ ਦੇ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਨਰਲ ਡਾਇਰੈਕਟਰ ਨੇ ਆਦੇਸ਼ ਜਾਰੀ ਕੀਤੇ ਹਨ। (Patwaris)

ਇਸ ਮਾਮਲੇ ਨੂੰ ਲੈ ਕੇ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਨਰਲ ਡਾਇਰੈਕਟਰ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀਆ ਅਤੇ ਬਲਾਕ ਵਿਕਾਸ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਹੁਣ ਸਰਕਾਰ ਨੇ ਪਟਵਾਰੀ ਦੀ ਯੋਗਤਾ ਨੂੰ ਵਧਾ ਕੇ ਗਰੈਜ਼ੂਏਟ ਕਰ ਦਿੱਤਾ ਹੈ। ਜਿੱਥੇ ਇਹ 2013 ਤੋਂ ਪਹਿਲਾਂ ਦਸਵੀਂ ਪਾਸ ਸੀ ਉੱਥੇ ਹੀ ਹੁਣ ਗਰੈਜ਼ੂਏਸ਼ਨ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ : ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨ ਟਾਵਰ ’ਤੇ ਚੜ੍ਹ ਲਗਤਾਰ ਕੱਢ ਰਹੇ ‘ਕਰੰਟ’

ਦੱਸ ਦਈਏ ਕਿ ਵਿਕਾਸ ਤੇ ਪੰਚਾਇਤ ਵਿਭਾਗ ’ਚ ਲੱਗੇ ਪਟਵਾਰੀਆਂ ਨੂੰ ਕਲਾਸ ਦਸਵੀਂ ਦੇ ਅਨੁਸਾਰ ਨਿਰਧਾਰਤ ਗ੍ਰੇਡ-ਪੇ ਦਿੱਤਾ ਜਾ ਰਿਹਾ ਸੀ। ਹੁਣ ਸਾਰੇ ਵਿਭਾਗਾਂ ਦੇ ਪਟਵਾਰੀਆਂ ਲਈ ਬਰਾਬਰ ਸਿੱਖਿਆ ਯੋਗਤਾ ਅਤੇ ਬਰਾਬਰ ਤਨਖਾਹ ਦੇ ਕ੍ਰਮ ’ਚ ਵਿਕਾਸ ਤੇ ਪੰਚਾਇਤ ਵਿਭਗਾ ਦੇ ਗ੍ਰੇਡ ਪੇ ’ਚ ਵਾਧਾ ਕੀਤਾ ਗਿਆ ਹੈ। ਇੱਕ ਵਾਰ ਫਿਰ ਦੱਸ ਦਈਏ ਕਿ ਇਹ ਫ਼ੈਸਲਾ ਹਰਿਆਣਾ ਰਾਜ ‘ਚ ਸੇਵਾਵਾਂ ਦੇ ਰਹੇ ਪਟਵਾਰੀਆਂ ਲਈ ਹਰਿਆਣਾ ਸਰਕਾਰ ਵੱਲੋਂ ਲਿਆ ਗਿਆ ਹੈ। ਫ਼ੈਸਲਾ ਲੈਂਦਿਆਂ ਹੀ ਹਰਿਆਣਾ ਭਰ ਦੇ ਪਟਵਾਰੀਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।