ਮਨੁੱਖਤਾ ਦੀ ਸੇਵਾ : ਭਾਰਤ ਵਿਕਾਸ ਪ੍ਰੀਸ਼ਦ ਨੇ 13 ਪਰਿਵਾਰਾਂ ਨੂੰ ਰਾਸ਼ਨ ਵੰਡਿਆ

Bharat Vikas Parishad

ਜਲਾਲਾਬਾਦ (ਰਜਨੀਸ਼ ਰਵੀ)। ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ (Bharat Vikas Parishad) ਜਲਾਲਾਬਾਦ (ਪੱ) ਵੱਲੋਂ ਬ੍ਰਾਂਚ ਪ੍ਰਧਾਨ ਪ੍ਰਵੇਸ਼ ਖੰਨਾ ਦੀ ਪ੍ਰਧਾਨਗੀ ਹੇਠ ਵਿਖੇ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਮਦਨ ਲਾਲ ਦੂਮੜਾ ਸਾਬਕਾ ਪ੍ਰਧਾਨ ਸਨ। ਜਿਸ ਵਿੱਚ ਮੁੱਖ ਮਹਿਮਾਨ ਅਤੇ ਹਾਜ਼ਰ ਹੋਏ ਮੈਂਬਰਾ ਵੱਲੋਂ 13 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

Bharat Vikas Parishad

ਇਹ ਵੀ ਪੜ੍ਹੋ : ਅਨਮੋਲ ਹੈ ਮਾਲਕ ਦਾ ਨਾਮ : ਪੂਜਨੀਕ ਗੁਰੂ ਜੀ

ਪ੍ਰਧਾਨ ਪ੍ਰਵੇਸ਼ ਖੰਨਾ ਅਤੇ ਸਕੱਤਰ ਰੌਸ਼ਨ ਲਾਲ ਅਸੀਜਾ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਹੋਏ ਮੈਂਬਰਾ ਨੂੰ ਜੀ ਆਇਆ ਆਖਿਆ। ਮਦਨ ਲਾਲ ਦੂਮੜਾ ਮੁੱਖ ਮਹਿਮਾਨ ਨੂੰ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁੱਕੜ, ਸਟੇਟ ਮੈਂਬਰ ਰਜੇਸ਼ ਪਰੂਥੀ, ਸਕੱਤਰ ਰੌਸ਼ਨ ਲਾਲ ਅਸੀਜਾ, ਖਜ਼ਾਨਚੀ ਰਮੇਸ਼ ਸਿਡਾਨਾ, ਵਿਜੇ ਖੰਨਾ, ਵਿਕਾਸ ਸਹਿਗਲ ਪੀਆਰਓ, ਤਰਸੇਮ ਵਿਖੌਨਾ, ਲਲਿਤ ਗਾਂਧੀ, ਹਰੀਸ਼ ਗਿਰਧਰ ਅਤੇ ਗੁਰਾਂਦਿੱਤਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here