ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਬਜ਼ੁਰਗਾਂ ਨੂੰ ਦਿੱਤਾ ਵੱਡਾ ਤੋਹਫਾ!

Old Age Pension 2023

Old Age Pension 2023 : ਦੀਵਾਲੀ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਜ਼ੁਰਗ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਮਾਜ ਭਲਾਈ ਵਿਭਾਗ ਦੀਆਂ ਸਕੀਮਾਂ ਤਹਿਤ ਪੈਨਸ਼ਨ ਲੈਣ ਵਾਲੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਤੁਹਾਨੂੰ ਦੱਸ ਦੇਈਏ ਕਿ ਸੀਐਮ ਕੇਜਰੀਵਾਲ ਨੇ ਦਿਵਿਆਂਗ ਅਵਾਰਡ ਵੰਡ ਸਮਾਰੋਹ ਦੌਰਾਨ ‘ਧਰੋਹਰ’ ਐਪ ਲਾਂਚ ਕੀਤਾ ਸੀ। ਇਸ ਐਪ ਦਾ ਲਾਭ ਲੈ ਕੇ ਪੈਨਸ਼ਨਰ ਘਰ ਬੈਠੇ ਹੀ ਜੀਵਨ ਸਰਟੀਫਿਕੇਟ, ਖਾਤਾ ਨੰਬਰ ਜਾਂ ਸ਼ਹਿਰ ਦੇ ਨਾਂਅ ਵਿੱਚ ਬਦਲਾਅ ਕਰ ਸਕਦੇ ਹਨ। ਪ੍ਰੋਗਰਾਮ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਅੰਗਹੀਣਾਂ ਨੂੰ ਸਨਮਾਨਿਤ ਵੀ ਕੀਤਾ।

ਹੁਣ ਘਰ ਬੈਠੇ ਹੀ ਇਸ ਸਮੱਸਿਆ ਦਾ ਹੱਲ ਕਰੋ | Old Age Pension 2023

ਹੁਣ ਤੁਸੀਂ ਘਰ ਬੈਠੇ ਹੀ ਆਪਣਾ ਨਾਂਅ, ਮੋਬਾਈਲ ਨੰਬਰ, ਆਧਾਰ ਨੰਬਰ ਦੇ ਨਾਲ-ਨਾਲ ਆਪਣੀ ਫੋਟੋ ਨਾਲ ਰਜਿਸਟਰ ਕਰਾ ਸਕੋਗੇ। ਇਸ ਐਪ ਰਾਹੀਂ ਪੈਨਸ਼ਨ ਲਾਭਪਾਤਰੀਆਂ ਦੀ ਸੂਚੀ, ਪੈਨਸ਼ਨ ਦੀ ਪ੍ਰਾਪਤੀ ਦੀ ਜਾਣਕਾਰੀ ਅਤੇ ਪਿਛਲੇ 3 ਮਹੀਨਿਆਂ ਦੀ ਪੈਨਸਨ ਦੀ ਜਾਣਕਾਰੀ ਉਪਲੱਬਧ ਹੋਵੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸਾਰੇ ਅੰਗਹੀਣਾਂ, ਬਜ਼ੁਰਗਾਂ ਅਤੇ ਪੈਨਸ਼ਨਰ ਲਾਭਪਾਤਰੀਆਂ ਦੇ ਨਾਲ ਹੈ। ਸਾਡੇ ਕੋਲ ਸਾਰਿਆਂ ਲਈ ਬਹੁਤ ਸਾਰੀਆਂ ਯੋਜਨਾਵਾਂ ਹਨ।

ਹਰਿਆਣਾ ਦੇ ਬਜ਼ੁਰਗਾਂ ਨੂੰ ਮਿਲੇਗਾ ਦੀਵਾਲੀ ਦਾ ਤੋਹਫਾ!

ਹਰਿਆਣਾ ਦੇ ਬਜੁਰਗਾਂ ਨੂੰ ਇਸ ਦੀਵਾਲੀ ’ਤੇ ਹਰਿਆਣਾ ਸਰਕਾਰ ਤੋਂ ਤੋਹਫਾ ਮਿਲਣ ਵਾਲਾ ਹੈ। ਇਸ ਤੋਹਫੇ ਵਿੱਚ ਉਨ੍ਹਾਂ ਨੂੰ 2750 ਰੁਪਏ ਦੀ ਪੈਨਸ਼ਨ ਦੀ ਬਜਾਏ 3000 ਰੁਪਏ ਪ੍ਰਤੀ ਮਹੀਨਾ ਮਿਲ ਸਕਦਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਆਯੋਜਿਤ ਜਨ ਸੰਵਾਦ ਪ੍ਰੋਗਰਾਮ ਦੌਰਾਨ ਇਸ ਤੋਹਫੇ ਬਾਰੇ ਸੰਕੇਤ ਦਿੱਤੇ, ਹਾਲਾਂਕਿ ਉਨ੍ਹਾਂ ਨੇ ਕੋਈ ਖਾਸ ਦਿਨ ਨਹੀਂ ਦੱਸਿਆ, ਪਰ ਇਹ ਐਲਾਨ ਕੀਤਾ ਕਿ ਸੂਬੇ ਦੇ ਬਜੁਰਗਾਂ ਨੂੰ ਜਲਦੀ ਹੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। 3000 ਰੁਪਏ ਧਿਆਨ ਰਹੇ ਕਿ ਹਰਿਆਣਾ ਸਰਕਾਰ ਹਰ ਦੀਵਾਲੀ ’ਤੇ ਸੂਬੇ ਦੇ ਬਜੁਰਗਾਂ ਨੂੰ ਕੁਝ ਨਾ ਕੁਝ ਤੋਹਫਾ ਦਿੰਦੀ ਹੈ। ਇਸ ਵਾਰ ਪੈਨਸ਼ਨ ਵਧਾ ਕੇ ਬਜੁਰਗਾਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਸੂਬਾ ਦੇਸ ਦਾ ਅਜਿਹਾ ਸੂਬਾ ਹੈ ਜੋ ਬਜ਼ੁਰਗਾਂ ਨੂੰ ਸਭ ਤੋਂ ਵੱਧ ਪੈਨਸ਼ਨ ਦਿੰਦਾ ਹੈ। ਜਲਦੀ ਹੀ ਇਹ ਪੈਨਸਨ ਵਧਾ ਕੇ 3000 ਰੁਪਏ ਕਰ ਦਿੱਤੀ ਜਾਵੇਗੀ। ਇਹ ਨਿਯਮ ਲਾਗੂ ਹੁੰਦੇ ਹੀ ਸਮਾਜ ਭਲਾਈ ਵਿਭਾਗ ਦੇ ਹਰ ਤਰ੍ਹਾਂ ਦੇ ਲਾਭਪਾਤਰੀਆਂ ਨੂੰ ਲਾਭ ਮਿਲੇਗਾ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਤਰਾਖੰਡ ਵਿੱਚ ਵਾਪਰੇ ਬੱਸ ਹਾਦਸੇ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਨੈਨੀਤਾਲ ਹਾਦਸੇ ਵਿੱਚ ਗੰਭੀਰ ਜਖਮੀਆਂ ਨੂੰ ਏਅਰਲਿਫਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੁਲਿਸ ਨੇ 6 ਵਾਹਨ ਚੋਰਾਂ ਨੂੰ ਦਬੋਚ ਕੇ 22 ਮੋਟਰਸਾਈਕਲ ਅਤੇ ਸਕੂਟਰੀਆਂ ਕੀਤੀਆਂ ਬਰਾਮਦ

ਜਨ ਸੰਵਾਦ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਪਰਿਵਾਰ ਸਨਾਖਤੀ ਕਾਰਡ ਰਾਹੀਂ ਬੁਢਾਪਾ ਪੈਨਸ਼ਨ ਅਤੇ ਹੋਰ ਸਕੀਮਾਂ ਦੇ ਲਾਭਾਂ ਬਾਰੇ ਲੋਕਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ। ਫੈਮਿਲੀ ਆਈਡੀ ਦੇ ਵਿਸ਼ੇ ’ਤੇ ਬੋਲਦਿਆਂ ਸੀਐਮ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੀਆਂ ਮੰਡੀਆਂ ’ਚ ਫਸਲਾਂ ਦਾ ਚੰਗਾ ਭਾਅ ਮਿਲ ਰਿਹਾ ਹੈ। ਇਸੇ ਲਾਲਚ ਕਾਰਨ ਰਾਜਸਥਾਨ ਤੋਂ ਬਾਜਰਾ ਹਰਿਆਣਾ ਦੀਆਂ ਮੰਡੀਆਂ ਵਿੱਚ ਆਉਂਦਾ ਸੀ ਪਰ ਫੈਮਿਲੀ ਆਈਡੀ ਕਾਰਨ ਇਹ ਬੰਦ ਹੋ ਗਿਆ ਸੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਕਮਲ ਗੁਪਤਾ, ਰਾਜ ਸਭਾ ਮੈਂਬਰ ਡੀ.ਪੀ. ਵਤਸ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਭੁਪਿੰਦਰ ਵੀ ਹਾਜਰ ਸਨ।