(ਸੁਰੇਸ਼ ਕੁਮਾਰ) ਭੁੱਚੋ ਮੰਡੀ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਵਾਸੀ ਡੇਰਾ ਸ਼ਰਧਾਲੂ ਭਜਨੋ ਕੌਰ ਇੰਸਾਂ (70) ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਵੇਰਵਿਆਂ ਮੁਤਾਬਿਕ ਭਜਨੋ ਕੌਰ ਇੰਸਾਂ ਪਤਨੀ ਗੁਰਦੇਵ ਸਿੰਘ ਇੰਸਾਂ (ਲੰਗਰ ਸੇਵਾ ਸੰਮਤੀ ਸੇਵਾਦਾਰ) ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਮਰਨ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉੁਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। (Body Donation)
ਮ੍ਰਿਤਕ ਦੇਹ ਅਮਰਿਤਾ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਾਬਾਦ (ਹਰਿਆਣਾ) ਨੂੰ ਦਾਨ ਕੀਤੀ ਗਈ, ਜਿੱਥੇ ਮੈਡੀਕਲ ਖੇਤਰ ਦੇ ਵਿਦਿਆਰਥੀ ਮ੍ਰਿਤਕ ਦੇਹ ’ਤੇ ਅਨੇਕਾਂ ਬਿਮਾਰੀਆਂ ਸਬੰਧੀ ਖੋਜਾਂ ਕਰ ਸਕਣਗੇ। ਇਸ ਮੌਕੇ ਰਿਸ਼ਤੇਦਾਰਾਂ, ਵੱਡੀ ਗਿਣਤੀ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਸਰੀਰਦਾਨੀ ਭਜਨੋ ਕੌਰ ਇੰਸਾਂ ਅਮਰ ਰਹੇ ਤੇ ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। (Body Donation)
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੋੜਵੰਦ ਭੈਣ ਨੂੰ ਬਣਾ ਕੇ ਦਿੱਤਾ ਮਕਾਨ, ਮੁੱਕਿਆ ਫਿਕਰ
ਇਸ ਸਬੰਧੀ ਜੈ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਜਗਸੀਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰੀਰਦਾਨੀ ਭਜਨੋ ਕੌਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ 85 ਮੈਂਬਰ ਗੁਰਪ੍ਰੀਤ ਸਿੰਘ ਇੰਸਾਂ, ਲ਼ਾਜਪਤ ਰਾਏ ਇੰਸਾਂ, 85 ਮੈਂਬਰ ਭੈਣਾਂ ਸਿਮਰਨ ਕੌਰ ਇੰਸਾਂ, ਸੁਰਿੰਦਰ ਕੌਰ ਇੰਸਾਂ, ਪ੍ਰੇਮੀ ਸੇਵਕ ਗੁਰਜੀਤ ਇੰਸਾਂ, ਸੁਜਾਨ ਭੈਣਾਂ, 15 ਮੈਂਬਰ ਕਮੇਟੀ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਪੱਕੀਆਂ ਸੰਮਤੀਆਂ ਦੇ ਸੇਵਾਦਾਰ ਹਾਜ਼ਰ ਸਨ।
ਭੁੱਚੋ ਮੰਡੀ: ਸਰੀਰਦਾਨੀ ਭਜਨ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕਰਦੇ ਹੋਏ ਜ਼ਿੰਮੇਵਾਰ ਤੇ ਪਰਿਵਾਰਕ ਮੈਂਬਰ। ਤਸਵੀਰ: ਸੱਚ ਕਹੂੰ ਨਿਊਜ਼