ਹਿੰਮਤ ਕਰਕੇ ਮਨ ਨਾਲ ਲੜਦੇ ਰਹੋ

Saint Dr MSG

ਰੂਹਾਨੀਅਤ : ਹਿੰਮਤ ਕਰਕੇ ਮਨ ਨਾਲ ਲੜਦੇ ਰਹੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਭਾਵੇਂ ਦੁਨੀਆਂ ਦਾ ਕਿੰਨਾ ਵੀ ਤਜ਼ਰਬਾ ਆ ਜਾਵੇ, ਪਰ ਉਹ ਮਾਲਕ ਪ੍ਰਤੀ ਉਦੋਂ ਤੱਕ ਅਣਜਾਣ ਹੀ ਰਹਿੰਦਾ ਹੈ, ਜਦੋਂ ਤੱਕ ਇਨਸਾਨ ਸਤਿਸੰਗ ਨਹੀਂ ਸੁਣਦਾ, ਅਮਲ ਨਹੀਂ ਕਰਦਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਆਪਣੇ ਮਨ-ਜ਼ਾਲਮ ਦੀ ਵਜ੍ਹਾ ਨਾਲ ਦਿੱਸਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ ਅਜਿਹੇ ਹਾਲਾਤਾਂ ’ਚ ਇਨਸਾਨ ਕਦੇ ਸੁਖ ਹਾਸਲ ਨਹੀਂ ਕਰ ਸਕਦਾ ਉਹ ਜੀਵ ਭਾਗਾਂ ਵਾਲੇ ਹੁੰਦੇ ਹਨ ਜੋ ਮਨ ਨਾਲ ਲੜਦੇ ਹੋਏ ਸਤਿਸੰਗ ਵਿਚ ਆਉਦੇ ਹਨ ਉਸ ਜੀਵ ਦੇ ਕੋਈ ਚੰਗੇ ਸੰਸਕਾਰ ਹੁੰਦੇ ਹਨ ਜੋ ਜੀਵ ਸਤਿਸੰਗ ਵਿੱਚ ਆ ਜਾਂਦਾ ਹੈ ਅਤੇ ਮਨ ਦੀ ਨਹੀਂ ਮੰਨਦਾ ਹਾਲਾਂਕਿ ਮਨ ਤਰ੍ਹਾਂ-ਤਰ੍ਹਾਂ ਦੇ ਵਿਚਾਰ ਦਿੰਦਾ ਹੈ, ਪਰ ਜੋ ਜੀਵ ਵਿਚਾਰਾਂ ’ਤੇ ਅਮਲ ਨਹੀਂ ਕਰਦਾ ਉਹ ਵਿਚਾਰਾਂ ਦੇ ਫ਼ਲ ਤੋਂ ਬਚ ਜਾਂਦਾ ਹੈ।

ਇਨਸਾਨ ਨੂੰ ਆਪਣੇ ਬੁਰੇ ਵਿਚਾਰਾਂ ਨੂੰ ਕਾਬੂ ਕਰਨਾ ਚਾਹੀਦਾ ਹੈ | Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣੇ ਬੁਰੇ ਵਿਚਾਰਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਜੇਕਰ ਇਨਸਾਨ ਨੂੰ ਬੁਰੇ ਵਿਚਾਰ ਆਉਦੇ ਹਨ ਤਾਂ ਉਸੇ ਸਮੇਂ ਸਿਮਰਨ ਕਰ ਲਓ ਫਿਰ ਹੌਲੀ-ਹੌਲੀ ਇਹ ਵਿਚਾਰ ਆਉਣੇ ਬੰਦੇ ਹੋ ਜਾਣਗੇ, ਪਰ ਉਹ ਮਨ ਅਜਿਹਾ ਜਾਦੂਗਰ ਹੈ, ਜੋ ਥੱਕਦਾ ਨਹੀਂ ਹੈ ਇਸ ਲਈ ਅਜਿਹਾ ਨਹੀਂ ਹੈ ਕਿ ਤੁਹਾਡੇ ਪੰਜ ਮਿੰਟ ਦੇ ਸਿਮਰਨ ਨਾਲ ਮਨ ਕਾਬੂ ਆ ਜਾਵੇਗਾ ਇਸ ਲਈ ਤੁਸੀਂ ਵੀ ਹਿੰਮਤ ਵਾਲੇ ਬਣ ਜਾਓ ਕਿ ਜਦੋਂ ਮਨ ਸ਼ੁਰੂ ਹੋਵੇਗਾ ਤਾਂ ਮੈਂ ਵੀ ਸ਼ੁਰੂ ਹੋ ਜਾਵਾਂਗਾ ਤਾਂ ਯਕੀਨ ਮੰਨੋ ਕਿ ਬੁਰੇ ਵਿਚਾਰਾਂ ਦਾ ਜ਼ਰਾ ਜਿੰਨਾ ਵੀ ਅਸਰ ਤੁਹਾਡੀ ਭਗਤੀ ’ਤੇ ਜਾਂ ਤੁਹਾਡੀ ਜ਼ਿੰਦਗੀ ’ਤੇ ਨਹੀਂ ਪਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣੇ ਵਿਚਾਰਾਂ ਨੂੰ ਸੋਚ-ਸੋਚ ਕੇ ਬਿਮਾਰ ਨਹੀਂ ਹੋਣਾ ਚਾਹੀਦਾ ਕਿ ਹੁਣ ਤਾਂ ਮੈਨੂੰ ਖੁਸ਼ੀ ਨਹੀਂ, ਰਹਿਮਤ ਨਹੀਂ ਹੈ ਹੁਣ ਤਾਂ ਮੈਂ ਦੁਖੀ ਹੋ ਜਾਵਾਂਗਾ ਜੇਕਰ ਤੁਸੀਂ ਅਜਿਹਾ ਕਰਦੇ ਰਹੋਗੇ ਤਾਂ ਇਹ ਮਨ ਦੀਆਂ ਚਾਲਾਂ ਹਨ ਇਸ ਲਈ ਮਨ ਦੀ ਕਦੇ ਨਾ ਸੁਣੋ ਅਤੇ ਮਨ ਨਾਲ ਲੜਦੇ ਰਹੋ ਸਿਮਰਨ ਕਰਨ ਨਾਲ ਮਨ ਕੰਟਰੋਲ ਵਿਚ ਆ ਜਾਵੇਗਾ ਅਤੇ ਇੱਕ ਦਿਨ ਆਤਮਾ ਦੀ ਜਿੱਤ ਜ਼ਰੂਰ ਹੋਵੇਗੀ ਉਹ ਦਿਨ ਤੁਹਾਡੇ ਲਈ ਸਭ ਤੋਂ ਸੁੱਖਾਂ ਭਰਿਆ ਹੋਵੇਗਾ, ਖੁਸ਼ੀਆਂ ਲੈ ਕੇ ਆਵੇਗਾ ਸਿਰਫ਼ ਤੁਹਾਡੇ ਹੀ ਨਹੀਂ ਸਗੋਂ ਪਰਿਵਾਰਾਂ ਦੇ ਚਿਹਰੇ ਵੀ ਖੁਸ਼ੀਆਂ ਨਾਲ ਲਬਰੇਜ਼ ਹੋ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ