ਨਾਗਾਲੈਂਡ ‘ਚ ਭਾਜਪਾ ਨੂੰ ਜ਼ੋਰਦਾਰ ਝਟਕਾ, ਐਨਪੀਐਫ-ਭਾਜਪਾ ਗਠਜੋੜ ਟੁੱਟਿਆ

BJP,NPF Alliance, Broke, Nagaland

ਨਵੀਂ ਦਿੱਲੀ (ਏਜੰਸੀ) । ਨਾਗਾਲੈਂਡ ‘ਚ ਖੇਤਰੀ ਪਾਰਟੀ ਨਾਗਾ ਪੀਪੁਲਜ਼ ਫਰੰਟ (ਐਨਪੀਐਫ) ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਦੋ ਦਹਾਕੇ ਪੁਰਾਣਾ ਗਠਜੋੜ ਟੁੱਟਣ ਕਾਰਨ ਉਥੋਂ ਦੀ ਸਿਆਸੀ ਹਲਚਲ ਵਧ ਗਈ ਹੈ ਐਨਪੀਐਫ ਦੇ ਸੂਤਰਾਂ ਨੇ ਦੱਸਿਆ ਕਿ ਗਠਜੋੜ ਤੋੜਨ ਦਾ ਐਲਾਨ ਪਾਰਟੀ ਦੇ ਆਗੂ ਸੁਰੋਜੋਲੀ ਦੀ ਅਗਵਾਈ ‘ਚ ਕੇਂਦਰੀ ਨਿਗਰਾਨਾਂ ਨੇ ਕੀਤਾ ਹੈ ਹਾਲਾਂਕਿ ਐਨਪੀਐਫ ਦੇ ਇੱਕ ਗੁੱਟ ਨੇ ਇਸ ਨੂੰ ਇੱਕਪਾਸੜ ਫੈਸਲਾ ਦੱਸਿਆ ਅਤੇ ਦੋਸ਼ ਲਾਇਆ ਕਿ ਇਸ ਬਾਰੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਹੈ ਪਾਰਟੀ ਦੇ ਕਈ ਹੋਰ ਆਗੂਆਂ ਨੇ ਵੀ ਨਿੱਜੀ ਤੌਰ ‘ਤੇ ਇਸਦਾ ਵਿਰੋਧ ਕੀਤਾ ਅਤੇ ਕਿਹਾ ਹੈ ਕਿ ਇਹ ਫੈਸਲਾ ਮੁੱਖ ਮੰਤਰੀ ਟੀ ਆਰ ਜੇਲਿਆਂਗ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ।

ਪਾਰਟੀ ਦੇ ਇੱਕ ਆਗੂ ਨੇ ਕੋਹਿਮਾ ਤੋਂ ਫੋਨ ‘ਤੇ ਏਜੰਸੀ ਨੂੰ ਕਿਹਾ ਅਸੀਂ ਮੁੱਖ ਮੰਤਰੀ ਦੇ ਉਮੀਦਵਾਰ ਦੇ ਰੂਪ ‘ਚ ਟੀਆਰ ਜੇਲਿਆਂਗ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ ਉਨ੍ਹਾਂ ਨੇ ਕਦੇ ਵੀ ਪਾਰਟੀ ਦੀ ਅਗਵਾਈ ਨਹੀਂ ਕੀਤੀ ਹੈ ਸੂਬਾ ਵਿਧਾਨ ਸਭਾ 2013 ਦੀਆਂ ਚੋਣਾਂ ਨੇਫਿਊ ਰਿਓ ਦੀ ਅਗਵਾਈ ‘ਚ ਲੜੀਆਂ ਗਈਆਂ ਸਨ  ਸ੍ਰੀ ਰਿਓ ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਹਨ ਅਤੇ ਨਾਗਾਲੈਂਡ ਸੰਸਦੀ ਸੀਟ ਤੋਂ 16 ਲੋਕ ਸਭਾ ਦੇ ਮੈਂਬਰ ਹਨ ਸੂਤਰਾਂ ਨੇ ਇਹ ਵੀ ਦੱਸਿਆ ਕਿ ਐਨਪੀਐਫ ਅਤੇ ਭਾਜਪਾ ਦਰਮਿਆਨ ਦੋ ਦਹਾਕੇ ਪੁਰਾਣਾ ਗਠਜੋੜ ਟੁੱਟਣ ਦਾ ਫਾਇਦਾ ਹਾਲ ‘ਚ ਗਠਿਤ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ ਨੂੰ ਮਿਲ ਸਕਦਾ ਹੈ ਇਸ ਪਾਰਟੀ ਦੇ ਆਗੂ ਕਾਂਗਰਸ ਨੇ ਸੀਨੀਅਰ ਆਗੂ ਚਿੰਗਵਾਂਗ ਕੋਂਨਯਾਕ ਹਨ।