ਬਿਹਤਰੀਨ ਯਤਨ ਹਨ, ਹਿੰਦੀ ’ਚ ਮੈਡੀਕਲ ਦੀ ਪੜ੍ਹਾਈ

ਬਿਹਤਰੀਨ ਯਤਨ ਹਨ, ਹਿੰਦੀ ’ਚ ਮੈਡੀਕਲ ਦੀ ਪੜ੍ਹਾਈ

ਪਿਛਲੇ ਦਿਨੀਂ ਮੱਧ ਪ੍ਰਦੇਸ਼ ਸੂਬੇ ਤੋਂ ਇੱਕ ਖੁਸ਼ਖਬਰੀ ਸਾਹਮਣੇ ਆਈ ਖਬਰ ਇਹ ਸੀ ਕਿ ਹੁਣ ਮੱਧ ਪ੍ਰਦੇਸ਼ ’ਚ ਮੈਡੀਕਲ ਦੀ ਪੜ੍ਹਾਈ ਹਿੰਦੀ ’ਚ ਹੋਵੇਗੀ ਇਸ ਨਾਲ ਭਾਰਤ ਅਜਿਹੇ ਦੇਸ਼ਾਂ ਦੀ ਸੂਚੀ ’ਚ ਸ਼ੁਮਾਰ ਹੋ ਗਿਆ ਹੈ, ਜਿੱਥੇ ਐਮਬੀਬੀਐਸ ਦੀ ਪੜ੍ਹਾਈ ਮਾਤ-ਭਾਸ਼ਾ ’ਚ ਹੋਵੇਗੀ ਰੂਸ , ਯੂਕਰੇਨ, ਜਾਪਾਨ, ਚੀਨ ਅਤੇ ਫ਼ਿਲੀਪੀਂਸ ਵਰਗੇ ਦੇਸ਼ਾਂ ’ਚ ਵੀ ਮਾਤ-ਭਾਸ਼ਾ ’ਚ ਮੈਡੀਕਲ ਦੀ ਪੜ੍ਹਾਈ ਹੁੰਦੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥੋਂ ਐਮਬੀਬੀਐਸ ਪਹਿਲੇ ਸਾਲ ਦੀਆਂ ਉਨ੍ਹਾਂ ਨੇ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ, ਜਿਨ੍ਹਾਂ ਦਾ ਹਿੰਦੀ ’ਚ ਅਨੁਵਾਦ ਕੀਤਾ ਗਿਆ ਹੈ ਇਸ ਦਾ ਕੀ ਫਾਇਦਾ ਜਾਂ ਨੁਕਸਾਨ ਹੋਵੇਗਾ ? ਇਨ੍ਹਾਂ ਸੁਆਲਾਂ ’ਤੇ ਮਾਹਿਰਾਂ ਦੀ ਰਾਇ ਅਲੱਗ-ਅਲੱਗ ਹੈ ਕੁਝ ਇਸ ਨੂੰ ਅੱਧੀ-ਅਧੂਰੀ ਤਿਆਰੀ ਨਾਲ ਚੁੱਕਿਆ ਕਦਮ ਦਸ ਰਹੇ ਹਨ ਅਤੇ ਇਸ ਮੁਹਿੰਮ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸ਼ੁਰੂਆਤੀ ਕਦਮ ਹੈ, ਅੱਗੇ ਸੁਧਾਰ ਹੋਵੇਗਾ ਪਰ ਫ਼ਿਲਹਾਲ ਸ਼ੁਰੂਆਤ ਦਾ ਹੀ ਸੁਆਗਤ ਕੀਤਾ ਜਾਣਾ ਚਾਹੀਦਾ ਹੈ

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਟੀਚਾ ਵੀ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ’ਚ ਸਿੱਖਿਆ ਪ੍ਰਦਾਨ ਕੀਤੀ ਜਾਵੇ ਦਰਅਸਲ ਹੁਣ ਤੱਕ ਭਾਰਤੀ ਪ੍ਰਤਿਭਾਵਾਂ ਨੂੰ ਆਪਣੀ ਅੱਧੀ ਊਰਜਾ ਅੰਗਰੇਜ਼ੀ ਸਿੱਖਣ ’ਚ ਖਰਚ ਕਰਨੀ ਪੈਂਦੀ ਸੀ ਖਾਸ ਕਰਕੇ ਪੇਂਡੂ ਖੇਤਰ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਇਹ ਸਮੱਸਿਆ ਝੱਲਣੀ ਪਈ ਸੀ,

ਜਿੱਥੇ ਕਈ ਸਕੂਲਾਂ ’ਚ ਛੇਵੀਂ ਜਮਾਤ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦੀ ਸ਼ੁਰੂਆਤ ਹੁੰਦੀ ਸੀ ਹਿੰਦੀ ’ਚ ਮੈਡੀਕਲ ਦੀ ਪੜ੍ਹਾਈ ਦਾ ਮਕਸਦ ਹਿੰਦੀ ਮੀਡੀਅਮ ਦੇ ਵਿਦਿਆਰਥੀਆਂ, ਖਾਸ ਕਰਕੇ ਪੇਂਡੂ ਇਲਾਕਿਆਂ ਤੋਂ ਆਏ ਵਿਦਿਆਰਥੀਆਂ ਲਈ ਇਸ ਨੂੰ ਸੁਖਾਲਾ ਬਣਾਉਣਾ ਹੈ ਇਸ ਲਈ ਵੀ ਹੋਣਾ ਚਾਹੀਦਾ ਸੀ ਕਿ ਲੋਕ ਭਾਸ਼ਾ ’ਚ ਸਿੱਖਿਆ ਹਾਸਲ ਕਰਨ ਨਾਲ ਮਰੀਜ਼ ਅਤੇ ਡਾਕਟਰ ਵਿਚਕਾਰ ਸਹਿਜ-ਸਰਲ ਗੱਲਬਾਤ-ਤਾਲਮੇਲ ਹੋ ਸਕੇਗਾ ਇਹ ਚੰਗੀ ਗੱਲ ਹੈ ਕਿ ਇਸ ਐਲਾਨ ਨਾਲ ਹੀ ਸੌ ਦੇ ਕਰੀਬ ਡਾਕਟਰਾਂ ਦੀ ਇੱਕ ਟੀਮ ਨੇ ਪਹਿਲੇ ਸਾਲ ਦੀ ਮੈਡੀਕਲ ਸਿੱਖਿਆ ਦੀਆਂ ਕੁਝ ਕਿਤਾਬਾਂ ਦਾ ਅਨੁਵਾਦ ਹਿੰਦੀ ’ਚ ਕੀਤਾ ਹੈ

ਪਰ ਇਹ ਸਿਰਫ਼ ਸ਼ੁਰੂਆਤ ਜਿਹਾ ਹੈ, ਇਸ ਪਾਸੇ ਹਾਲੇ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ ਅਜ਼ਾਦੀ ਤੋਂ ਬਾਅਦ ਰਾਜਭਾਸ਼ਾ ਦੇ ਰੂਪ ’ਚ ਹਿੰਦੀ ਨੂੰ ਸਥਾਪਿਤ ਕਰਨ ਦੇ ਮਕਸਦ ਨਾਲ ਅੰਗਰੇਜ਼ੀ ਦੇ ਸ਼ਬਦਾਂ ਦਾ ਜਿਸ ਤਰ੍ਹਾਂ ਔਖੇ ਸ਼ਬਦਾਂ ਦੇ ਰੂਪ ’ਚ ਅਨੁਵਾਦ ਕੀਤਾ ਗਿਆ, ਉਸ ਨਾਲ ਹਿੰਦੀ ਭਾਸ਼ਾ ਮਜ਼ਾਕ ਦਾ ਪਾਤਰ ਬਣੀ ਲੋਕਾਂ ਨਾਲ ਜੋੜਨ ਦਾ ਮਕਸਦ ਟੀਚੇ ਨੂੰ ਨਾ ਸਕਿਆ ਬੈਂਕਾਂ ਅਤੇ ਹੋਰ ਸੰਸਥਾਵਾਂ ’ਚ ਅੰਗਰੇਜ਼ੀ ਦੇ ਜਿਨ੍ਹਾਂ ਭਾਰੀ ਗਿਣਤੀ ’ਚ ਸ਼ਬਦਾਂ ਦਾ ਹਿੰਦੀ ’ਚ ਅਨੁਵਾਦ ਕੀਤਾ ਗਿਆ,

ਉਹ ਐਨੇ ਗੂੜ੍ਹ ਅਤੇ ਗੈਰਵਿਹਾਰਕ ਸਨ ਕਿ ਲੋਕਾਂ ਨੂੰ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ’ਚ ਹੀ ਸਹੂਲਤ ਹੋਣ ਲੱਗੀ ਕਈ ਬੈਂਕ ਅਧਿਕਾਰੀ ਵੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਤੋਂ ਪਰਹੇਜ਼ ਕਰਨ ਲੱਗੇ ਅਜਿਹੀ ਮੁਸ਼ਕਲ ਹਿੰਦੀ ਦੀ ਵਰਤੋਂ ਕਈ ਸੰਸਥਾਵਾਂ ਅਤੇ ਜਨਤਕ ਥਾਵਾਂ ’ਚ ਨਾਂਅ ਸੂਚੀ ਦੇ ਅਨੁਵਾਦ ਦੇ ਨਾਂਅ ’ਤੇ ਕੀਤਾ ਗਿਆ ਕਿ ਇਸ ਨਾਲ ਆਮ ਜਨਤਾ ਦਾ ਮੋਹ ਭੰਗ ਹੋਣ ਲੱਗਿਆ ਘੱਟੋ-ਘੱਟ ਹੁਣ ਜਦੋਂ ਮੈਡੀਕਲ ਸਿੱਖਿਆ ਦੀ ਹਿੰਦੀ ’ਚ ਉਤਸ਼ਾਹਜਨਕ ਸ਼ੁਰੂਆਤ ਹੋਈ ਹੈ ਤਾਂ ਇਸ ਦੀ ਮੁੜ ਰਵਾਇਤੀ ਨਹੀਂ ਹੋਣੀ ਚਾਹੀਦੀ ਇਸ ਪਹਿਲਕਦਮੀ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹਵਾ ’ਚ ਚੱਲ ਰਹੀਆਂ ਹਨ ਮਾਹਿਰਾਂ ਅਨੁਸਾਰ 10ਵੀਂ 12ਵੀਂ ਅਤੇ ਉਸ ਤੋਂ ਅੱਗੇ ਵੀ ਸਾਇੰਸ ਦੀ ਪੜ੍ਹਾਈ ਹਿੰਦੀ ’ਚ ਮਹੱਈਆ ਹੈ, ਪਰ ਤਕਨੀਕੀ ਸ਼ਬਦਵਾਲੀ ਦੇਖੀਏ ਤਾਂ ਕਈ ਵਾਰ ਅੰਗਰੇਜ਼ੀ ਹੀ ਹਿੰਦੀ ਤੋਂ ਅਸਾਨ ਲੱਗਦੀ ਹੈ

ਉਦਾਹਰਨ ਵਜੋਂ ਫ਼ਿਜਿਕਸ ’ਚ ਜੇਨਰੇਟਰ ਕਹਿਣਾ ਅਸਾਨ ਹੈ, ਪਰ ਬਿਜਲੀ ਜਨਿੱਤਰ ਕਹੋਗੇ ਤਾਂ ਵਿਦਿਆਰਥੀ ਕਿਵੇਂ ਸਮਝਣਗੇ ਪ੍ਰਕਾਸ਼, ਧਵਨੀ ਅਤੇ ਗਤੀ ਦੇ ਨਿਯਮਾਂ ਤੋਂ ਲੈ ਕੇ ਕਾਰਬਨ ਡੇਟਿੰਗ ਤੱਕ ਹਿੰਦੀ ’ਚ ਪੜ੍ਹਾਉਣਾ ਮੁਸ਼ਕਲ ਹੈ ਥੋੜ੍ਹਾ, ਪਰ ਅੰਗਰੇਜ਼ੀ ’ਚ ਸਮਝਾਉਣਾ ਅਤੇ ਸਮਝਣਾ ਆਸਾਨ ਲੱਗਦਾ ਹੈ ਕੈਮਿਸਟਰੀ ’ਚ ਵੀ ਇਹੀ ਹੈ ਅਤੇ ਬਾਇਓਲੋਜੀ ’ਚ ਵੀ ਹਿੰਦੀ ’ਚ ਪੜ੍ਹਨਾ-ਪੜ੍ਹਾਉਣਾ ਨਾਮੁਮਿਕਨ ਨਹੀਂ ਹੈ, ਪਰ ਮੁਸ਼ਕਲ ਤਾਂ ਹੈ ਜਦੋਂ ਸਾਇੰਸ ’ਚ ਇਹ ਹਾਲਾਤ ਹਨ ਤਾਂ ਮੈਡੀਕਲ ’ਚ ਤਾਂ ਹੋਰ ਮੁਸ਼ਕਲ ਹੋ ਸਕਦੇ ਹਨ ਫ਼ਿਲਹਾਲ ਮੱਧ ਪ੍ਰਦੇਸ਼ ਸਰਕਾਰ ਨੇ ਫਿਲਹਾਲ ਐਮਬੀਬੀਐਸ ਦੇ ਪਹਿਲੇ ਸਾਲ ਦੀਆਂ ਤਿੰਨ ਹੀ ਕਿਤਾਬਾਂ ਅਨਾਟੋਮੀ, ਫ਼ਿਜੀਓਲਾਜ਼ੀ ਅਤੇ ਬਾਇਓਕੈਮਿਸ਼ਟ੍ਰੀ ਦਾ ਹਿੰਦੀ ਅਨੁਵਾਦ ਕਰਵਾਇਆ ਗਿਆ ਹੈ ਹੌਲੀ-ਹੌਲੀ ਹੋਰ ਕਿਤਾਬਾਂ ਨੂੰ ਵੀ ਹਿੰਦੀ ’ਚ ਮੁਹੱਈਆ ਕਰਵਾਇਆ ਜਾਵੇਗਾ

ਮੈਡੀਕਲ ਦੀ ਪੜ੍ਹਾਈ ਕਰ ਰਹੇ ਕੁਝ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਸਰਵਾਈਕਲ ਪੇਨ, ਸਪਾਈਨਲ ਕਾਰਡ ਵਰਗੇ ਤਕਨੀਕੀ ਸ਼ਬਦ ਅਤੇ ਕਈ ਬਿਮਾਰੀਆਂ ਦੇ ਨਾਂਅ ਹਿੰਦੀ ’ਚ ਸਮਝਣਾ ਬਹੁਤ ਹੀ ਮੁਸ਼ਕਲ ਹੋ ਸਕਦਾ ਹੈ ਮੈਡੀਕਲ ’ਚ ਅਜਿਹੇ ਤਕਨੀਕੀ ਸ਼ਬਦਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਸ਼ਾਇਦ ਹੀ ਹਿੰਦੀ ’ਚ ਸਮਝਿਆ ਜਾ ਸਕੇ ਹਾਲਾਂਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ ਸਮੱਸਿਆ ਇਸ ਲਈ ਨਹੀਂ ਹੈ ਕਿਉਂਕਿ ਸਪਾਈਨਲ ਕਾਰਡ ਨੂੰ ਹਿੰਦੀ ਮੀਡੀਅਮ ਵਾਲੇ ਵੀ ਸਪਾਈਨਲ ਕਾਰਡ ਹੀ ਪੜ੍ਹਨਗੇ ਤਕਨੀਕੀ ਸ਼ਬਦਾਵਲੀ ਸਬੰਧੀ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਦਾ ਕਹਿਣਾ ਸੀ ਕਿ ਤਕਨੀਕੀ ਸ਼ਬਦਾਵਲੀਆਂ ’ਚ ਬਦਲਾਅ ਨਹੀਂ ਕੀਤਾ ਗਿਆ ਹੈ ਭਾਵ ਅਜਿਹੇ ਸ਼ਬਦ ਰੋਮਨ ਦੀ ਬਜਾਇ ਦੇਵਨਗਰੀ ਲਿਪੀ ’ਚ ਲਿਖੇ ਹੋਣਗੇ

ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਮੈਡੀਕਲ ਸਿੱਖਿਆ ’ਚ ਅੱਜ ਵੀ ਜਿਨ੍ਹਾਂ ਲੇਖਕਾਂ ਦੀਆਂ ਚੰਗੀਆਂ ਕਿਤਾਬਾਂ ਹਨ ਉਹ ਅੰਗਰੇਜ਼ੀ ’ਚ ਹਨ ਸਾਰਾ ਪਾਠਕ੍ਰਮ ਅੰਗਰੇਜ਼ੀ ’ਚ ਹੈ ਮੈਡੀਕਲ ਟਰਮ ਦਾ ਟਰਾਂਸਲੇਸ਼ਨ ਵੀ ਨਹੀਂ ਹੋ ਸਕਿਆ ਹੈ ਜੋ ਸਾਈਟਿਫ਼ਿਕ ਟਰਮ ਟਰਾਂਸਲੇਟ ਹੋ ਸਕੇ ਹਨ, ਉਹ ਕਨਫਿਊਜਨ ਕ੍ਰਿਏਟ ਕਰਦੇ ਹਨ ਸੁਆਲ ਇਹ ਹੈ ਕਿ ਅੱਗੇ ਜੇਕਰ ਵਿਦਿਆਰਥੀ ਪੀਜੀ ਕੋਰਸ ਲਈ ਚੇਨੱਈ ਜਾਵੇਗਾ ਤਾਂ ਕੀ ਉਥੇ ਦੀ ਭਾਸ਼ਾ ’ਚ ਕਰ ਸਕਣਗੇ ਇੰਟਰਨੈਸ਼ਨਲ ਪੱਧਰ ’ਤੇ ਭਾਰਤੀ ਡਾਕਟਰਾਂ ਦਾ ਦਰਜਾ ਉਨ੍ਹਾਂ ਤਮਾਮ ਦੇਸ਼ਾਂ ’ਚ ਜਿੱਥੇ ਉਨ੍ਹਾਂ ਦੀ ਭਾਸ਼ਾ ’ਚ ਮੈਡੀਕਲ ਦੀ ਪੜ੍ਹਾਈ ਹੁੰਦੀ ਹੈ, ਨਾਲ ਕਾਫ਼ੀ ਅੱਵਲ ਰਿਹਾ ਹੈ

ਇੰਟਰਨੈਸ਼ਨਲ ਕਾਨਫਰੰਸ ’ਚ ਵੀ ਅੰਗਰੇਜ਼ੀ ਨੂੰ ਵੀ ਮਨਜ਼ੂਰੀ ਦਿੱਤੀ ਜਾਂਦੀ ਹੈ ਜੋ ਵਿਦਿਆਰਥੀ ਪੰਜ ਸਾਲ ’ਚ ਡਾਕਟਰ ਬਣੇਗਾ, ਮੰਨਿਆ ਉਹ ਹਿੰਦੀ ’ਚ ਪੀਜੀ ਵੀ ਕਰ ਲਵੇਗਾ, ਪਰ ਫਿਰ ਉਹ ਕਾਨਫਰੰਸ ਕਿਵੇਂ ਪ੍ਰਜੈਂਟ ਕਰੇਗਾ, ਥੀਸਿਸ ਕਿਵੇਂ ਕਰੇਗਾ ਇਸ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਹਿੰਦੀ ’ਚ ਮੈਡੀਕਲ ਅਤੇ ਸਾਈਂਟਿਫ਼ਿਕ ਸ਼ਬਦ ਬਣਨ, ਤਾਂ ਕਿ ਕਿਸੇ ਪੁਸਤਕ ਦਾ ਮੁੱਲ ਭਾਵ ਨਿਕਲ ਕੇ ਆਵੇ ਅਰਥ ਨਾਲ ਭਾਵ ਵੀ ਆਉਣਾ ਜ਼ਰੂਰੀ ਹੈ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਹਿੰਦੀ ’ਚ ਮੈਡੀਕਲ ਸਿੱਖਿਆ ਮੁਹੱਈਆ ਪਾਠਕ੍ਰਮ ਜਿੱਥੇ ਅਨੁਵਾਦ ਦੀ ਮੁਸ਼ਕਲਤਾ ਤੋਂ ਮੁਕਤ ਹੋਵੇ, ਉਥੇ ਗਿਆਨ ਦੀ ਨਿਗ੍ਹਾ ਨਾਲ ਸੰਸਾਰਿਕ ਮਾਪਦੰਡਾਂ ਅਨੁਸਾਰ ਹੋਵੇ ਉਥੇ ਇਹ ਚੰਗੀ ਗੱਲ ਹੈ ਕਿ ਇਸ ਸ਼ੁਰੂਆਤ ’ਤੇ ਫ਼ਿਜੀਓਲੋਜ਼ੀ, ਅਨਾਟਾਮੀ ਅਤੇ ਬਾਇਓਕੈਮਿਸਟਰੀ ਦੀਆਂ ਜੋ ਤਿੰਨ ਕਿਤਾਬਾਂ ਹਿੰਦੀ ’ਚ ਆਈਆਂ ਹਨ,

ਉਨ੍ਹਾਂ ’ਚ ਤਕਨੀਕੀ ਸ਼ਬਦਾਂ ਨੂੰ ਨਹੀਂ ਬਦਲਿਆ ਗਿਆ ਹੈ ਲੋਕਾਂ ਦੇ ਜੀਵਨ ਨਾਲ ਜੁੜੀ ਸਿੱਖਿਆ ਦਾ ਇਹ ਖੇਤਰ ਗੰਭੀਰ ਯਤਨਾਂ ਦੀ ਜ਼ਰੂਰਤ ਦੱਸਦਾ ਹੈ ਮੈਡੀਕਲ ਸਾਇੰਸ ਨਿੱਤ ਨਵੀਂਆਂ ਖੋਜਾਂ ਕਰਕੇ ਮੈਡੀਕਲ ਦੀ ਪੜ੍ਹਾਈ ਨੂੰ ਖੁਸ਼ਹਾਲ ਕਰ ਰਿਹਾ ਹੈ ਇਸ ਹਾਲਤ ’ਚ ਹਿੰਦੀ ’ਚ ਸ਼ੁਰੂ ਕੀਤੇ ਗਏ ਮੈਡੀਕਲ ਪਾਠਕ੍ਰਮ ਨੂੰ ਲਗਾਤਾਰ ਅਪਡੇਟ ਕਰਨ ਦੀ ਜ਼ਰੂਰਤ ਰਹੇਗੀ ਇਸ ਲਈ ਯੋਗ ਅਤੇ ਤਜ਼ਰਬੇਕਾਰ ਮਾਹਿਰਾਂ ਦੀ ਮੱਦਦ ਲਗਾਤਾਰ ਲੈਣੀ ਚਾਹੀਦੀ ਹੈ ਸਗੋਂ ਦੱਖਣ ’ਚ ਹਿੰਦੀ ਦਾ ਵਿਰੋਧ ਕਰਨ ਵਾਲੇ ਸੂਬੇ ਨੂੰ ਵੀ ਉਤਸ਼ਾਹਿਤ ਕਰਨਾ ਹੋਵੇਗਾ ਕਿ ਮਾਤ-ਭਾਸ਼ਾ ’ਚ ਤਕਨੀਕੀ ਅਤੇ ਮੈਡੀਕਲ ਦੀ ਪੜ੍ਹਾਈ ਦੀ ਸ਼ੁਰੂਆਤ ’ਚ ਸਹਿਯੋਗ ਕਰਨ

ਬਿਨਾਂ ਸ਼ੱਕ, ਇਸ ’ਚ ਵੱਖ-ਵੱਖ ਭਾਸ਼ਾਵਾਂ ਦੇ ਸਰਵ ਪ੍ਰ੍ਰਮਾਣਤ ਅਤੇ ਮਨਜ਼ੂਰਸ਼ੁਦਾ ਸ਼ਬਦਾਂ ਦੀ ਵਰਤੋਂ ਨਾਲ ਭਾਸ਼ਾ ਨੂੰ ਹੋਰ ਖੁਸ਼ਹਾਲ ਕੀਤਾ ਜਾ ਸਕਦਾ ਹੈ ਇੱਥੇ ਮੱਧ ਪ੍ਰਦੇਸ਼ ਸਰਕਾਰ ਦਾ ਇਹ ਐਲਾਨ ਵੀ ਸ਼ਲਾਘਾਯੋਗ ਹੈ, ਜਿਸ ’ਚ ਆਉਣ ਵਾਲੇ ਸਮੇਂ ’ਚ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਦੀ ਪੜ੍ਹਾਈ ਹਿੰਦੀ ’ਚ ਕਰਾਉਣ ਦੀ ਗੱਲ ਕਹੀ ਗਈ ਹੈ ਇਸ ਤੋਂ ਉਮੀਦ ਜਾਗੀ ਹੈ ਕਿ ਮਾਤ-ਭਾਸ਼ਾ ’ਚ ਪੜ੍ਹਾਈ ਨਾਲ ਵਿਦਿਆਰਥੀਆਂ ਦੀ ਮੌਲਿਕ ਪ੍ਰਤਿਭਾ ਦਾ ਵਿਕਾਸ ਹੋਵੇਗਾ ਉਥੇ ਇਹ ਵੀ ਮਹੱਤਵਪੂਰਨ ਹੈ ਕਿ ਸਵਦੇਸ਼ੀ ਭਾਸ਼ਾ ’ਚ ਪੜ੍ਹਾਈ ਕਰਨ ਨਾਲ ਦਹਾਕਿਆਂ ਤੋਂ ਘਰ ਕਰੀ ਬੈਠੀ ਬ੍ਰੇਨ-ਡਰੇਨ ਦੀ ਸਮੱਸਿਆ ਤੋਂ ਵੀ ਮੁਕਤੀ ਮਿਲੇਗੀ

ਅੱਜ ਇੱਕ ਪਾਸੇ ਜਿੱਥੇ ਭਾਰਤ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਵਸੋਂ ਦੇ ਅਨੁਪਾਤ ’ਚ ਉਨ੍ਹਾਂ ਦੀ ਭਰਪੂਰ ਉਪਲੱਧਤਾ ਨਹੀਂ ਹੈ, ਉਹ ਵਿਸ਼ਵ ਦੇ ਤਮਾਮ ਦੇਸ਼ਾਂ ’ਚ ਵੱਡੀ ਗਿਣਤੀ ’ਚ ਭਾਰਤੀ ਡਾਕਟਰ ਤੈਨਾਤ ਹਨ ਇਸ ਦੇ ਨਾਲ ਹੀ ਮੈਡੀਕਲ ਸਿੱਖਿਆ ਦੀ ਫੀਸ ਵੀ ਘੱਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਵਿਦਿਆਰਥੀਆਂ ਦਾ ਡਾਕਟਰ ਬਣਨ ਦਾ ਸੁਫ਼ਨਾ ਪੂਰਾ ਹੋ ਸਕੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਯੂਪੀ ’ਚ ਵੀ ਐਮਬੀਬੀਐਸ ਦੀ ਪੜ੍ਹਾਈ ਹਿੰਦੀ ’ਚ ਸ਼ੁਰੂ ਕੀਤੀ ਜਾ ਸਕਦੀ ਹੈ

ਸੀਐਮ ਯੋਗੀ ਆਦਿੱਤਿਆਨਾਥ ਨੇ ਇਸ ਮਾਮਲੇ ’ਚ ਦਿਲਚਸਪੀ ਦਿਖਾਈ ਹੈ ਹਿੰਦੀ ’ਚ ਪੜ੍ਹਾਈ ਲਈ ਕਿਤਾਬਾਂ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਤ੍ਰਾਸਦੀ ਤਾਂ ਇਹ ਹੈ ਕਿ ਇਸ ਮੁਕਾਮ ਤੱਕ ਪੁੱਜਣ ’ਚ ਸਾਨੂੰ ਸੱਤ ਦਹਾਕੇ ਲੱਗ ਗਏ ਦੇਰ ਨਾਲ ਸਹੀ, ਪਰ ਇਸ ਸ਼ੁਰੂਆਤ ਨੂੰ ਤਰਕਮਈ ਨਤੀਜੇ ਤੱਕ ਪੁੱਜਣ ਲਈ ਵਿਹਹਾਰਿਕ ਅਤੇ ਵਕਤ ਦੀ ਜ਼ਰੂਰਤ ਅਨੁਸਾਰ ਗੁਣਵੱਤਾ ਦੇ ਯਤਨਾਂ ਦੀ ਜ਼ਰੂਰਤ ਹੈ ਮੱਧ ਪ੍ਰਦੇਸ਼ ਦੀ ਇਸ ਪਹਿਲ ਦਾ ਦਿਲ ਖੋਲ੍ਹ ਕੇ ਸੁਆਗਤ ਕਰਨਾ ਚਾਹੀਦਾ ਹੈ
ਰਾਜੇਸ਼ ਮਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ