ਮੂੰਹ ਦੇ ਮਿੱਠੇ ਤੇ ਦਿਲ ’ਚ ਵੈਰ ਰੱਖਣ ਵਾਲਿਆਂ ਤੋਂ ਰਹੋ ਸਾਵਧਾਨ

Selfish

ਇਸ ਸੰਸਾਰ ਵਿੱਚ ਹਰ ਇਨਸਾਨ ਆਪਣੀ ਜ਼ਿੰਦਗੀ ਨੂੰ ਵੱਖ-ਵੱਖ ਤਰੀਕੇ ਨਾਲ ਜਿਉਂਦਾ ਹੈ। ਸਮਾਜ ਵਿੱਚ ਵਿਚਰਦਿਆਂ ਹੋਇਆਂ ਸਾਡੇ ਬਹੁਤ ਸਾਰੇ ਦੋਸਤਾਂ, ਲੋਕਾਂ ਨਾਲ ਸੰਬੰਧ ਬਣ ਜਾਂਦੇ ਹਨ। ਦੋਸਤੀ ਇੱਥੋਂ ਤੱਕ ਕਿ ਪਰਿਵਾਰਕ ਸਬੰਧਾਂ ਤੱਕ ਹੋ ਜਾਂਦੀ ਹੈ। ਜਿਸ ਤਰ੍ਹਾਂ ਘਿਓ-ਸ਼ੱਕਰ ਇੱਕਮਿੱਕ ਹੋ ਜਾਂਦੇ ਹਨ, ਇਸ ਤਰ੍ਹਾਂ ਅਸੀਂ ਦੋਸਤਾਂ ਨਾਲ ਘੁਲ-ਮਿਲ ਜਾਂਦੇ ਹਾਂ। ਅੱਜ ਵਿਗਿਆਨ ਦਾ ਜ਼ਮਾਨਾ ਹੈ। ਭਾਰਤ ਨੇ ਚੰਨ ਤੱਕ ਆਪਣੇ ਕਦਮ ਰੱਖ ਲਏ ਹਨ। ਖੋਜਾਂ ਲਗਾਤਾਰ ਜਾਰੀ ਹਨ। ਇੱਥੋਂ ਤੱਕ ਕਿ ਕਈ ਲੋਕਾਂ ਨੇ ਚੰਨ ’ਤੇ ਜ਼ਮੀਨ ਵੀ ਖਰੀਦ ਲਈ ਹੈ। ਕਈ ਲੋਕ ਅੱਜ-ਕੱਲ੍ਹ ਮਤਲਬ ਦੇਖ ਕੇ ਦੋਸਤੀ ਕਰਦੇ ਹਨ। (Selfish)

ਜ਼ੁਬਾਨ ਦੇ ਇੰਨੇ ਮਿੱਠੇ ਬਣ ਕੇ ਆਪਣੇ ਨਿੱਜੀ ਕੰਮ ਸਾਡੇ ਤੋਂ ਕਢਵਾ ਲੈਂਦੇ ਹਨ। ਸਾਨੂੰ ਵੀ ਇਹ ਹੁੰਦਾ ਹੈ ਕਿ ਇਹ ਬੰਦਾ ਸਾਡੇ ਕਿੰਨਾ ਦਿਲੋਂ ਕਰੀਬੀ ਹੈ, ਸਾਡੇ ਪ੍ਰਤੀ ਇਸ ਦੇ ਦਿਲ ਵਿੱਚ ਬਿਲਕੁਲ ਵੀ ਨਫ਼ਰਤ ਨਹੀਂ ਹੈ। ਅੱਜ ਦੇ ਜ਼ਮਾਨੇ ਵਿੱਚ ਜੋ ਲੋਕ ਮੂੰਹ ਦੇ ਜ਼ਿਆਦਾ ਮਿੱਠੇ ਹੁੰਦੇ ਹਨ, ਦਰਅਸਲ ਉਹਨਾਂ ਦੇ ਮਨ ਅੰਦਰ ਤੁਹਾਡੇ ਪ੍ਰਤੀ ਈਰਖਾ, ਨਫਰਤ, ਵੈਰ ਬਹੁਤ ਜ਼ਿਆਦਾ ਭਰੀ ਹੁੰਦੀ ਹੈ। ਅਜਿਹੇ ਇਨਸਾਨ ਤੁਹਾਡੀ ਤਰੱਕੀ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੇ। ਜਦੋਂ ਕੋਈ ਤੁਹਾਡਾ ਵਧੀਆ ਕਾਰਜ਼ ਹੁੰਦਾ ਹੈ ਤਾਂ ਤੁਹਾਨੂੰ ਉੱਪਰਲੇ ਦਿਲੋਂ ਵਧਾਈ ਦਿੰਦੇ ਹਨ, ਪਰ ਅੰਦਰੋਂ ਇੰਨੀ ਜ਼ਿਆਦਾ ਨਫਰਤ ਰੱਖਦੇ ਹਨ ਕਿ ਇਹ ਸੋਚਦੇ ਰਹਿੰਦੇ ਹਨ ਕਿ ਇਹ ਬੰਦਾ ਕਿਵੇਂ ਤਰੱਕੀ ਕਰ ਰਿਹਾ ਹੈ। ਅੱਜ ਦੇ ਜ਼ਮਾਨੇ ਵਿੱਚ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। (Selfish)

ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ : ਜਿਨ੍ਹਾਂ ਇਕੱਲੇ ਹੀ ਬਚਾਈ 65 ਜਣਿਆਂ ਦੀ ਜਾਨ

ਦੋਸਤੀ ਨਿਰਖ-ਪਰਖ ਕੇ ਕਰਨੀ ਚਾਹੀਦੀ ਹੈ। ਅਜਿਹੇ ਲੋਕ ਕਦੇ ਵੀ ਕਿਸੇ ਦੇ ਸਕੇ ਨਹੀਂ ਹੁੰਦੇ। ਤੁਹਾਡੇ ਮੂੰਹ ’ਤੇ ਤੁਹਾਡੀ ਅੱਛਾਈ, ਤੁਹਾਡੀ ਪਿੱਠ ’ਤੇ ਤੁਹਾਡੀ ਬੁਰਾਈ। ਅਜਿਹੇ ਲੋਕ ਤੁਹਾਨੂੰ ਮਿੱਠਾ ਜ਼ਹਿਰ ਦੇ ਕੇ ਡੰਗ ਲੈਂਦੇ ਹਨ। ਅਜਿਹੇ ਲੋਕ ਦੋਹਰੇ ਕਿਰਦਾਰ ਵਾਲੇ ਹੁੰਦੇ ਹਨ। ਕਿਸੇ ਨੇ ਸਹੀ ਹੀ ਕਿਹਾ ਹੈ ਕਿ ਮੂੰਹ ’ਤੇ ਰਾਮ ਰਾਮ, ਬਗਲ ’ਚ ਛੁਰੀ। ਜੋ ਅੱਜ ਦਾ ਇਨਸਾਨ ਹੈ ਉਸ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨਹੀਂ ਹੈ। ਦੋਹਰੇ ਕਿਰਦਾਰ ਦੀ ਲਪੇਟ ਵਿੱਚ ਇਨਸਾਨ ਘਿਰ ਗਿਆ ਹੈ। ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਝੂਠ ਦਾ ਜ਼ਿਆਦਾ ਬੋਲਬਾਲਾ ਹੈ। ਜੋ ਬੰਦਾ ਝੂਠ ਜ਼ਿਆਦਾ ਬੋਲਣ ਵਾਲਾ ਹੁੰਦਾ ਹੈ, ਦੋਸਤ ਉਸਦੇ ਬਹੁਤ ਜ਼ਿਆਦਾ ਹੁੰਦੇ ਹਨ। ਬੰਦਾ ਕਦਮ-ਕਦਮ ’ਤੇ ਮੱੁਕਰ ਜਾਂਦਾ ਹੈ। ਸੱਚ ’ਤੇ ਖੜ੍ਹਾ ਨਹੀਂ ਹੁੰਦਾ। ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਲੋਕ ਸੱਚ ਨੂੰ ਤਰਜੀਹ ਦਿੰਦੇ ਸਨ।

ਜਿੱਥੇ ਕਹਿ ਦਿੱਤਾ, ਉੱਥੇ ਖੜ੍ਹ ਗਏ। ਕੋਈ ਝੂਠ ਨਹੀਂ ਬੋਲਦਾ ਸੀ। ਪਿਆਰ ਬਹੁਤ ਜ਼ਿਆਦਾ ਸੀ। ਨਫਰਤ ਨਹੀਂ ਸੀ, ਇੱਕ-ਦੂਜੇ ਦੀ ਮੱਦਦ ਕੀਤੀ ਜਾਂਦੀ ਸੀ। ਪੈਸੇ ਦੀ ਅਹਿਮੀਅਤ ਸੀ। ਅੱਜ ਪੈਸੇ ਦੀ ਹੋੜ ਲੱਗੀ ਹੋਈ ਹੈ। ਅੱਜ ਤਾਂ ਉਹ ਸਮਾਂ ਹੈ ਜੇ ਤੁਸੀਂ ਕਿਸੇ ਤੋਂ ਮੱਦਦ ਵੀ ਲੈ ਲਈ ਅਗਲਾ ਬੰਦਾ ਸਾਰੇ ਸ਼ਹਿਰ ਵਿੱਚ ਢਿੰਡੋਰਾ ਪਿੱਟ ਦਿੰਦਾ ਹੈ ਕਿ ਮੈਂ ਇਸ ਇਨਸਾਨ ਦੀ ਪੈਸੇ ਨਾਲ ਮੱਦਦ ਕੀਤੀ ਸੀ ਜਾਂ ਮੈਂ ਇਸ ਬੰਦੇ ਦਾ ਇਹ ਕੰਮ ਕਰਾਉਣ ਵਿੱਚ ਮੱਦਦ ਕੀਤੀ ਸੀ। ਆਪਸੀ ਪ੍ਰੇਮ, ਪਿਆਰ ਖਤਮ ਹੋ ਚੁੱਕਾ ਹੈ। ਚਾਹੇ ਕੋਈ ਵੀ ਇਨਸਾਨ ਹੋਵੇ ਉਸ ਨੂੰ ਪਹਿਲਾਂ ਪਰਖੋ। ਵਿਸ਼ਵਾਸ ਸੋਚ-ਸਮਝ ਕੇ ਕਰੋ। ਜੇ ਤੁਹਾਡਾ ਇਨਸਾਨ ਕੋਈ ਵਿਸ਼ਵਾਸ ਖਤਮ ਕਰ ਚੱਕਿਆ ਹੈ ਤਾਂ ਦੁਬਾਰਾ ਉਸ ’ਤੇ ਵਿਸ਼ਵਾਸ ਕਰਨਾ ਮੂਰਖਤਾ ਹੈ। (Selfish)

ਇਹ ਵੀ ਪੜ੍ਹੋ : ਸੌਰ ਊਰਜਾ ’ਚ ਲੁਕਿਐ ਭਵਿੱਖ ਦਾ ਚੰਗਾ ਜੀਵਨ

ਬਹੁਤ ਚਲਾਕ ਲੋਕ ਅੱਜ-ਕੱਲ੍ਹ ਸਮਾਜ ਵਿੱਚ ਵਿਚਰ ਰਹੇ ਹਨ। ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਝੂਠ ਬੋਲ ਕੇ ਆਪਣਾ ਕੰਮ ਕੱਢ ਲੈਂਦੇ ਹਨ। ਅਜਿਹੇ ਲੋਕ ਸੋਚਦੇ ਹਨ ਕਿ ਮੈਂ ਫਲਾਣੇ ਬੰਦੇ ਨੂੰ ਮੂਰਖ ਬਣਾ ਕੇ ਕੰਮ ਕੱਢ ਲਿਆ, ਮੇਰੇ ਨਾਲੋਂ ਵੱਧ ਚਲਾਕ ਕੋਈ ਨਹੀਂ ਹੈ। ਅਜਿਹੇ ਇਨਸਾਨ ਭੁੱਲ ਚੁੱਕੇ ਹਨ ਕਿ ਦਾਤਾ ਸਾਰਾ ਹਿਸਾਬ-ਕਿਤਾਬ ਲੈ ਕੇ ਬੈਠਾ ਹੈ। ਕਦੇ ਨਾ ਕਦੇ ਤਾਂ ਤੁਹਾਡਾ ਚਿਹਰਾ ਦੂਜੇ ਇਨਸਾਨ ਦੇ ਸਾਹਮਣੇ ਜ਼ਰੂਰ ਆ ਜਾਵੇਗਾ। ਪਰਮਾਤਮਾ ਦੀ ਕਚਹਿਰੀ ਵਿੱਚ ਹਿਸਾਬ-ਕਿਤਾਬ ਤਾਂ ਜ਼ਰੂਰ ਹੁੰਦਾ ਹੈ। ਕਾਰੋਬਾਰੀ ਲੋਕ ਝੂਠ-ਤੂਫਾਨ ਬੋਲ ਕੇ ਆਪਣਿਆਂ ਨੂੰ ਹੀ ਰਗੜੇ ਲਾ ਲੈਂਦੇ ਹਨ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਕਿ ਇੱਕ ਭਰਾ ਨੇ ਗਲਤ ਪ੍ਰਾਪਰਟੀ ਆਪਣੀ ਭੈਣ ਨੂੰ ਦੇ ਕੇ ਉਸ ਤੋਂ ਖੂਬ ਕਮਾਈ ਕੀਤੀ। ਦੇਖੋ ਖੂਨ ਦੇ ਰਿਸ਼ਤਿਆਂ ’ਚ ਕਿਸ ਤਰ੍ਹਾਂ ਗਿਰਾਵਟ ਆ ਚੁੱਕੀ ਹੈ।

ਭਾਈ ਭੈਣ ਨੂੰ ਨਹੀਂ ਬਖਸ਼ ਰਿਹਾ। ਭੈਣਾਂ ਨੂੰ ਆਪਣੇ ਭਰਾਵਾਂ ਤੋਂ ਬਹੁਤ ਉਮੀਦ ਹੁੰਦੀ ਹੈ। ਮਰਦੇ ਦਮ ਤੱਕ ਭੈਣ ਨੂੰ ਉਮੀਦ ਹੁੰਦੀ ਹੈ ਕਿ ਕੱਲ੍ਹ ਨੂੰ ਉਸ ਦਾ ਭਰਾ ਉਸ ’ਤੇ ਕਫਨ ਜ਼ਰੂਰ ਪਾਉਣ ਆਏਗਾ। ਪਰ ਅੱਜ ਦੇ ਜਮਾਨੇ ਵਿੱਚ ਅਜਿਹੇ ਕਿਰਦਾਰ ਦਿਲ ਨੂੰ ਡੂੰਘੀ ਸੱਟ ਮਾਰਦੇ ਹਨ। ਵਿਸ਼ਵਾਸ ਕੀਤਾ ਜਾਵੇ ਤਾਂ ਕਿਸ ’ਤੇ ਕੀਤਾ ਜਾਵੇ। ਅੱਜ ਦੇ ਜ਼ਮਾਨੇ ਵਿੱਚ ਵਿਸ਼ਵਾਸ ਕਰਨ ਜੋਗਾ ਕੋਈ ਰਿਹਾ ਹੀ ਨਹੀਂ ਹੈ। ਬੱਚੇ ਸਾਫ ਮਾਂ-ਬਾਪ ਨਾਲ ਝੂਠ ਬੋਲਦੇ ਹਨ ।ਸਕੂਲ ਜਾਣ ਦੀ ਥਾਂ ਪਾਰਕਾਂ ਵਿੱਚ ਬੈਠ ਜਾਂਦੇ ਹਨ। ਕਲਾਸਾਂ ਮਿਸ ਕਰਦੇ ਹਨ। ਜੋ ਇਨਸਾਨ ਅੱਜ-ਕੱਲ੍ਹ ਦੋਹਰੇ ਕਿਰਦਾਰ ਨਿਭਾ ਰਹੇ ਹਨ। ਅਜਿਹੇ ਲੋਕਾਂ ਨੂੰ ਤਾਂ ਦੂਰ ਤੋਂ ਹੀ ਸਲਾਮ ਕਰਨਾ ਬਣਦਾ ਹੈ। ਅਜਿਹੇ ਲੋਕਾਂ ਨਾਲ ਤਾਂ ਕੋਈ ਲੈਣ-ਦੇਣ ਵੀ ਨਹੀਂ ਕਰਨਾ ਚਾਹੀਦਾ। (Selfish)

ਇਹ ਵੀ ਪੜ੍ਹੋ : ਇਜ਼ਰਾਈਲ-ਫਿਲਿਸਤੀਨ ਸੰਘਰਸ਼, ਮਲਬੇ ’ਚ ਤਬਦੀਲ ਹੋਇਆ ਸ਼ਹਿਰ….

ਘਰ ਵਿੱਚ ਬਿਲਕੁਲ ਵੀ ਅਜਿਹੇ ਲੋਕਾਂ ਨੂੰ ਨਹੀਂ ਬੁਲਾਉਣਾ ਚਾਹੀਦਾ। ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਲੋਕਾਂ ਨੂੰ ਭੁਲਾ ਕੇ ਉਨ੍ਹਾਂ ਦਾ ਨੁਕਸਾਨ ਕਰ ਜਾਂਦੇ ਹਨ। ਫਿਰ ਠੀਕਰਾ ਦੂਜੇ ਦੇ ਸਿਰ ਭੰਨ੍ਹ ਦਿੰਦੇ ਹਨ। ਦੋਸਤ ਜ਼ਰੂਰ ਬਣਾਓ, ਪਰ ਹੋਵੇ ਵਿਸ਼ਵਾਸ ਵਾਲਾ, ਜੋ ਤੁਹਾਡਾ ਨੁਕਸਾਨ ਨਾ ਕਰੇ। ਪੈਸੇ ਦੀ ਬਹੁਤ ਜ਼ਿਆਦਾ ਹੋੜ ਕਾਰਨ ਅੱਜ ਖੂਨ ਦੇ ਰਿਸ਼ਤਿਆਂ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਅੱਜ ਦੇ ਜਮਾਨੇ ਵਿੱਚ ਆਪਣੇ ਆਸ-ਪਾਸ ਸਮਾਜ ਵਿੱਚ ਲੋਕਾਂ ਨੂੰ ਪਰਖ ਕੇ ਹੀ ਉਨ੍ਹਾਂ ਨਾਲ ਨੇੜਤਾ ਬਣਾਓ। (Selfish)

ਦੇਖੋ ਤੁਹਾਡਾ ਕੋਈ ਮੂਰਖ ਬਣਾ ਕੇ ਤਾਂ ਤੁਹਾਡੇ ਤੋਂ ਕੰਮ ਨਹੀਂ ਕਢਵਾ ਰਿਹਾ ਹੈ। ਜੇਕਰ ਅਜਿਹਾ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਆ ਗਿਆ ਹੈ?ਜੋ ਤੁਹਾਡੇ ਨਾਲ ਹੇਰਾਫੇਰੀ ਕਰ ਰਿਹਾ ਹੈ ਉਸ ਨੂੰ ਹੱਥ ਜੋੜ ਕੇ ਨਾਲ ਦੀ ਨਾਲ ਅਲਵਿਦਾ ਕਹਿ ਦੇਵੋ। ਤਾਂ ਕਿ ਕੱਲ੍ਹ ਨੂੰ ਭਵਿੱਖ ਵਿੱਚ ਤੁਹਾਨੂੰ ਜ਼ਿਆਦਾ ਰਗੜਾ ਨਾ ਲਾ ਸਕੇ। ਇਹ ਖੂਬਸੂਰਤ ਜ਼ਿੰਦਗੀ ਹੈ। ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਇਨਸਾਨ ਮਿਲੇਗਾ। ਤੁਹਾਡਾ ਫਾਇਦਾ ਕਰਨ ਵਾਲਾ ਵੀ ਤੇ ਤੁਹਾਡਾ ਨੁਕਸਾਨ ਕਰਨ ਵਾਲਾ ਵੀ। ਇਹ ਹੁਣ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਤਰਜੀਹ ਦੇਣੀ ਹੈ। (Selfish)